Home /News /punjab /

ਸੁਖਦੇਵ ਸਿੰਘ ਢੀਡਸਾ ਨੇ ਪਾਰਟੀ ਦੀ ਪਹਿਲੀ ਬੈਠਕ ਕੀਤੀ, UAPA ਕਾਨੂੰਨ ਦੇ ਸਬੰਧ 'ਚ ਪਰਚਿਆਂ ਨੂੰ ਰਿਵਿਊ ਕਰਨ ਦੀ ਮੰਗ

ਸੁਖਦੇਵ ਸਿੰਘ ਢੀਡਸਾ ਨੇ ਪਾਰਟੀ ਦੀ ਪਹਿਲੀ ਬੈਠਕ ਕੀਤੀ, UAPA ਕਾਨੂੰਨ ਦੇ ਸਬੰਧ 'ਚ ਪਰਚਿਆਂ ਨੂੰ ਰਿਵਿਊ ਕਰਨ ਦੀ ਮੰਗ

  • Share this:

ਸੁਖਦੇਵ ਢੀਂਡਸਾ ਦੀ ਨਵੀਂ ਪਾਰਟੀ ਨੇ ਪਹਿਲੀ ਬੈਠਕ ਵਿਚ ਕਈ ਮਤੇ ਪਾਸ ਕੀਤੇ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ  ਡੇਰਾ ਸਿਰਸਾ ਮੁੱਖੀ ਵੱਲੋਂ ਸਵਾਂਗ ਦੇ ਮਾਮਲੇ ਵਿੱਚ ਸਾਧ ਦੀ ਪੋਸ਼ਾਕ ਦੇ ਸਬੰਧ ਵਿੱਚ ਸਪੱਸ਼ਟੀਕਰਨ ਮੰਗਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸਵਾ 3 ਸਾਲ ਦੌਰਾਨ ਡੇਰਾ ਮੁੱਖੀ ਦੇ ਸਵਾਂਗ ਦੀ ਕਾਰਵਾਈ ਦੇ ਸਬੰਧ ਵਿੱਚ ਸਿੱਖ ਪੰਥ ਨੂੰ ਜਾਣਕਾਰੀ ਦੇਣ ਦੀ ਮੰਗ ਕਰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦੀ ਗੁੰਮਸ਼ੁਦਗੀ ਦੇ ਸਬੰਧ ਵਿੱਚ ਪਸ਼ਚਾਤਾਪ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਵਾਰ ਸ਼੍ਰੀ ਗ੍ਰੰਥ  ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਦੀ ਸ਼ੁਰੂਆਤ ਸ੍ਰੀ ਮਸਤੂਆਣਾ ਸਾਹਿਬ ਸੰਗਰੂਰ ਤੋਂ 30 ਜੁਲਾਈ  ਨੂੰ ਆਰੰਭ ਕਰਕੇ 1 ਅਗਸਤ ਨੂੰ ਭੋਗ ਪਾਏ ਜਾਣਗੇ। ਇਸ ਲੜੀ ਦੀ ਸਮਾਪਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਪਸ਼ਚਾਤਾਪ ਦੀ ਅਰਦਾਸ ਕੀਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਕੇਂਦਰ ਅਤੇ ਪੰਜਾਬ ਸਰਕਾਰ UAPA ਕਾਨੂੰਨ ਦੇ ਸਬੰਧ ਵਿੱਚ ਸਿੱਖ ਨੌਜਵਾਨਾਂ ਦੇ ਖਿਲਾਫ ਧੜਾ ਧੜ ਕੀਤੇ ਜਾ ਰਹੇ ਝੂਠੇ ਪਰਚਿਆਂ ਨੂੰ ਰਿਵਿਊ ਕਰਕੇ ਨਾਜਾਇਜ਼ ਪਰਚੇ ਰੱਦ ਕਰਨ ਦੀ ਮੰਗ ਕਰਦਾ ਹੈ।

ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸੰਬੰਧ ਵਿਚ ਗੁਰਦੁਆਰਾ ਚੋਣ ਕਮਿਸ਼ਨ ਦੀ ਜਲਦੀ ਨਿਯੁਕਤੀ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਚੋਣਾਂ ਜਲਦੀ ਕਰਵਾਉਣ ਦੀ ਮੰਗ ਕੀਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਕਿਸਾਨ ਜਥੇਬੰਦੀਆਂ ਵੱਲੋਂ 2੦ ਜੁਲਾਈ ਦੇ ਮੁਜ਼ਾਹਰੇ ਦਾ ਸਮਰਥਨ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜੱਥੇਬੰਦਕ ਢਾਂਚਾ ਵਿਧਾਨ ਮੁਤਾਬਿਕ ਬਣਾਉਣ ਲਈ ਜਲਦੀ ਭਰਤੀ ਸ਼ੁਰੂ ਕੀਤੀ ਜਾਵੇਗੀ ਅਤੇ ਕੰਮ ਚਲਾਉਣ ਲਈ ਸੰਵਿਧਾਨ ਕਮੇਟੀ, ਤਾਲਮੇਲ ਕਮੇਟੀ, ਅਤੇ ਮੀਡੀਆ ਕਮੇਟੀ ਆਦਿ ਜਲਦੀ ਬਣਾਈਆਂ ਜਾਣਗੀਆਂ।

ਸ਼੍ਰੋਮਣੀ ਅਕਾਲੀ ਦਲ ਪੰਜਾਬ ,ਪੰਜਾਬੀਅਤ ਅਤੇ ਪੰਥ ਦੇ ਵਡੇਰੇ ਹਿੱਤਾਂ ਵਿੱਚ ਪੰਜਾਬ ਨਾਲ ਸਬੰਧਤ ਉੱਚ ਅਹੁਦਿਆਂ ਤੋਂ ਸੇਵਾ ਮੁਕਤ ਹੋਏ ਅਫ਼ਸਰ ਸਾਹਿਬਾਨਾਂ, ਵਿਦਵਾਨਾਂ, ਬੁੱਧੀਜੀਵੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਅੱਗੇ ਆਉਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਵਡਮੁੱਲੇ ਸੁਝਾਅ ਦੇ ਕੇ ਸਹਿਯੋਗ ਦੇਣ।

Published by:Ashish Sharma
First published:

Tags: Sukhdev singh dhindsa