
ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ (fiie photo)
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜਮ ਵਿੰਗ ਦੇ ਕੋਆਰਡੀਨੇਟਰ ਸ. ਸਿਕੰਦਰ ਸਿੰਘ ਮਲੁੂਕਾ, ਮੁਲਾਜਮ ਵਿੰਗ ਦੇ ਪ੍ਰਧਾਨ ਸ. ਈਸ਼ਰ ਸਿੰਘ ਮੰਝਪੁਰ ਅਤੇ ਹੋਰ ਸੀਨੀਅਰ ਆਗੂੁਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਵਿੰਗ ਦੇ ਜਿਲਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਮੁਲਾਜਮ ਆਗੂਆਂ ਨੂੰ ਜਿਲਵਾਰ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਭੋਲਾ ਸਿੰਘ ਸਮੀਰੀਆ ਬਠਿੰਡਾ, ਸ੍ਰੀ ਸੁਭਾਸ਼ ਚੰਦਰ ਤਲਵਾੜਾ ਜਿਲਾ ਹੁਸ਼ਿਆਰਪੁਰ, ਸ. ਸੁਰਜੀਤ ਸਿੰਘ ਸੈਣੀ ਰੋਪੜ੍ਹ, ਸ. ਗੁਰਮੀਤ ਸਿੰਘ ਅੰਮ੍ਰਿਤਸਰ, ਸ਼੍ਰੀ ਪਰਮੋਦ ਆਨੰਦ ਕਪੂਰਥਲਾ, ਸ. ਕੁਲਵੀਰ ਸਿੰਘ ਜਲੰਧਰ, ਸ. ਚਰਨਜੀਤ ਸਿੰਘ ਫਤਿਹਗੜ੍ਹ ਸਾਹਿਬ, ਸ. ਸਤਨਾਮ ਸਿੰਘ ਝਬਾਲ ਤਰਨ ਤਾਰਨ, ਸ. ਸ਼ਬੇਗ ਸਿੰਘ ਡੱਬਵਾਲਾ ਕਲਾਂ ਫਾਜਲਿਕਾ, ਸ. ਗੋਪਾਲ ਸਿੰਘ ਪਠਾਨਕੋਟ, ਸ. ਪ੍ਰੀਤਮ ਸਿੰਘ ਕਾਂਝਲਾ ਸੰਗਰੂਰ, ਸ.ਜਗਮੇਲ ਸਿੰਘ ਬਰਨਾਲਾ, ਸ. ਅਜਮੇਰ ਸਿੰਘ ਤਲਵੰਡੀ ਲੁਧਿਆਣਾ, ਸ. ਦਿਲਬਾਗ ਸਿੰਘ ਚੱਕਰਾਮੂ ਨਵਾਂਸ਼ਹਿਰ, ਸ. ਪਿਆਰਾ ਸਿੰਘ ਮਲੋਆ ਮੋਹਾਲੀ, ਸ. ਸ਼ਵਿੰਦਰ ਸਿੰਘ ਗੁਰਦਾਸਪੁਰ, ਸ. ਦਿਆਲ ਸਿੰਘ ਸੰਧੂ ਮੁਕਤਸਰ ਸਾਹਿਬ, ਸ. ਬਲਕਰਨ ਸਿੰਘ ਗਿੱਲ ਫਰੀਦਕੋਟ, ਸ. ਸੁਖਵਿੰਦਰ ਸਿੰਘ ਪਟਿਆਲਾ, ਸ. ਗੁਰਚਰਨ ਸਿੰਘ ਕੋਟਧਰਮੂ ਮਾਨਸਾ, ਸ. ਪਰਮਜੀਤ ਸਿੰਘ ਚੀਮਾ ਮਲੇਰਕੋਟਲਾ ਅਤੇ ਸ. ਗੁਰਦੀਪ ਸਿੰਘ ਮਹੇਸ਼ਰੀ ਮੋਗਾ ਦੇ ਨਾਮ ਸ਼ਾਮਲ ਹਨ। ਸ. ਮਲੂਕਾ ਨੇ ਦੱਸਿਆ ਕਿ ਮੁਲਾਜਮ ਵਿੰਗ ਦੇ ਬਾਕੀ ਜਥੇਬੰਦਕ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।