ਸੁਖਬੀਰ ਨੇ ਪੂਰੀ ਨਾ ਕੀਤੀ ਸਿਕੰਦਰ ਮਲੂਕਾ ਦੀ ਇੱਛਾ, ਮੌੜ ਤੋਂ ਜਗਮੀਤ ਬਰਾੜ ਨੂੰ ਦਿੱਤੀ ਟਿਕਟ

ਸੁਖਬੀਰ ਨੇ ਪੂਰੀ ਨਾ ਕੀਤੀ ਸਿਕੰਦਰ ਮਲੂਕਾ ਦਾ ਇੱਛਾ, ਮੌੜ ਤੋਂ ਜਗਮੀਤ ਬਰਾੜ ਨੂੰ ਦਿੱਤੀ ਟਿਕਟ (ਫਾਇਲ ਫੋਟੋ)

ਸੁਖਬੀਰ ਨੇ ਪੂਰੀ ਨਾ ਕੀਤੀ ਸਿਕੰਦਰ ਮਲੂਕਾ ਦਾ ਇੱਛਾ, ਮੌੜ ਤੋਂ ਜਗਮੀਤ ਬਰਾੜ ਨੂੰ ਦਿੱਤੀ ਟਿਕਟ (ਫਾਇਲ ਫੋਟੋ)

 • Share this:
  ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ 6 ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਨੁਸਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਗਮੀਤ ਸਿੰਘ ਬਰਾੜ ਨੂੰ ਹਲਕਾ ਮੌੜ, ਜੀਤ ਮਹਿੰਦਰ ਸਿੰਘ ਨੂੰ ਹਲਕਾ ਤਲਵੰਡੀ ਸਾਬੋ, ਸੂਬਾ ਸਿੰਘ ਬਾਦਲ ਨੂੰ ਹਲਕਾ ਜੈਤੋ, ਮਨਤਾਰ ਸਿੰਘ ਬਰਾੜ ਨੂੰ ਹਲਕਾ ਕੋਟਕਪੂਰਾ, ਕੰਵਲਜੀਤ ਸਿੰਘ (ਰੋਜ਼ੀ ਬਰਕੰਦੀ) ਨੂੰ ਹਲਕਾ ਸ੍ਰੀ ਮੁਕਤਸਰ ਸਾਹਿਬ ਅਤੇ ਪਰਮਬੰਸ ਸਿੰਘ (ਬੰਟੀ ਰੋਮਾਣਾ) ਨੂੰ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

  ਸੁਖਬੀਰ ਬਾਦਲ ਦੇ ਐਲਾਨ ਪਿੱਛੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਮਲੂਕਾ ਹਲਕਾ ਮੌੜ ਤੋਂ ਚੋਣ ਲੜਨ ਦੇ ਚਾਹਵਾਨ ਸਨ। ਉਹ ਪਿਛਲੇ ਕਈ ਦਿਨਾਂ ਤੋਂ ਇਸ ਸਬੰਧੀ ਆਪਣੀ ਇੱਛਾ ਜ਼ਾਹਿਰ ਕਰ ਰਹੇ ਸਨ।

  ਉਨ੍ਹਾਂ ਨੂੰ ਪਾਰਟੀ ਨੇ ਰਾਮਪੁਰਾ ਫੂਲ ਤੋਂ ਉਮੀਦਵਾਰ ਐਲਾਨਿਆ ਪਰ ਉਨ੍ਹਾਂ ਨੇ ਇਥੋਂ ਚੋਣ ਲੜਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਥੋਂ ਉਨ੍ਹਾਂ ਦਾ ਬੇਟਾ ਚੋਣ ਲੜੇਗਾ ਤੇ ਉਨ੍ਹਾਂ ਨੂੰ ਮੌੜ ਤੋਂ ਟਿਕਟ ਦਿੱਤੀ ਜਾਵੇ ਪਰ ਪਾਰਟੀ ਨੇ ਪਰਿਵਾਰ ਨੂੰ ਦੋ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਲਕਾ ਮੌੜ ਤੋਂ ਜਗਮੀਤ ਸਿੰਘ ਬਰਾੜ ਉਮੀਦਵਾਰ ਹਨ।

  ਇਸ ਬਾਰੇ ਮਲੂਕਾ ਦਾ ਕਹਿਣਾ ਹੈ ਕਿ ਉਹ ਪਾਰਟੀ ਪ੍ਰਧਾਨ ਦੇ ਕਹਿਣ ਤੋਂ ਬਾਅਦ ਹੀ ਪਿਛਲੇ 1 ਸਾਲ ਤੋਂ ਮੌੜ ਵਿਧਾਨ ਸਭਾ ਹਲਕੇ ਵਿੱਚ ਕੰਮ ਕਰ ਰਹੇ ਸਨ। ਜਗਮੀਤ ਬਰਾੜ ਨੂੰ ਐਡਜਸਟ ਕਰਨ ਲਈ ਉਥੋਂ ਟਿਕਟ ਦਿੱਤੀ ਗਈ ਹੈ। ਪਾਰਟੀ ਦੀ ਮਜ਼ਬੂਰੀ ਹੋਵੇਗੀ। ਰਾਮਪੁਰਾ ਤੋਂ ਸਿਰਫ ਮੇਰਾ ਪੁੱਤਰ ਗੁਰਪ੍ਰੀਤ ਮਲੂਕਾ ਹੀ ਚੋਣ ਲੜੇਗਾ।ਅਸੀਂ ਬਹੁਤ ਚੋਣਾਂ ਲੜੀਆਂ, ਹੁਣ ਨੌਜਵਾਨਾਂ ਦਾ ਸਮਾਂ ਹੈ।
  Published by:Gurwinder Singh
  First published: