ਸੁਖਬੀਰ ਸਿੰਘ ਬਾਦਲ ਨੇ ਦੋਵੇਂ ਧੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕੀਤੀਆਂ ਸਾਂਝੀਆਂ 

News18 Punjabi | News18 Punjab
Updated: January 24, 2020, 7:33 PM IST
share image
ਸੁਖਬੀਰ ਸਿੰਘ ਬਾਦਲ ਨੇ ਦੋਵੇਂ ਧੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕੀਤੀਆਂ ਸਾਂਝੀਆਂ 
ਅੱਜ ਦੇ ਬਾਲ ਕੰਨਿਆ ਦਿਵਸ ਮੌਕੇ, ਆਓ ਅਸੀਂ ਪ੍ਰਣ ਕਰੀਏ ਕਿ ਆਪਣੀਆਂ ਧੀਆਂ ਨੂੰ ਸਮਰੱਥ ਬਣਾਉਣ ਲਈ ਅਸੀਂ ਹਰ ਫ਼ਰਜ਼ ਸੁਹਿਰਦਤਾ ਨਾਲ ਨਿਭਾਵਾਂਗੇ ਅਤੇ ਉਨ੍ਹਾਂ ਨੂੰ ਕਾਮਯਾਬੀਆਂ ਦੇ ਅੰਬਰਾਂ 'ਚ ਉਡਾਰੀਆਂ ਲਾਉਣ ਤੋਂ ਰੋਕਣ ਵਾਲੀਆਂ ਸਾਰੀਆਂ ਰੁਕਾਵਟਾਂ ਤੋੜਨ ਲਈ ਸਮੂਹਿਕ ਯਤਨ ਕਰਾਂਗੇ।

  • Share this:
  • Facebook share img
  • Twitter share img
  • Linkedin share img
ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਦੋਵੇਂ ਬੇਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਲਿਖਿਆ ਹੈ ਕਿ  ਦੋ ਬਹੁਤ ਪਿਆਰੀਆਂ ਧੀਆਂ ਦਾ ਸੁਭਾਗਾ ਪਿਤਾ ਹੋਣ ਦੇ ਨਾਤੇ, ਇਹ ਗੱਲ ਮੈਂ ਬਿਨਾਂ ਸ਼ੱਕ ਕਹਿ ਸਕਦਾ ਹਾਂ ਕਿ ਧੀਆਂ ਹਰ ਘਰ ਦੀ ਖੁਸ਼ੀ, ਸਮਾਜ ਦੀ ਤਾਕਤ ਅਤੇ ਹਰ ਦੇਸ਼ ਦੀ ਅਸਲ ਤਾਕਤ ਹੁੰਦੀਆਂ ਹਨ। ਅੱਜ ਦੇ ਬਾਲ ਕੰਨਿਆ ਦਿਵਸ ਮੌਕੇ, ਆਓ ਅਸੀਂ ਪ੍ਰਣ ਕਰੀਏ ਕਿ ਆਪਣੀਆਂ ਧੀਆਂ ਨੂੰ ਸਮਰੱਥ ਬਣਾਉਣ ਲਈ ਅਸੀਂ ਹਰ ਫ਼ਰਜ਼ ਸੁਹਿਰਦਤਾ ਨਾਲ ਨਿਭਾਵਾਂਗੇ ਅਤੇ ਉਨ੍ਹਾਂ ਨੂੰ ਕਾਮਯਾਬੀਆਂ ਦੇ ਅੰਬਰਾਂ 'ਚ ਉਡਾਰੀਆਂ ਲਾਉਣ ਤੋਂ ਰੋਕਣ ਵਾਲੀਆਂ ਸਾਰੀਆਂ ਰੁਕਾਵਟਾਂ ਤੋੜਨ ਲਈ ਸਮੂਹਿਕ ਯਤਨ ਕਰਾਂਗੇ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸੋਸ਼ਲ ਮੀਡੀਆ ਤੇ ਆਪਣੀਆਂ ਦੋਵੇਂ ਬੇਟੀਆਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ 

ਧੀਆਂ ਨੂੰ ਸਮਰੱਥ ਬਣਾਉਣ ਨਾਲ ਸਿਰਫ਼ ਉਨ੍ਹਾਂ ਦੀਆਂ ਜ਼ਿੰਦਗੀਆਂ ਹੀ ਨਹੀਂ, ਬਲਕਿ ਉਨ੍ਹਾਂ ਦੇ ਪਰਿਵਾਰ, ਭਾਈਚਾਰੇ ਅਤੇ ਕੌਮਾਂ ਦੇ ਭਵਿੱਖ ਦੀ ਵੀ ਕਾਇਆ-ਕਲਪ ਹੁੰਦੀ ਹੈ। ਅੱਜ ਬਾਲ ਕੰਨਿਆ ਦਿਵਸ ਮੌਕੇ, ਆਓ ਆਪਣੀਆਂ ਧੀਆਂ ਦੀ ਸਿੱਖਿਆ, ਸ਼ਕਤੀਕਰਨ ਅਤੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਸੀਂ ਇੱਕਜੁੱਟ ਹੰਭਲੇ ਮਾਰੀਏ, ਤਾਂ ਜੋ ਆਧੁਨਿਕ ਸਮਾਜ ਦੀ ਅਗਵਾਈ ਸਾਡੀਆਂ ਸਰਬਗੁਣ ਭਰਪੂਰ ਧੀਆਂ ਕਰਨ। ਅੱਜ ਦੇ ਇਸ ਦਿਨ ਨਾਲ ਜੁੜੀ, ਮੇਰੀਆਂ ਆਪਣੀਆਂ 'ਨੰਨ੍ਹੀਆਂ ਛਾਵਾਂ' ਦੀ ਇੱਕ ਅਭੁੱਲ ਯਾਦਗਾਰੀ ਤਸਵੀਰ ਸਾਂਝੀ ਕਰ ਰਹੀ ਹਾਂ।
ਮੇਰੀਆਂ ਬੇਟੀਆਂ ਮੇਰਾ ਗੌਰਵ
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ