ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ਤੋਂ ਜੇਤੂਆਂ ਦਾ ਐਲਾਨ

News18 Punjab
Updated: May 23, 2019, 6:08 PM IST
share image
ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ਤੋਂ ਜੇਤੂਆਂ ਦਾ ਐਲਾਨ

  • Share this:
  • Facebook share img
  • Twitter share img
  • Linkedin share img
ਪੰਜਾਬ ਤੋਂ ਲੋਕ ਸਭਾ ਚੋਣਾਂ ਦੇ ਪਹਿਲੇ ਨਤੀਜੇ ਸਾਹਮਣੇ ਆ ਰਹੇ ਹਨ। ਲੁਧਿਆਣਾ, ਹੁਸ਼ਿਆਰਪੁਰ ਤੇ ਫਿਰੋਜ਼ਪੁਰ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ।

ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਹੁਸ਼ਿਆਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੋਮ ਪ੍ਰਕਾਸ਼ ਨੇ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਸੁਖਬੀਰ ਬਾਦਲ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ।

ਰਵਨੀਤ ਸਿੰਘ ਬਿੱਟੂ ਤਕਰੀਬਨ 70 ਹਜ਼ਾਰ ਵੋਟਾਂ ਅਤੇ ਸੋਮ ਪ੍ਰਕਾਸ਼ ਤਕਰੀਬਨ 45 ਹਜ਼ਾਰ ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ ਹਨ। ਉਧਰ, ਰਵਨੀਤ ਸਿੰਘ ਬਿੱਟੂ ਨੂੰ 3,56,980 ਵੋਟਾਂ ਮਿਲੀਆਂ ਹਨ ਅਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ 2,86,083 ਵੋਟਾਂ ਹਾਸਲ ਹੋਈਆਂ ਹਨ।
ਫਿਰੋਜ਼ਪੁਰ ਤੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ 1166747 ਕੁਲ ਵੋਟਾਂ ਵਿੱਚੋਂ 1106475 ਵੋਟਾਂ ਨਾਲ ਜਿੱਤੇ ਜੋ ਇੱਕ ਰਿਕਾਰਡ ਹੈ।

ਫਿਰੋਜ਼ਪੁਰ ਹਲਕਾ ਬਾਰੇ-

ਫਿਰੋਜ਼ਪੁਰ ਹਲਕੇ ਤੋਂ ਇਸ ਵਾਰ ਦਿਲਚਸਪ ਮੁਕਾਬਲ ਹੈ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਨ। ਇਸ ਤੋਂ ਇਲਾਵਾ ਕਾਂਗਰਸ ਵੱਲੋਂ ਸ਼ੇਰ ਸਿੰਘ ਘੁਬਾਇਆ ਤੇ ਆਮ ਆਦਮੀ ਪਾਰਟੀ ਵੱਲ਼ੋਂ ਹਰਜਿੰਦਰ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਸੀ।

ਅਕਾਲੀ ਦਲ ਲਈ ਇਹ ਸੀਟ ਵਕਾਰ ਦਾ ਸਵਾਲ ਸੀ। ਦੱਸ ਲਈ ਇਸ ਵਾਰ ਅਕਾਲੀ ਦਲ ਨੂੰ ਕਾਂਗਰਸ ਉਮੀਦਵਾਰ ਨੂੰ ਟੱਕਰ ਦੇਣ ਵਾਲਾ ਕੋਈ ਵੀ ਉਮੀਦਵਾਰ ਨਹੀਂ ਮਿਲ ਰਿਹਾ ਸੀ, ਇਸ ਵਾਰ ਐਨ ਮੌਕੇ ਉਤੇ ਸੁਖਬੀਰ ਨੂੰ ਮੈਦਾਨ ਵਿਚ ਉਤਾਰਿਆ ਗਿਆ। ਘੁਬਾਇਆ ਨੂੰ ਸੀਟ ਦੇਣ ਤੋਂ ਕਾਂਗਰਸ ਵਿਚ ਬਾਗੀ ਸੁਰਾਂ ਵੀ ਉਠੀਆਂ ਸਨ, ਜਿਸ ਤੋਂ ਬਾਅਦ ਕਾਂਗਰਸ ਲਈ ਇਹ ਸੀਟ ਕੱਢਣਾ ਵੱਡੀ ਚੁਣੌਤੀ ਸੀ।

ਫਿਰੋਜਪੁਰ ਅਜਿਹਾ ਸੰਸਦੀ ਹਲਕਾ ਹੈ ਜਿਥੇ 34 ਸਾਲ ਪਹਿਲਾਂ 1985 ਤੋਂ ਬਾਅਦ ਕਾਂਗਰਸ ਨੂੰ ਜਿੱਤ ਨਸੀਬ ਨਹੀਂ ਹੋਈ। 1969 ਤੋਂ ਬਾਅਦ ਹੋਈਆਂ ਕੁੱਲ਼ 13 ਲੋਕ ਸਭਾ ਚੋਣਾਂ ਵਿਚ 7 ਵਾਰ ਅਕਾਲੀ ਦਲ, 3 ਵਾਰ ਕਾਂਗਰਸ ਤੇ ਦੋ ਵਾਰ ਬਸਪਾ ਤੇ ਇਕ ਵਾਰ ਅਕਾਲੀ ਦਲ ਮਾਨ ਨੇ ਜਿੱਤ ਹਾਸਲ ਕੀਤੀ ਸੀ।

 
First published: May 23, 2019, 2:40 PM IST
ਹੋਰ ਪੜ੍ਹੋ
ਅਗਲੀ ਖ਼ਬਰ