Home /News /punjab /

ਸੁਖਬੀਰ ਨੇ ਪੂਰਾ ਕੀਤਾ ਵਾਅਦਾ, ਪਾਣੀ ਦੀ ਨਿਕਾਸੀ ਵਾਸਤੇ ਪੰਪ ਤੇ ਪਾਈਪਾਂ ਲੈ ਕੇ ਪੁੱਜੇ

ਸੁਖਬੀਰ ਨੇ ਪੂਰਾ ਕੀਤਾ ਵਾਅਦਾ, ਪਾਣੀ ਦੀ ਨਿਕਾਸੀ ਵਾਸਤੇ ਪੰਪ ਤੇ ਪਾਈਪਾਂ ਲੈ ਕੇ ਪੁੱਜੇ

ਸੁਖਬੀਰ ਨੇ ਪੂਰਾ ਕੀਤਾ ਵਾਅਦਾ, ਪਾਣੀ ਦੀ ਨਿਕਾਸੀ ਵਾਸਤੇ ਪੰਪ ਤੇ ਪਾਈਪਾਂ ਦੇਣ ਦੀ ਸ਼ੁਰੂਆਤ

ਸੁਖਬੀਰ ਨੇ ਪੂਰਾ ਕੀਤਾ ਵਾਅਦਾ, ਪਾਣੀ ਦੀ ਨਿਕਾਸੀ ਵਾਸਤੇ ਪੰਪ ਤੇ ਪਾਈਪਾਂ ਦੇਣ ਦੀ ਸ਼ੁਰੂਆਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਲੰਬੀ ਵਾਸੀਆਂ ਨਾਲ ਕੱਲ੍ਹ ਕੀਤੇ ਵਾਅਦੇ ਦੀ ਪੂਰਤੀ ਕਰਦਿਆਂ ਅੱਜ ਪਿੰਡ ਲਾਲਬਾਈ ਤੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣ ਦੀ ਸ਼ੁਰੂਆਤ ਕੀਤੀ ਹੈ।

 • Share this:
  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਲੰਬੀ ਵਾਸੀਆਂ ਨਾਲ ਕੱਲ੍ਹ ਕੀਤੇ ਵਾਅਦੇ ਦੀ ਪੂਰਤੀ ਕਰਦਿਆਂ ਅੱਜ ਪਿੰਡ ਲਾਲਬਾਈ ਤੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣ ਦੀ ਸ਼ੁਰੂਆਤ ਕੀਤੀ ਹੈ।

  ਅੱਜ ਬੱਲੂਆਣਾ ਤੇ ਅਬੋਹਰ ਹਲਕੇ ਦੇ ਪਿੰਡਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਜਾਣਨ ਲਈ ਉੱਥੇ ਪਹੁੰਚੇ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਵੱਲੋਂ ਕੱਲ੍ਹ ਮੀਂਹ ਕਾਰਨ ਖ਼ਰਾਬ ਹੋਈਆਂ ਫਸਲਾਂ (Damage Crops) ਦਾ ਜਾਇਜ਼ਾ ਲੈਣ ਲਈ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਸੀ।

  ਸੁਖਬੀਰ ਬਾਦਲ ਕਾਫਲੇ 'ਚ ਪਿੰਡਾਂ 'ਚ ਪੁੱਜੇ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਕੋਲ ਹੜ੍ਹ ਨਾਲ ਪ੍ਰਭਾਵਤ ਫਸਲਾਂ ਦੇ ਮੁਆਵਜ਼ੇ ਲਈ ਆਵਾਜ਼ ਚੁੱਕਣਗੇ। ਇਸ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੇ ਕੋਲੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣਗੇ।

  ਇਸ ਮੌਕੇ ਉਨ੍ਹਾਂ ਨੇ ਆਪ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ ਤਾਂ ਸਾਰੇ ਕੰਮ ਤੁਰਤ ਹੋ ਜਾਂਦੇ ਸਨ। ਪਰ ਇਸ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ ਹੈ। ਇਹ ਲੋਕ ਜ਼ਮੀਨ ਨਾਲ ਨਹੀਂ ਜੁੜੇ ਹਨ। ਬੜਾ ਅਫਸੋਸ ਹੈ ਕਿ ਇਥੇ ਸਰਕਾਰ ਵੱਲੋਂ ਕੋਈ ਆਇਆ ਹੀ ਨਹੀਂ ਹੈ।

  ਉਨ੍ਹਾਂ ਕਿਹਾ ਸੀ ਮੈਨੂੰ ਯਾਦ ਹੈ ਕਿ ਜਦੋਂ ਬਾਦਲ ਸਾਬ੍ਹ ਦੀ ਸਰਕਾਰ ਹੁੰਦੀ ਤਾਂ ਨਾਲ ਦੀ ਨਾਲ ਅਫਸਰ ਆ ਜਾਂਦੇ ਸੀ, ਮੋਟਰਾਂ ਲੱਗ ਜਾਂਦੀਆਂ ਸੀ ਤੇ ਗਿਰਦਾਵਰੀਆਂ ਹੋ ਜਾਂਦੀਆਂ ਸੀ। ਮੌਕੇ ਉਤੇ ਸਪੈਸ਼ਲ ਬਿਜਲੀ ਦੇ ਕੇ ਪਾਣੀ ਕੱਢ ਲਿਆ ਜਾਂਦਾ ਸੀ ਅਤੇ ਗਰੀਬਾਂ ਨੂੰ ਨਾਲ ਦੀ ਨਾਲ ਮਕਾਨ ਦੇ ਪੈਸੇ ਮਿਲ ਜਾਂਦੇ ਸਨ ਪਰ ਹੁਣ ਵਾਲੇ ਹਲਾਤ ਵੇਖ ਕੇ ਬੜਾ ਦੁਖ ਹੁੰਦਾ ਹੈ।
  Published by:Gurwinder Singh
  First published:

  Tags: Punjab farmers, Shiromani Akali Dal, Sukhbir Badal

  ਅਗਲੀ ਖਬਰ