
ਭਗਵੰਤ ਮਾਨ ਆਟਾ-ਦਾਲ ਨਾਲ ਇਕ ਬੋਤਲ ਵਿਸਕੀ ਦੇ ਕੇ ਰੰਗਲਾ ਪੰਜਾਬ ਬਣਾਵੇਗਾ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮਲੇਰਕੋਟਲਾ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਨੁਸਰਤ ਅਲੀ ਖਾਨ ਦੇ ਹੱਕ 'ਚ ਆਯੋਜਿਤ ਚੋਣ ਜਲਸੇ ਦੌਰਾਨ ਸੰਬੋਧਨ ਕਰਦਿਆਂ ਕਾਂਗਰਸ ਤੇ ਆਪ ਉਤੇ ਤਿੱਖੇ ਹਮਲੇ ਕੀਤੇ।
ਉਨਾਂ ਕਿਹਾ ਕਿ ਇਕ ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ ਤੇ ਅਗਲੇ ਪੰਜ ਸਾਲ ਲ਼ਈ ਆਪਣੀ ਕਿਸਮਤ ਦਾ ਫੈਸਲਾ ਕਿਸ ਦੇ ਹੱਕ ਵਿਚ ਕਰਨਾ ਹੈ, ਇਹ ਫੈਸਲਾ ਹੁਣ ਤੁਸੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਬੜਾ ਅਹਿਮ ਫੈਸਲੇ ਹੈ, ਕਿਉਂਕਿ ਗਲਤ ਫੈਸਲੇ ਨਾਲ 5 ਸਾਲ ਬਰਬਾਦ ਹੋਏ ਹਨ।
ਪਿਛਲੇ 5 ਸਾਲ ਕਾਂਗਰਸ ਦਾ ਰਾਜ ਰਿਹੈ ਤੇ ਪੰਜਾਬ ਵਿਚ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਕੁਝ ਕਾਂਗਰਸੀਆਂ ਨੇ ਬੜਾ ਗੰਦਾ ਪਾਇਆ ਹੈ। ਖਾਸ ਕਰਕੇ ਮੁਹੰਮਦ ਮੁਸਤਫਾ ਨੇ ਜੋ ਇਥੇ ਗੰਦ ਪਾਇਆ ਹੈ, ਇਸ ਵਿਚ ਹੰਕਾਰ ਬੜਾ ਹੈ, ਪਹਿਲਾਂ ਤਾਂ ਪੁਲਿਸ ਵਾਲਾ ਸੀ ਪਰ ਹੁਣ ਸਾਬਕਾ ਹੋ ਗਿਆ ਹੈ।
ਸਾਬਕਾ ਨੂੰ ਸਿਪਾਹੀ ਵੀ ਨਹੀਂ ਬੁਲਾਉਂਦਾ। ਇਕ ਮਹੀਨੇ ਬਾਅਦ ਇਸ ਨੂੰ ਮੈਂ ਦੱਸਾਂਗਾ।' ਇਸ ਤੋਂ ਇਲਾਵਾ ਸੁੱਖੀ ਰੰਧਾਵਾ, ਜਾਖੜ ਵਰਗਿਆਂ ਨੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ 10 ਸੀਟਾਂ ਵੀ ਨਹੀਂ ਆਉਣੀਆਂ, ਮੈਂ ਸਾਰਾ ਪੰਜਾਬ ਘੁੰਮ ਕੇ ਆਇਆ ਹਾਂ, ਇਨ੍ਹਾਂ ਦਾ ਬੁਰਾ ਹਾਲ ਹੋਣਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਬਿਨਾਂ ਆਮ ਆਦਮੀ ਪਾਰਟੀ ਵੀ ਕਿਤੇ ਨਜ਼ਰ ਨਹੀਂ ਆਉਣੀ। ਉਨ੍ਹਾਂ ਕਿਹਾ ਕਿ ਆਪ ਨੇ ਸ਼ਰਾਬੀ (ਭਗਵੰਤ ਮਾਨ) ਨੂੰ ਮੁਖੀ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ, ਕੱਲ੍ਹ ਆਖ ਰਿਹਾ ਸੀ ਰੰਗਲਾ ਪੰਜਾਬ ਬਣਾਉਣਾ। ਲੱਗਦਾ ਹੈ ਕਿ ਆਟਾ-ਦਾਲ ਨਾਲ ਇਕ ਬੋਤਲ ਵਿਸਕੀ ਦੀ ਦਿਆ ਕਰੇਗਾ।'
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।