Home /News /punjab /

ਭਗਵੰਤ ਮਾਨ ਨੂੰ ਘਰੇ ਬਿਠਾ ਦਿੱਤੈ, ਭਾਬੀ ਜੀ ਸਰਕਾਰ ਚਲਾ ਰਹੇ ਹਨ: ਸੁਖਬੀਰ

ਭਗਵੰਤ ਮਾਨ ਨੂੰ ਘਰੇ ਬਿਠਾ ਦਿੱਤੈ, ਭਾਬੀ ਜੀ ਸਰਕਾਰ ਚਲਾ ਰਹੇ ਹਨ: ਸੁਖਬੀਰ

ਭਗਵੰਤ ਮਾਨ ਨੂੰ ਘਰੇ ਬਿਠਾ ਦਿੱਤੈ, ਭਾਬੀ ਜੀ ਸਰਕਾਰ ਚਲਾ ਰਹੇ ਹਨ: ਸੁਖਬੀਰ (ਫਾਇਲ ਫੋਟੋ)

ਭਗਵੰਤ ਮਾਨ ਨੂੰ ਘਰੇ ਬਿਠਾ ਦਿੱਤੈ, ਭਾਬੀ ਜੀ ਸਰਕਾਰ ਚਲਾ ਰਹੇ ਹਨ: ਸੁਖਬੀਰ (ਫਾਇਲ ਫੋਟੋ)

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਅਸਲ ਵਿਚ ਸਰਕਾਰ ਚਲਾਉਣ ਦਾ ਪਤਾ ਹੀ ਨਹੀਂ ਹੈ। ਇੰਜ ਲੱਗਦਾ ਹੈ ਜਿਵੇਂ ਭਗਵੰਤ ਨੂੰ ਘਰੇ ਬਿਠਾ ਦਿੱਤਾ ਹੈ ਤੇ ਭਾਬੀ ਜੀ (ਉਨ੍ਹਾਂ ਦੀ ਪਤਨੀ) ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਕੋਈ ਪੁੱਛਦਾ ਹੀ ਨਹੀਂ ਹੈ।

  • Share this:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਕਿਸਾਨਾਂ ਨੂੰ ਨੋਟਿਸ ਦਿੱਤੇ ਗਏ ਹਨ। ਕਿਸਾਨ ਇਹ ਜ਼ਮੀਨਾਂ ਪਿਛਲੇ 50 ਸਾਲ ਤੋਂ ਵਾਹ ਰਹੇ ਹਨ। ਇਸ ਲਈ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਅਸਲ ਵਿਚ ਸਰਕਾਰ ਚਲਾਉਣ ਦਾ ਪਤਾ ਹੀ ਨਹੀਂ ਹੈ। ਇੰਜ ਲੱਗਦਾ ਹੈ ਜਿਵੇਂ ਭਗਵੰਤ ਨੂੰ ਘਰੇ ਬਿਠਾ ਦਿੱਤਾ ਹੈ ਤੇ ਭਾਬੀ ਜੀ (ਉਨ੍ਹਾਂ ਦੀ ਪਤਨੀ) ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਕੋਈ ਪੁੱਛਦਾ ਹੀ ਨਹੀਂ ਹੈ।


ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਲੁੱਟਣ ਉਤੇ ਲੱਗੀ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਉਹ ਤਖ਼ਤ ਕੇਸਗੜ੍ਹ ਸਾਹਿਬ ਤੇ ਤਖ਼ਤ ਦਮਦਮਾ ਸਾਹਿਬ ਤੋਂ 7 ਅਕਤੂਬਰ ਨੂੰ ਕੱਢੇ ਜਾ ਰਹੇ ਦੋਵੇਂ ਖਾਲਸਾ ਮਾਰਚਾਂ ਦੀ ਡਟਵੀਂ ਹਮਾਇਤ ਕਰਨ ਤਾਂ ਜੋ ਸਿੱਖ ਕੌਮ ਨੂੰ ਵੰਡਣ ਦੀਆਂ ਸਾਜਿਸ਼ਾਂ ਨੂੰ ਮਾਤ ਪਾਈ ਜਾ ਸਕੇ।

ਉਨ੍ਹਾਂ ਸੁਪਰੀਮ ਕੋਰਟ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2014 ਨੂੰ ਜਾਇਜ਼ ਠਹਿਰਾਉਣ ਦੇ ਫ਼ੈਸਲੇ ਨੂੰ ਵਿਤਕਰੇ ਵਾਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ਼ ਸੰਸਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਰਾਜੀ ਰੁਤਬੇ ਵਿਚ ਤਬਦੀਲੀ ਕਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਇਹ ਇਕ ਤੱਥ ਹੈ ਕਿ ਸ਼੍ਰੋਮਣੀ ਕਮੇਟੀ ਪਾਰਲੀਮੈਂਟ ਦੇ ਐਕਟ ਅਨੁਸਾਰ ਕੰਮ ਕਰਦੀ ਹੈ। ਇਹੀ ਕਾਰਨ ਹੈ ਕਿ ਇਸ ਦੀਆਂ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ਹੀ ਚੋਣ ਕਮਿਸ਼ਨਰ ਦੀ ਨਿਯੁਕਤੀ ਕਰਦੀ ਹੈ ਤੇ ਚੋਣਾਂ ਕਰਵਾਉਂਦੀ ਹੈ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਹਰਿਆਣਾ ਵਿਚ ਬਲਜੀਤ ਸਿੰਘ ਦਾਦੂਵਾਲ ਨੂੰ ਭਾਜਪਾ ਦੀ ਅਤੇ ਝੀਂਡਾ ਨੂੰ ਕਾਂਗਰਸ ਦੀ ਹਮਾਇਤ ਮਿਲੀ ਹੋਈ ਹੈ।

Published by:Gurwinder Singh
First published:

Tags: Bhagwant Mann, Shiromani Akali Dal, Sukhbir Badal