Home /News /punjab /

'ਮੇਰੀ ਇਕ ਗੱਲ ਨੋਟ ਕਰਲੋ- ਔਰਤਾਂ ਨੂੰ ਨਾ ਹਜ਼ਾਰ ਰੁਪਏ ਮਿਲਣੇ ਤੇ ਨਾ 300 ਯੂਨਿਟ ਮੁਫਤ ਬਿਜਲੀ: ਸੁਖਬੀਰ

ਉਨ੍ਹਾਂ ਆਖਿਆ ਕਿ ਅਸਲੀ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸਾਫ ਆਖ ਦਿੱਤਾ ਸੀ ਕਿ ਤੈਨੂੰ ਚੰਡੀਗੜ੍ਹ ਵਿਚ ਕੋਠੀ ਦੇ ਦਿੱਤੀ, ਏਸੀ ਲਵਾ ਦਿੱਤੈ। ਹੁਣ ਹਰ ਸੋਮਵਾਰ ਇਕ ਸ਼ਰਾਬ ਦੀ ਪੇਟੀ ਭੇਜ ਦਿਆ ਕਰਾਂਗਾ। ਇਥੇ ਬੈਠ ਪੀਵੀ ਜਾਵੀਂ। ਤੇਰਾ ਹਫਤਾ ਸੌਖਾ ਟੱਪ ਜਾਇਆ ਕਰੂਗਾ। ਤੂੰ ਕੋਈ ਫੈਸਲਾ ਨਹੀਂ ਕਰਨਾ ਹੈ।

ਹੋਰ ਪੜ੍ਹੋ ...
  • Share this:
    ਸੰਗਰੂਰ ਜਿਮਨੀ ਚੋਣ ਲਈ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਜੇਕਰ ਬੰਦੀ ਸਿੰਘਾਂ ਨੂੰ ਘਰੇ ਲਿਆਉਣਾ ਹੈ ਤਾਂ ਤੱਕੜੀ ਉਤੇ ਵੋਟਾਂ ਪਾ ਦਿਓ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਨੇ ਡਰਾਮੇ ਤੇ ਝੂਠ ਬੋਲ ਕੇ ਸਰਕਾਰ ਬਣਾ ਲਈ ਹੈ।

    ਉਸ ਸਮੇਂ ਕਹਿੰਦਾ ਸੀ ਕਿ ਮੇਰੇ ਕੋਲ ਹਰਾ ਪੈੱਨ ਹੈ। ਹਰਾ ਪੈੱਨ ਚੱਲੂ। ਸਰਕਾਰ ਚੰਡੀਗੜ੍ਹ ਦੀ ਥਾਂ ਪਿੰਡਾਂ ਵਿਚ ਆਊਗੀ। ਹੁਣ ਪਿੰਡਾਂ ਵਿਚ ਤਾਂ ਕੀ ਚੰਡੀਗੜ੍ਹ ਵਿਚ ਹੀ ਨਹੀਂ ਲੱਭਦੀ। ਉਸ ਸਮੇਂ ਦੂਜੇ ਲੀਡਰਾਂ ਦੀ ਸਕਿਓਰਿਟੀ ਗਿਣਦਾ ਸੀ ਤੇ ਹੁਣ ਆਪ 3000 ਬੰਦਾ ਲਈ ਫਿਰਦਾ ਹੈ।

    ਉਨ੍ਹਾਂ ਕਿਹਾ ਕਿ ਸਿਰਫ 3 ਮਹੀਨਿਆਂ ਵਿਚ ਲੋਕ ਇਸ ਸਰਕਾਰ ਤੋਂ ਦੁਖੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਥੇ ਮੇਰੀਆਂ ਭੈਣਾ, ਮਾਤਾ ਬੈਠੀਆਂ ਹਨ ਤੇ ਮੇਰੀ ਇਕ ਗੱਲ ਨੋਟ ਕਰ ਲਵੋ-ਹਜ਼ਾਰ ਰੁਪਏ ਤੁਹਾਨੂੰ ਕਦੇ ਵੀ ਨਹੀਂ ਮਿਲਣੇ, ਜਿਹੜੀ ਇਨ੍ਹਾਂ ਨੇ ਗਰੰਟੀ ਦਿੱਤੀ ਸੀ। ਉਹ ਤਾਂ ਹੁਣ ਭੁਲਜੋ... ਤੇ ਨਾ ਇਨ੍ਹਾਂ ਨੇ 300 ਯੂਨਿਟ ਬਿਜਲੀ ਦੇ ਘਟਾਉਣੇ ਹਨ।

    ਉਨ੍ਹਾਂ ਆਖਿਆ ਕਿ ਅਸਲੀ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸਾਫ ਆਖ ਦਿੱਤਾ ਸੀ ਕਿ ਤੈਨੂੰ ਚੰਡੀਗੜ੍ਹ ਵਿਚ ਕੋਠੀ ਦੇ ਦਿੱਤੀ, ਏਸੀ ਲਵਾ ਦਿੱਤੈ। ਹੁਣ ਹਰ ਸੋਮਵਾਰ ਇਕ ਸ਼ਰਾਬ ਦੀ ਪੇਟੀ ਭੇਜ ਦਿਆ ਕਰਾਂਗਾ। ਇਥੇ ਬੈਠ ਪੀਵੀ ਜਾਵੀਂ। ਤੇਰਾ ਹਫਤਾ ਸੌਖਾ ਟੱਪ ਜਾਇਆ ਕਰੂਗਾ। ਤੂੰ ਕੋਈ ਫੈਸਲਾ ਨਹੀਂ ਕਰਨਾ ਹੈ।

    ਉਨ੍ਹਾਂ ਕਿਹਾ ਕਿ ਇਸ ਸਮੇਂ ਕੋਈ ਸਰਕਾਰ ਹੈ ਹੀ ਨਹੀਂ ਹੈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਜੇਕਰ ਬੰਦੀ ਸਿੰਘਾਂ ਨੂੰ ਘਰੇ ਲਿਆਉਣਾ ਹੈ ਤਾਂ ਤੱਕੜੀ ਉਤੇ ਵੋਟਾਂ ਪਾ ਦਿਓ।

    ਉਨ੍ਹਾਂ ਕਿਹਾ ਕਿ ਬੰਦੀ ਸਿੰਘ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਲਈ ਅਕਾਲੀ ਦਲ ਨੂੰ ਵੋਟ ਪਾਓ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਸਾਰੇ ਪੰਥ ਨੂੰ ਹੀ ਨਹੀਂ ਸਗੋਂ, ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਸੀ ਪਰ ਉਹ ਆਪਣੀ ਜਿਦ ਉਤੇ ਅੜੇ ਰਹੇ।

    ਉਨ੍ਹਾਂ ਕਿਹਾ ਕਿ ਰਾਜੋਆਣਾ ਪਰਿਵਾਰ ਦੀਆਂ ਬੜੀਆਂ ਕੁਰਬਾਨੀਆਂ ਹਨ। ਇਸ ਲਈ ਸੰਗਰੂਰ ਜਿਮਨੀ ਚੋਣਾਂ ਵਿਚ ਅਕਾਲੀ ਦਲ ਨੂੰ ਤਕੜਾ ਕਰੋ।
    Published by:Gurwinder Singh
    First published:

    Tags: Arvind Kejriwal, Bhagwant Mann, Shiromani Akali Dal, Sukhbir Badal

    ਅਗਲੀ ਖਬਰ