Home /News /punjab /

ਸੁਖਬੀਰ ਬਾਦਲ ਵੱਲੋਂ ਪਾਣੀ ਦੀ ਨਿਕਾਸੀ ਲਈ ਪੰਪ ਤੇ ਪਾਈਪਾਂ ਵੰਡਣ ਦਾ ਸਿਲਸਿਲਾ ਜਾਰੀ 

ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਨਾਲ ਲੰਬੀ ਅਤੇ ਮਲੋਟ ਹਲਕੇ ਦੇ ਕਾਫ਼ੀ ਪਿੰਡ ਪ੍ਰਭਾਵਤ ਹੋਏ ਸਨ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੌਰਾ ਕਰਨ ਤੋਂ ਬਾਅਦ ਪਾਣੀ ਦੀ ਨਿਕਾਸੀ ਲਈ ਪੰਪ ਇੰਜਨ ਅਤੇ ਪਾਈਪਾਂ ਵੰਡੀਆਂ ਜਾ ਰਹੀਆਂ ਹਨ।

 • Share this:
  Chetan Bhura

  ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਨਾਲ ਲੰਬੀ ਅਤੇ ਮਲੋਟ ਹਲਕੇ ਦੇ ਕਾਫ਼ੀ ਪਿੰਡ ਪ੍ਰਭਾਵਤ ਹੋਏ ਸਨ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੌਰਾ ਕਰਨ ਤੋਂ ਬਾਅਦ ਪਾਣੀ ਦੀ ਨਿਕਾਸੀ ਲਈ ਪੰਪ ਇੰਜਨ ਅਤੇ ਪਾਈਪਾਂ ਵੰਡੀਆਂ ਜਾ ਰਹੀਆਂ ਹਨ।

  ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਮੈਡੀਕਲ ਸਾਇੰਸ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਡਾਕਟਰਾਂ ਦੀ ਟੀਮਾਂ ਵੀ ਇਨ੍ਹਾਂ ਪ੍ਰਭਾਵਿਤ ਪਿੰਡਾਂ ਵਿਚ ਬਿਮਾਰੀਆਂ ਦੇ ਇਲਾਜ ਲਈ ਲਾਈਆਂ ਗਈਆਂ ਹਨ ਜੋ ਪਿੰਡ ਪਿੰਡ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਗੀਆਂ। ਅੱਜ ਵੀ ਉਨ੍ਹਾਂ ਵੱਲੋਂ ਹਲਕਾ ਲੰਬੀ ਦੇ ਪਿੰਡ ਥਰਾਜਵਾਲਾ ਵਿਚ ਪਿੰਡ ਵਾਸੀਆਂ ਨੂੰ ਸਾਮਾਨ ਦਿੰਦੇ ਹੋਏ ਡਾਕਟਰਾਂ ਦੀਆ ਟੀਮਾਂ ਨੂੰ ਰਵਾਨਾ ਕੀਤਾ।

  ਸੂਖਬੀਰ ਬਾਦਲ ਨੇ ਕਿਹਾ ਕਿ ਜੋ ਕੰਮ ਪੰਜਾਬ ਸਰਕਾਰ ਨੇ ਕਰਨਾ ਸੀ, ਉਹ ਅਸੀਂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਪਿੰਡ ਵਿਚ ਡਾਕਟਰਾਂ ਦੀਆ ਟੀਮਾਂ ਭੇਜ ਕੇ ਮੁਫ਼ਤ ਇਲਾਜ ਕਰਵਾ ਰਹੇ ਹਾਂ। ਪ੍ਰਭਾਵਿਤ 100 ਦੇ ਕਰੀਬ ਪਿੰਡਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

  ਸੀਨੀਅਰ ਡਾਕਟਰ ਨੇ ਦੱਸਿਆ ਕਿ ਸਾਡੀਆਂ ਅਲੱਗ-ਅਲੱਗ 6 ਟੀਮਾਂ ਬਣਾਈਆਂ ਗਈਆਂ ਹਨ। ਉਹ ਪ੍ਰਭਾਵਿਤ ਪਿੰਡਾਂ ਵਿਚ ਜਾਣਗੀਆਂ ਜੋ ਚੈੱਕਅਪ ਕਰਕੇ ਮਰੀਜਾਂ ਨੂੰ ਮੁਫ਼ਤ ਦਿਵਾਈਆਂ ਦਿੱਤੀਆਂ ਜਾਣਗੀਆਂ।

  ਦੂਸਰੇ ਪਾਸੇ ਪਿੰਡ ਥਰਾਜਵਾਲਾ ਦੇ ਪਿੰਡ ਵਾਸੀਆਂ ਨੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਕਿਹਾ ਕਿ ਸਾਡਾ ਪਿੰਡ ਬਾਰਸ਼ ਨਾਲ ਕਾਫੀ ਪ੍ਰਭਾਵਤ ਹੋਇਆ ਹੈ। ਅਸੀਂ ਧੰਨਵਾਦੀ ਹਾਂ ਸੂਖਬੀਰ ਸਿੰਘ ਬਾਦਲ ਦੇ ਜਿਨ੍ਹਾਂ ਸਾਨੂੰ ਪਾਣੀ ਦੀ ਨਿਕਾਸੀ ਲਈ ਸਾਮਾਨ ਦਿੱਤਾ।
  Published by:Gurwinder Singh
  First published:

  Tags: Shiromani Akali Dal, Sukhbir Badal

  ਅਗਲੀ ਖਬਰ