Home /News /punjab /

ਚੰਨੀ ਨੂੰ ਸੀਐੱਮ ਚਿਹਰਾ ਐਲਾਨੇ ਜਾਣ 'ਤੇ ਸੁਖਬੀਰ ਬਾਦਲ ਨੇ ਕਿਹਾ, ਰੇਤ ਮਾਫੀਆ ਦੀ ਹੋਈ ਜਿੱਤ....

ਚੰਨੀ ਨੂੰ ਸੀਐੱਮ ਚਿਹਰਾ ਐਲਾਨੇ ਜਾਣ 'ਤੇ ਸੁਖਬੀਰ ਬਾਦਲ ਨੇ ਕਿਹਾ, ਰੇਤ ਮਾਫੀਆ ਦੀ ਹੋਈ ਜਿੱਤ....

ਹਲਕਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਸ਼੍ਰੀ ਹਰਪਾਲ ਜੁਨੇਜਾ ਜੀ ਹੱਕ ‘ਚ ਚੋਣ ਪ੍ਰਚਾਰ ਤਹਿਤ ਪਟਿਆਲਾ ਵਾਸੀਆਂ ਦੇ ਵਿਚਕਾਰ ਪਹੁੰਚੇ ਹਾਂ।

ਹਲਕਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਸ਼੍ਰੀ ਹਰਪਾਲ ਜੁਨੇਜਾ ਜੀ ਹੱਕ ‘ਚ ਚੋਣ ਪ੍ਰਚਾਰ ਤਹਿਤ ਪਟਿਆਲਾ ਵਾਸੀਆਂ ਦੇ ਵਿਚਕਾਰ ਪਹੁੰਚੇ ਹਾਂ।

Punjab Election 2022 : ਅਕਾਲੀ ਦਲ ਦੇ ਆਗੂ ਬਾਦਲ ਨੇ ਕਿਹਾ, "ਇਹ ਰੇਤ 'ਮਾਫੀਆ' ਦੀ ਜਿੱਤ ਹੈ। ਉਨ੍ਹਾਂ ਦਾ ਮੁੱਖ ਮੰਤਰੀ ਚਿਹਰਾ ਰੇਤ 'ਮਾਫੀਆ' ਹੈ।"ਉਨ੍ਹਾਂ ਅੱਗੇ ਕਿਹਾ, "ਪੰਜਾਬ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ। ਅਸੀਂ (ਸ਼੍ਰੋਮਣੀ ਅਕਾਲੀ ਦਲ) ਭਾਰੀ ਜਿੱਤ ਨਾਲ ਚੋਣਾਂ ਜਿੱਤ ਰਹੇ ਹਾਂ।"

ਹੋਰ ਪੜ੍ਹੋ ...
 • Share this:

  ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਚਰਨਜੀਤ ਸਿੰਘ ਚੰਨੀ(Charanjit Singh Channi) ਨੂੰ ਕਾਂਗਰਸ ਦਾ ਮੁੱਖ ਮੰਤਰੀ ਬਣਾਉਣ 'ਤੇ ਕਿਹਾ ਕਿ ਅੱਜ ਰੇਤ ਮਾਫੀਆ ਜਿੱਤ ਗਿਆ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ(chief ministerial candidate) ਐਲਾਨਣ ਦੇ ਐਲਾਨ ਨੂ “ਰੇਤ ਮਾਫੀਆ ਦੀ ਜਿੱਤ ਕਰਾਰ ਦਿੱਤਾ ਹੈ।”

  ਅਕਾਲੀ ਦਲ ਦੇ ਆਗੂ ਬਾਦਲ ਨੇ ਕਿਹਾ, "ਇਹ ਰੇਤ 'ਮਾਫੀਆ' ਦੀ ਜਿੱਤ ਹੈ। ਉਨ੍ਹਾਂ ਦਾ ਮੁੱਖ ਮੰਤਰੀ ਚਿਹਰਾ ਰੇਤ 'ਮਾਫੀਆ' ਹੈ।"ਉਨ੍ਹਾਂ ਅੱਗੇ ਕਿਹਾ, "ਪੰਜਾਬ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ। ਅਸੀਂ (ਸ਼੍ਰੋਮਣੀ ਅਕਾਲੀ ਦਲ) ਭਾਰੀ ਜਿੱਤ ਨਾਲ ਚੋਣਾਂ ਜਿੱਤ ਰਹੇ ਹਾਂ।"

  ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਘੋਸ਼ਿਤ ਕਰਕੇ, ਕਾਂਗਰਸ ਨੇ ਪੰਜਾਬ ਵਿੱਚ ਰੇਤ ਅਤੇ ਭੂ-ਮਾਫ਼ੀਆ ਦੀ ਸਰਪ੍ਰਸਤੀ ਲਈ ਚਿਹਰਾ ਕਰਾਰ ਦਿੱਤਾ ਹੈ। ਲੋਕਾਂ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਆਪਣੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ 'ਤੇ ਭਰੋਸਾ ਕੀਤਾ ਹੈ। ਅਕਾਲੀ-ਬਸਪਾ ਗੱਠਜੋੜ ਸ਼ਾਨਦਾਰ ਜਿੱਤ ਵੱਲ ਵੱਧ ਰਿਹਾ ਹੈ।

  ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਐਲਾਨ ਕੀਤਾ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ।

  ਵਿਰੋਧੀ ਪਾਰਟੀਆਂ ਵੱਲੋਂ ਚੰਨੀ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਚੰਨੀ ਦੇ ਰਿਸ਼ਤੇਦਾਰ ਦੇ ਘਰ ਛਾਪੇਮਾਰੀ ਕਰਕੇ 'ਰੇਤ ਮਾਫੀਆ' 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਹੈ। ਰੇਤ ਦੀ ਗੈਰ-ਕਾਨੂੰਨੀ ਖੁਦਾਈ ਦੇ ਕਥਿਤ ਮਾਮਲੇ ਦੇ ਸਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੂਪਿੰਦਰ ਸਿੰਘ ਹਨੀ(Bhupinder Singh Honey) ਅਤੇ ਹੋਰਾਂ ਦੇ ਰਿਹਾਇਸ਼ੀ ਅਹਾਤੇ ਤੋਂ 10 ਕਰੋੜ ਰੁਪਏ ਤੋਂ ਵੱਧ ਦੀ ਨਕਦੀ, 21 ਲੱਖ ਤੋਂ ਵੱਧ ਮੁੱਲ ਦਾ ਸੋਨਾ ਅਤੇ 12 ਲੱਖ ਰੁਪਏ ਦੀ ਰੋਲੇਕਸ ਘੜੀ ਜ਼ਬਤ ਕੀਤੀ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

  Published by:Sukhwinder Singh
  First published:

  Tags: Charanjit Singh Channi, Mining mafia, Patiala, Punjab Congress, Shiromani Akali Dal, Sukhbir Badal