Home /News /punjab /

ਆਪਣੇ ਦਾਦੇ ਪ੍ਰਕਾਸ਼ ਬਾਦਲ ਦੇ ਹੱਕ 'ਚ ਚੋਣ ਪ੍ਰਚਾਰ ਲਈ ਨਿੱਤਰੇ ਸੁਖਬੀਰ ਬਾਦਲ ਦਾ ਬੇਟੇ ਅਨੰਤਬੀਰ ਸਿੰਘ ਬਾਦਲ

ਆਪਣੇ ਦਾਦੇ ਪ੍ਰਕਾਸ਼ ਬਾਦਲ ਦੇ ਹੱਕ 'ਚ ਚੋਣ ਪ੍ਰਚਾਰ ਲਈ ਨਿੱਤਰੇ ਸੁਖਬੀਰ ਬਾਦਲ ਦਾ ਬੇਟੇ ਅਨੰਤਬੀਰ ਸਿੰਘ ਬਾਦਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਉਣਾ ਦੇ ਪੋਤਰੇ ਅਤੇ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤ ਬੀਰ ਨੇ ਹਲਕਾਂ ਲੰਬੀ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਉਣਾ ਦੇ ਪੋਤਰੇ ਅਤੇ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤ ਬੀਰ ਨੇ ਹਲਕਾਂ ਲੰਬੀ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ ।

Sukhbir Singh Badal Son Election Campaign : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਉਣਾ ਦੇ ਪੋਤਰੇ ਅਤੇ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤ ਬੀਰ ਨੇ ਹਲਕਾਂ ਲੰਬੀ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ 

 • Share this:
  ਚੇਤਨ ਭੂਰਾ

  ਲੰਬੀ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਉਨ੍ਹਾਂ ਦੇ ਪੋਤਰੇ ਅਤੇ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤ ਬੀਰ(Sukhbir Singh Badal Son Election Campaign) ਨੇ ਹਲਕਾਂ ਲੰਬੀ (Lambi Assembly Constituency) ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ। ਵਿਧਾਨ ਸਭਾ ਹਲਕਾਂ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਉਨ੍ਹਾਂ ਦੇ ਪੋਤਰੇ ਅਤੇ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤ ਬੀਰ ਨੇ ਹਲਕਾਂ ਲੰਬੀ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ ਅਤੇ ਹਲ਼ਕੇ ਦੇ ਲੋਕਾਂ ਤੋਂ ਆਸ਼ੀਰਵਾਦ ਲਿਆ। ਉਨ੍ਹਾਂ ਨਾਲ ਵਿਸੇਸ਼ ਤੋਰ ਤੇ ਬੌਬੀ ਬਾਦਲ ਮੌਜੂਦ ਸਨ।

  ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਇਕ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਆਪਣੇ ਆਪਣੇ ਹਲਕਿਆਂ ਵਿਚ ਆਪਣਾ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਚਲਦੇ ਵਿਧਾਨ ਸਭਾ ਹਲਕਾਂ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਪੋਤਰੇ ਤੇ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਬੀਰ ਨੇ ਹਲ਼ਕੇ ਦੇ ਪਿੰਡ ਬਾਦਲ, ਮਾਨ, ਬੀਦੋਵਾਲੀ, ਖਿਉਵਾਲੀ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ ਉਨ੍ਹਾਂ ਵੱਡੇ ਉਮਰ ਦੇ ਬਜ਼ੁਰਗਾਂ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਦੇ ਪਿੰਡਾਂ ਵਿਚ ਆਉਣ ਨਾਲ ਨੌਜਵਾਨ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ।।

  ਇਸ ਮੌਕੇ ਉਨ੍ਹਾਂ ਨਾਲ ਆਏ ਜਿਲਾ ਯੂਥ ਪ੍ਰਧਾਨ ਅਕਾਸ਼ ਦੀਪ ਸਿੰਘ ਮਿਡੂਖੇੜਾ ਕਿਹਾ ਕਿ ਇਸ ਹਲ਼ਕੇ ਤੋਂ ਹਮੇਸ਼ਾ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਕੇ ਜਿੱਤਦੇ ਰਹੇ ਹਨ ਤੇ ਹੁਣ ਫੇਰ ਤੋਂ ਹਲ਼ਕੇ ਦੇ ਲੋਕਾਂ ਦੀ ਮੰਗ ਤੇ ਇਸ ਹਲ਼ਕੇ ਤੋਂ ਉਮੀਦਵਾਰ ਹਨ। ਅੱਜ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਕਾਕਾ ਅਨੰਤਬੀਰ ਸਿੰਘ ਆਏ ਜਿਸ ਨਾਲ ਯੂਥ ਵਿਚ ਕਾਫੀ ਉਤਸ਼ਾਹ ਵਧਿਆ ਹੈ ।
  Published by:Sukhwinder Singh
  First published:

  Tags: Parkash Singh Badal, Punjab Congress, Shiromani Akali Dal, Sukhbir Badal

  ਅਗਲੀ ਖਬਰ