Home /News /punjab /

Punjab Assembly Election: ਸੁਖਬੀਰ ਬਾਦਲ ਨੇ ਐਲਾਨੀ ਆਪਣੀ ਅਚੱਲ ਜਾਇਦਾਦ, ਕਰੋੜਾਂ ਦੇ ਮਾਲਿਕ ਹੋਣ ਦੇ ਬਾਵਜੂਦ ਵੀ ਹੈ ਸਿਰ ਤੇ ਕਰਜ਼

Punjab Assembly Election: ਸੁਖਬੀਰ ਬਾਦਲ ਨੇ ਐਲਾਨੀ ਆਪਣੀ ਅਚੱਲ ਜਾਇਦਾਦ, ਕਰੋੜਾਂ ਦੇ ਮਾਲਿਕ ਹੋਣ ਦੇ ਬਾਵਜੂਦ ਵੀ ਹੈ ਸਿਰ ਤੇ ਕਰਜ਼

  • Share this:
    ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਆਪਣੇ ਹਲਫ਼ਨਾਮੇ (Punjab Assembly Election 2022) 'ਚ ਅਚੱਲ ਜਾਇਦਾਦ ਐਲਾਨੀ ਗਈ ਹੈ। ਜਿਸ ਤੋ ਇਹ ਸਾਹਮ੍ਹਣੇ ਆਇਆ ਹੈ ਕਿ ਉਹ ਕੁੱਲ 122.77 ਕਰੋੜ ਰੁਪਏ ਦੀ ਜਾਇਦਾਦ ਦਾ ਹਿੱਸਾ ਸਨ। ਅਕਾਲੀ ਦਲ ਦੇ ਪ੍ਰਧਾਨ ਨੇ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਕਵਰਿੰਗ ਉਮੀਦਵਾਰ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਣੀ।

    ਅਕਾਲੀ ਦਲ ਦੇ ਪ੍ਰਧਾਨ ਦੇ ਹਲਫ਼ਨਾਮੇ ਮੁਤਾਬਕ ਪਿਛਲੇ 5 ਸਾਲਾਂ 'ਚ ਉਨ੍ਹਾਂ ਖ਼ਿਲਾਫ਼ ਕੋਰੋਨਾ ਨਿਯਮਾਂ ਦੀ ਅਣਦੇਖੀ ਵਰਗੇ 6 ਨਵੇਂ ਮਾਮਲੇ ਦਰਜ ਹਨ। ਉਨ੍ਹਾਂ ਦੀ ਅਚੱਲ ਜਾਇਦਾਦ ਵੀ ਦੁੱਗਣੀ ਹੋ ਗਈ ਹੈ। ਸੁਖਬੀਰ ਦੀ ਸਾਲਾਨਾ ਆਮਦਨ 2.23 ਕਰੋੜ ਹੈ। ਕੋਈ ਕਾਰ ਨਹੀਂ ਪਰ 2 ਟਰੈਕਟਰ ਹਨ। ਸੁਖਬੀਰ ਬਾਦਲ ਦੀ ਸਾਂਝੀ ਪਰਿਵਾਰਕ ਫਰਮ ਦੀ ਆਮਦਨ 4.58 ਲੱਖ ਰੁਪਏ ਦਰਜ ਹੈ। ਸੁਖਬੀਰ ਕੋਲ HUF ਦੇ ਨਾਂ 'ਤੇ 50.31 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।
    ਇਸ ਤੋਂ ਇਲਾਵਾ ਉਨ੍ਹਾਂ ਦੀ ਆਪਣੀ ਅਚੱਲ ਜਾਇਦਾਦ 52.95 ਕਰੋੜ ਰੁਪਏ ਹੈ। ਉਨ੍ਹਾਂ ਦੀ ਪਤਨੀ ਦੀ ਆਮਦਨ 2.10 ਕਰੋੜ ਰੁਪਏ ਦੇ ਕਰੀਬ ਹੈ।"

    ਸੁਖਬੀਰ ਬਾਦਲ ਦੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਦੀ ਅਚੱਲ ਜਾਇਦਾਦ 18.61 ਕਰੋੜ ਰੁਪਏ ਹੈ। ਸੁਖਬੀਰ ਨੇ ਆਪਣੀ ਅਚੱਲ ਜਾਇਦਾਦ ਦੀ ਕੀਮਤ 25.20 ਕਰੋੜ, ਪਤਨੀ ਹਰਸਿਮਰਤ ਨੇ 26 ਕਰੋੜ ਅਤੇ HUF ਦੀ 29.53 ਕਰੋੜ ਰੁਪਏ ਦੱਸੀ ਹੈ, ਜਦਕਿ ਸੁਖਬੀਰ ਕੋਲ 9 ਲੱਖ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੋਲ 7.24 ਕਰੋੜ ਰੁਪਏ ਦੇ ਗਹਿਣੇ ਹਨ। ਸੁਖਬੀਰ ਨੇ 15.48 ਕਰੋੜ ਤੇ ਹਰਸਿਮਰਤ ਨੇ 13.87 ਕਰੋੜ ਦਾ ਕਰਜ਼ਾ ਦਿੱਤਾ ਹੈ। ਆਪਣੀਆਂ ਅਚੱਲ ਜਾਇਦਾਦਾਂ ਵਿੱਚੋਂ, ਅਕਾਲੀ ਦਲ ਦੇ ਮੁਖੀ ਮੁਕਤਸਰ, ਸਿਰਸਾ (ਹਰਿਆਣਾ), ਗੰਗਾਨਗਰ (ਰਾਜਸਥਾਨ), ਲੁਧਿਆਣਾ ਅਤੇ ਜਲੰਧਰ ਵਿੱਚ ਖੇਤੀਬਾੜੀ, ਗੈਰ-ਖੇਤੀਬਾੜੀ ਜ਼ਮੀਨ ਅਤੇ ਵਪਾਰਕ ਜਾਇਦਾਦਾਂ ਦੇ ਮਾਲਕ ਹਨ।

    ਜਾਇਦਾਦ ਹੋਣ ਤੋ ਬਾਅਦ ਵੀ ਹੈ ਕਰਜ਼ਾ

    ਤੁਹਾਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਲ 2022 'ਚ ਸੁਖਬੀਰ ਬਾਦਲ ਅਤੇ ਪਰਿਵਾਰ 'ਤੇ ਕਰਜ਼ਾ ਵਧਿਆ ਹੈ। ਦਰਅਸਲ, ਸਾਲ 2017 'ਚ ਸੁਖਬੀਰ 'ਤੇ 39.70 ਕਰੋੜ ਦਾ ਕਰਜ਼ਾ ਸੀ, ਜੋ ਹੁਣ 35.05 ਕਰੋੜ ਹੋ ਗਿਆ ਹੈ। ਜਿੱਥੇ ਹਰਸਿਮਰਤ 'ਤੇ 2017 'ਚ 5 ਕਰੋੜ ਰੁਪਏ ਦਾ ਕਰਜ਼ਾ ਸੀ, ਉਹ ਹੁਣ 2.12 ਕਰੋੜ ਰੁਪਏ ਹੈ ਅਤੇ ਸੁਖਬੀਰ ਦੇ HUF 'ਤੇ 29.32 ਕਰੋੜ ਦਾ ਕਰਜ਼ਾ ਹੈ।
    Published by:Anuradha Shukla
    First published:

    Tags: Punjab Assembly election 2022, Sukhbir Badal

    ਅਗਲੀ ਖਬਰ