Home /News /punjab /

ਮੋਗਾ ਲਾਠੀਚਾਰਜ ਦੀ ਸਖਤ ਨਿਖੇਧੀ; ਸੁਖਬੀਰ, ਕੈਪਟਨ ਜਾਂ ਖੱਟਰ; ਸਾਰੇ ਹੀ ਕਾਰਪੋਰੇਟਾਂ ਦੇ ਭਾਈਵਾਲ : ਕਿਸਾਨ ਆਗੂ

ਮੋਗਾ ਲਾਠੀਚਾਰਜ ਦੀ ਸਖਤ ਨਿਖੇਧੀ; ਸੁਖਬੀਰ, ਕੈਪਟਨ ਜਾਂ ਖੱਟਰ; ਸਾਰੇ ਹੀ ਕਾਰਪੋਰੇਟਾਂ ਦੇ ਭਾਈਵਾਲ : ਕਿਸਾਨ ਆਗੂ

ਮੋਗਾ ਲਾਠੀਚਾਰਜ ਦੀ ਸਖਤ ਨਿਖੇਧੀ; ਸੁਖਬੀਰ, ਕੈਪਟਨ ਜਾਂ ਖੱਟਰ; ਸਾਰੇ ਹੀ ਕਾਰਪੋਰੇਟਾਂ ਦੇ ਭਾਈਵਾਲ : ਕਿਸਾਨ ਆਗੂ

ਮੋਗਾ ਲਾਠੀਚਾਰਜ ਦੀ ਸਖਤ ਨਿਖੇਧੀ; ਸੁਖਬੀਰ, ਕੈਪਟਨ ਜਾਂ ਖੱਟਰ; ਸਾਰੇ ਹੀ ਕਾਰਪੋਰੇਟਾਂ ਦੇ ਭਾਈਵਾਲ : ਕਿਸਾਨ ਆਗੂ

ਬਰਨਾਲਾ, 03 ਸਤੰਬਰ ( ਆਸ਼ੀਸ਼ ਸ਼ਰਮਾ )

  • Share this:
ਬਰਨਾਲਾ:  ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 338 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬਰਨਾਲਾ 'ਚ ਸਵੇਰੇ ਤੋਂ ਹੀ ਮੀਂਹ ਵਰ੍ਹਦਾ ਰਿਹਾ ਪਰ ਕਿਸਾਨ ਮਰਦ ਤੇ ਔਰਤਾਂ, ਪਹਿਲਾਂ ਦੀ ਹੀ ਤਰ੍ਹਾਂ ਵੱਡੀ ਗਿਣਤੀ 'ਚ ਧਰਨੇ ਲਈ ਪਹੁੰਚੇ। ਵਰ੍ਹਦੇ ਮੀਂਹ 'ਚ 'ਖੇਤੀ ਕਾਨੂੰਨ ਰੱਦ ਕਰੋ ' ਦੇ ਆਕਾਸ਼ ਗੁੰਜਾਊ ਨਾਹਰੇ ਲੱਗਦੇ ਰਹੇ।

ਅੱਜ ਬੁਲਾਰਿਆਂ ਨੇ ਬੀਤੇ ਕੱਲ੍ਹ ਪੰਜਾਬ ਪੁਲਿਸ ਵੱਲੋਂ ਮੋਗਾ ਵਿਖੇ ਕਿਸਾਨਾਂ 'ਤੇ ਕੀਤੇ ਵਹਿਸ਼ੀ ਲਾਠੀਚਾਰਜ ਦੀ ਚਰਚਾ ਤੇ ਸਖਤ ਨਿਖੇਧੀ ਕੀਤੀ।ਆਗੂਆਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹਰਿਆਣਾ ਪੁਲਿਸ ਵੱਲੋਂ ਕੀਤੇ ਵਹਿਸ਼ੀ ਲਾਠੀਚਾਰਜ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਉਹੀ ਕਾਰਾ ਕੱਲ੍ਹ ਮੋਗੇ ਵਿਖੇ ਕੀਤਾ। ਖੱਟਰ ਨੂੰ ਡਾਇਰ ਕਹਿਣ ਵਾਲਾ ਕੈਪਟਨ ਖੁਦ ਵੀ ਉਸੇ ਰਾਹ 'ਤੇ ਚੱਲ ਪਿਆ। ਚਾਹੇ ਕਾਂਗਰਸ ਹੋਵੇ, ਅਕਾਲੀ ਹੋਣ ਜਾਂ ਬੀਜੇਪੀ,ਸਾਰੀਆਂ ਸਿਆਸੀ ਪਾਰਟੀਆਂ ਦੀ ਆਰਥਿਕ ਨੀਤੀ ਇੱਕੋ ਹੀ ਹੈ। ਸਾਰੇ ਹੀ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਦੇ ਸਿਧਾਂਤ ਦੇ ਪੈਰੋਕਾਰ ਹਨ ਅਤੇ ਕਾਰਪੋਰੇਟਾਂ ਦੇ ਹਿੱਤਾਂ ਦੇ ਰਖਵਾਲੇ ਹਨ। ਇਸੇ ਲਈ ਕੱਲ੍ਹ ਜਦ ਕਿਸਾਨ ਅਕਾਲੀ ਪ੍ਰਧਾਨ ਤੋਂ ਖੇਤੀ ਕਾਨੂੰਨਾਂ ਬਾਰੇ  ਸਵਾਲ ਪੁੱਛਣ ਲਈ ਇਕੱਠੇ ਹੋਏ ਤਾਂ ਪੰਜਾਬ ਪੁਲਿਸ ਉਨ੍ਹਾਂ ਦੇ ਵਹਿਸ਼ੀ ਲਾਠੀਚਾਰਜ ਕੀਤਾ। ਕਿਸਾਨਾਂ ਨੂੰ ਆਪਣੇ ਸਾਂਝੇ  ਦੁਸ਼ਮਣਾਂ ਦੀ ਸਹੀ ਨਿਸ਼ਾਨਦੇਹੀ ਤੇ ਕਤਾਰਬੰਦੀ ਕਰ ਕੇ ਸੰਘਰਸ਼ ਨੂੰ ਅੱਗੇ ਵਧਾਉਣਾ ਪਊ।

ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ,ਬੂਟਾ ਸਿੰਘ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਬੂਟਾ ਸਿੰਘ ਫਰਵਾਹੀ, ਮਨਜੀਤ ਰਾਜ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ, ਰਣਜੀਤ ਸਿੰਘ ਮੌੜ, ਮਨਜੀਤ ਕੌਰ ਖੁੱਡੀ ਕਲਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਜੋ ਨਵੇਂ ਮਾਪਦੰਡ  ਤੈਅ ਕੀਤੇ ਹਨ, ਉਸ ਅਨੁਸਾਰ ਝੋਨੇ ਦੀ ਇੱਕ ਵੀ ਢੇਰੀ ਵੇਚਣੀ ਮੁਸ਼ਕਲ ਹੋ ਜਾਵੇਗੀ। ਦਰਅਸਲ ਸਰਕਾਰ ਫਸਲਾਂ ਦੀ ਸਰਕਾਰ ਖਰੀਦ ਤੋਂ ਆਪਣਾ ਹੱਥ ਪਿਛੇ ਖਿੱਚਣਾ ਚਾਹੁੰਦੀ ਹੈ। ਝੋਨੇ 'ਚ ਨਮੀ, ਟੋਟੇ ਤੇ ਬਦਰੰਗ ਦਾਣਿਆਂ ਆਦਿ ਦੀ ਪ੍ਰਤੀਸ਼ਤਤਾ ਬਾਰੇ ਮਾਪਦੰਡ ਪਹਿਲਾਂ ਹੀ ਬਹੁਤ ਸਖਤ ਹਨ ਜਿਨ੍ਹਾਂ ਨੂੰ ਸਰਕਾਰ ਹੋਰ ਸਖਤ ਕਰਨ ਦੀ ਤਜ਼ਵੀਜ਼ ਲੈ ਕੇ ਆਈ ਹੈ। ਇਹ ਫਰਮਾਨ ਸਰਕਾਰੀ ਖਰੀਦ ਬੰਦ ਕਰਨ ਵੱਲ ਵਧਦੇ ਕਦਮਾਂ ਦੀ ਆਹਟ ਹੈ। ਕਿਸਾਨ ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਨੂੰ ਲਾਗੂ ਨਹੀਂ ਹੋਣ ਦੇਣਗੇ। ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ-ਗਾਇਣ  ਕੀਤਾ ਤੇ ਨਰਿੰਦਰਪਾਲ ਸਿੰਗਲਾ ਨੇ ਕਵਿਤਾ-ਪਾਠ ਕੀਤਾ।
Published by:Ashish Sharma
First published:

Tags: Barnala, Punjab farmers

ਅਗਲੀ ਖਬਰ