Home /News /punjab /

ਬਾਦਲ ਸਾਬ੍ਹ ਵੇਲੇ ਕਿਸਾਨਾਂ ਦੇ ਸਾਰੇ ਕੰਮ ਤੁਰਤ ਹੋ ਜਾਂਦੇ ਸੀ, ਹੁਣ ਹਾਲਾਤ ਵੇਖ ਕੇ ਬੜਾ ਦੁਖ ਹੁੰਦੈ: ਸੁਖਬੀਰ

ਉਨ੍ਹਾਂ ਕਿਹਾ ਸੀ ਮੈਨੂੰ ਯਾਦ ਹੈ ਕਿ ਜਦੋਂ ਬਾਦਲ ਸਾਬ੍ਹ ਦੀ ਸਰਕਾਰ ਹੁੰਦੀ ਤਾਂ ਨਾਲ ਦੀ ਨਾਲ ਅਫਸਰ ਆ ਜਾਂਦੇ ਸੀ, ਮੋਟਰਾਂ ਲੱਗ ਜਾਂਦੀਆਂ ਸੀ ਤੇ ਗਿਰਦਾਵਰੀਆਂ ਹੋ ਜਾਂਦੀਆਂ ਸੀ। ਮੌਕੇ ਉਤੇ ਸਪੈਸ਼ਲ ਬਿਜਲੀ ਦੇ ਕੇ ਪਾਣੀ ਕੱਢ ਲਿਆ ਜਾਂਦਾ ਸੀ ਅਤੇ ਗਰੀਬਾਂ ਨੂੰ ਨਾਲ ਦੀ ਨਾਲ ਮਕਾਨ ਦੇ ਪੈਸੇ ਮਿਲ ਜਾਂਦੇ ਸਨ ਪਰ ਹੁਣ ਵਾਲੇ ਹਲਾਤ ਵੇਖ ਕੇ ਬੜਾ ਦੁਖ ਹੁੰਦਾ ਹੈ।

ਹੋਰ ਪੜ੍ਹੋ ...
  • Share this:
    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਵੱਲੋਂ ਸ੍ਰੀ ਮੁਕਤਸਰ ਸਾਹਿਬ (Muktsar News) ਜ਼ਿਲ੍ਹੇ 'ਚ ਭਾਰੀ ਮੀਂਹ ਕਾਰਨ ਖ਼ਰਾਬ ਹੋਈਆਂ ਫਸਲਾਂ (Damage Crops) ਦਾ ਜਾਇਜ਼ਾ ਲੈਣ ਲਈ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ।

    ਸੁਖਬੀਰ ਬਾਦਲ ਕਾਫਲੇ 'ਚ ਪਿੰਡਾਂ 'ਚ ਪੁੱਜੇ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਉਹ ਪੰਜਾਬ ਸਰਕਾਰ ਕੋਲ ਹੜ੍ਹ ਨਾਲ ਪ੍ਰਭਾਵਤ ਫਸਲਾਂ ਦੇ ਮੁਆਵਜ਼ੇ ਲਈ ਆਵਾਜ਼ ਚੁੱਕਣਗੇ।

    ਇਸ ਮੌਕੇ ਉਨ੍ਹਾਂ ਨੇ ਆਪ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ ਤਾਂ ਸਾਰੇ ਕੰਮ ਤੁਰਤ ਹੋ ਜਾਂਦੇ ਸਨ। ਪਰ ਇਸ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ ਹੈ। ਇਹ ਲੋਕ ਜ਼ਮੀਨ ਨਾਲ ਨਹੀਂ ਜੁੜੇ ਹਨ। ਬੜਾ ਅਫਸੋਸ ਹੈ ਕਿ ਇਥੇ ਸਰਕਾਰ ਵੱਲੋਂ ਕੋਈ ਆਇਆ ਹੀ ਨਹੀਂ ਹੈ।

    ਉਨ੍ਹਾਂ ਕਿਹਾ ਸੀ ਮੈਨੂੰ ਯਾਦ ਹੈ ਕਿ ਜਦੋਂ ਬਾਦਲ ਸਾਬ੍ਹ ਦੀ ਸਰਕਾਰ ਹੁੰਦੀ ਤਾਂ ਨਾਲ ਦੀ ਨਾਲ ਅਫਸਰ ਆ ਜਾਂਦੇ ਸੀ, ਮੋਟਰਾਂ ਲੱਗ ਜਾਂਦੀਆਂ ਸੀ ਤੇ ਗਿਰਦਾਵਰੀਆਂ ਹੋ ਜਾਂਦੀਆਂ ਸੀ। ਮੌਕੇ ਉਤੇ ਸਪੈਸ਼ਲ ਬਿਜਲੀ ਦੇ ਕੇ ਪਾਣੀ ਕੱਢ ਲਿਆ ਜਾਂਦਾ ਸੀ ਅਤੇ ਗਰੀਬਾਂ ਨੂੰ ਨਾਲ ਦੀ ਨਾਲ ਮਕਾਨ ਦੇ ਪੈਸੇ ਮਿਲ ਜਾਂਦੇ ਸਨ ਪਰ ਹੁਣ ਵਾਲੇ ਹਲਾਤ ਵੇਖ ਕੇ ਬੜਾ ਦੁਖ ਹੁੰਦਾ ਹੈ।
    Published by:Gurwinder Singh
    First published:

    Tags: Shiromani Akali Dal, Sukhbir Badal

    ਅਗਲੀ ਖਬਰ