ਸੁਖਬੀਰ ਨੇ ਕਿਹਾ-ਕੇਂਦਰ ਨੇ ਕਿਸਾਨਾਂ ਦੀ ਬੇਇਜ਼ਤੀ ਕੀਤੀ, ਮੰਤਰੀ ਦੀ ਥਾਂ ਸੈਕਟਰੀ ਨਾਲ ਮੀਟਿੰਗ ਦੀ ਕੋਈ ਤੁਕ ਨਹੀਂ

News18 Punjabi | News18 Punjab
Updated: October 14, 2020, 3:28 PM IST
share image
ਸੁਖਬੀਰ ਨੇ ਕਿਹਾ-ਕੇਂਦਰ ਨੇ ਕਿਸਾਨਾਂ ਦੀ ਬੇਇਜ਼ਤੀ ਕੀਤੀ, ਮੰਤਰੀ ਦੀ ਥਾਂ ਸੈਕਟਰੀ ਨਾਲ ਮੀਟਿੰਗ ਦੀ ਕੋਈ ਤੁਕ ਨਹੀਂ
ਸੁਖਬੀਰ ਨੇ ਕਿਹਾ-ਕੇਂਦਰ ਨੇ ਕਿਸਾਨਾਂ ਦੀ ਬੇਇਜ਼ਤੀ ਕੀਤੀ, ਮੰਤਰੀ ਦੀ ਥਾਂ ਸੈਕਟਰੀ ਨਾਲ ਮੀਟਿੰਗ ਦੀ ਕੋਈ ਤੁਕ ਨਹੀਂ

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਬੇਇਜਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਖੁਦ ਗੱਲ਼ਬਾਤ ਲਈ ਬੁਲਾਇਆ ਸੀ ਪਰ ਮੀਟਿੰਗ ਵਿਚ ਕੋਈ ਵੀ ਮੰਤਰੀ ਨਹੀਂ ਪੁੱਜਿਆ।

ਇਸ ਲਈ ਸੈਕਟਰੀ ਨਾਲ ਮੀਟਿੰਗ ਦੀ ਕੀ ਤੁਕ ਬਣਦੀ ਹੈ, ਕਿਉਂਕਿ ਉਸ ਕੋਲ ਕੋਈ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਸ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ ਤਾਂ ਪ੍ਰਧਾਨ ਮੰਤਰੀ ਜਾਂ ਖੇਤੀ ਮੰਤਰੀ ਕਿਸਾਨਾਂ ਨਾਲ ਗੱਲ਼ਬਾਤ ਕਰਦੇ ਪਰ ਇਕ ਸੈਕਟਰੀ ਨੂੰ ਗੱਲਬਾਤ ਲਈ ਭੇਜ ਦਿੱਤਾ ਗਿਆ। ਇਹ ਸਭ ਕਿਸਾਨਾਂ ਨੂੰ ਜਲੀਲ ਕਰਨ ਵਾਲਾ ਕੰਮ ਹੈ।

ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਸੀ। ਮੀਟਿੰਗ ਵਿਚ ਉਸ ਵੇਲੇ ਰੌਲਾ ਪੈ ਗਿਆ, ਜਦੋਂ ਕਿਸੇ ਕੇਂਦਰੀ ਮੰਤਰੀ ਦੇ ਨਾ ਆਉਣ ਬਾਰੇ ਪਤਾ ਲੱਗਿਆ। ਬਾਅਦ ਵਿਚ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਨੂੰ ਕਿਸਾਨ ਵਿਰੋਧੀ ਨੀਤੀਆਂ ਵਾਲੀ ਸਰਕਾਰ ਕਿਹਾ।
ਕਿਸਾਨ ਇਸ ਗੱਲੋਂ ਨਰਾਜ਼ ਹੋ ਗਏ ਕਿ ਉਨ੍ਹਾਂ ਨੂੰ ਬੁਲਾ ਕੇ ਖੇਤੀ ਮੰਤਰੀ ਰੈਲੀਆਂ ਕਰਦੇ ਫਿਰਦੇ ਹਨ। ਜੇਕਰ ਉਨ੍ਹਾਂ ਕੋਲ ਸਮਾਂ ਨਹੀਂ ਤਾਂ ਕਿਸਾਨਾਂ ਨੂੰ ਬੁਲਾਇਆ ਹੀ ਕਿਉਂ। ਕਿਸਾਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ।

ਕਿਸਾਨ ਮੀਟਿੰਗ ਤੋਂ ਬਾਅਦ ਬੇਹੱਦ ਨਿਰਾਸ਼ ਦਿਖਾਈ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਕਿਸਾਨ ਕੱਲ੍ਹ ਚੰਡੀਗਡ਼੍ਹ ਵਿਚ 11 ਵਜੇ ਮੀਟਿੰਗ ਕਰਨਗੇ।
Published by: Gurwinder Singh
First published: October 14, 2020, 3:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading