Home /News /punjab /

ਮਾਨ ਨੂੰ ਸਰਕਾਰ ਤਾਂ ਚਲਾਉਣੀ ਨੀ ਆਉਂਦੀ...; ਗੀਤਕਾਰ ਜਾਨੀ ਨੂੰ ਧਮਕੀ ਮਿਲਣ `ਤੇ ਸੁਖਬੀਰ ਬਾਦਲ ਨੇ ਘੇਰੀ AAP

ਮਾਨ ਨੂੰ ਸਰਕਾਰ ਤਾਂ ਚਲਾਉਣੀ ਨੀ ਆਉਂਦੀ...; ਗੀਤਕਾਰ ਜਾਨੀ ਨੂੰ ਧਮਕੀ ਮਿਲਣ `ਤੇ ਸੁਖਬੀਰ ਬਾਦਲ ਨੇ ਘੇਰੀ AAP

ਮਾਨ ਨੂੰ ਸਰਕਾਰ ਤਾਂ ਚਲਾਉਣੀ ਨੀ ਆਉਂਦੀ; ਗੀਤਕਾਰ ਜਾਨੀ ਨੂੰ ਧਮਕੀ ਮਿਲਣ `ਤੇ ਸੁਖਬੀਰ ਬਾਦਲ ਨੇ ਘੇਰੀ AAP

ਮਾਨ ਨੂੰ ਸਰਕਾਰ ਤਾਂ ਚਲਾਉਣੀ ਨੀ ਆਉਂਦੀ; ਗੀਤਕਾਰ ਜਾਨੀ ਨੂੰ ਧਮਕੀ ਮਿਲਣ `ਤੇ ਸੁਖਬੀਰ ਬਾਦਲ ਨੇ ਘੇਰੀ AAP

Sukhbir Badal Reaction On Jaani Death Threat: ਪੰਜਾਬੀ ਗੀਤਕਾਰ ਜਾਨੀ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਉੱਤੇ ਹਮਲਾ ਕਰ ਰਹੀਆਂ ਹਨ। ਇਸ ਵਿਚਕਾਰ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ (Sukhbir Badal) ਨੇ ਇਸ `ਤੇ ਪ੍ਰਤੀਕਿਰਿਆ ਦਿੱਤੀ ਹੈ।

ਹੋਰ ਪੜ੍ਹੋ ...
  • Share this:

    ਅਕਾਲੀ ਨੇਤਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੈ ਕਿ ਪੰਜਾਬ `ਚ ਗੈਂਗਸਟਰਾਂ ਦੇ ਹੌਸਲੇ ਇਸ ਤਰ੍ਹਾਂ ਬੁਲੰਦ ਹੋ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦੀ ਗੱਲ ਸੁਣ ਕੇ ਉਨ੍ਹਾਂ ਧੱਕਾ ਲੱਗਿਆ। ਇਸ ਦੌਰਾਨ ਬਾਦਲ ਨੇ ਸੱਤਾਧਾਰੀ ਪਾਰਟੀ ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਪੰਜਾਬ `ਚ ਭਗਵੰਤ ਮਾਨ ਦੀ ਸਰਕਾਰ ਬਣਨ ਤੇ ਲਾਅ ਐਂਡ ਆਰਡਰ (ਕਾਨੂੰਨ ਤੇ ਵਿਵਸਥਾ) ਦੀਆਂ ਧੱਜੀਆਂ ਉੱਡਣੀਆਂ ਸ਼ੁਰੂ ਹੋ ਗਈਆਂ ਹਨ।

    ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਪੁਲਿਸ ਕੀ ਕਰ ਰਹੀ ਹੈ। ਇਸ ਤੋਂ ਇਲਾਵਾ ਬਾਦਲ ਨੇ ਕਿਹਾ ਕਿ ਤਪਾ ਮੰਡੀ `ਚ ਕਿਸਾਨਾਂ ਤੇ ਦੁਕਾਨਦਾਰਾਂ ਤੋਂ ਵੀ ਗੈਂਗਸਟਰ ਪੈਸੇ ਮੰਗ ਰਹੇ ਹਨ। ਪੰਜਾਬ `ਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਦਲ ਨੇ ਇਹ ਵੀ ਕਿਹਾ ਕਿ ਰੋਜ਼ਾਨਾ ਦੇ ਹਿਸਾਬ ਨਾਲ ਪੰਜਾਬ `ਚ ਡੀਜੀਪੀ ਆਈਜੀ ਬਦਲ ਰਹੇ ਹਨ। ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮਾਨ ਨੂੰ ਸਰਕਾਰ ਚਲਾਉਣ ਦਾ ਅਨੁਭਵ ਹੀ ਨਹੀਂ ਹੈ।

    ਕਾਬਿਲੇਗੌਰ ਹੈ ਕਿ ਪੰਜਾਬੀ ਗੀਤਕਾਰ ਜਾਨੀ (Jaani) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਪਰਿਵਾਰ ਵਿਦੇਸ਼ ਵਿੱਚ ਸ਼ਿਫਟ ਕਰ ਦਿੱਤਾ। ਇਸਦੇ ਨਾਲ ਹੀ ਕਲਾਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਸੁਰੱਖਿਆਂ ਦੀ ਮੰਗ ਵੀ ਕੀਤੀ।
    Published by:rupinderkaursab
    First published:

    Tags: AAP, AAP Punjab, Bhagwant Mann, Pollywood, Punjab government, Sukhbir Badal

    ਅਗਲੀ ਖਬਰ