ਦਿੱਲੀ ਚੋਣਾਂ; ਸੁਖਦੇਵ ਢੀਂਡਸਾ ਦੀ BJP ਨਾਲ ਗੁਪਤ ਮੀਟਿੰਗ!

News18 Punjabi | News18 Punjab
Updated: January 28, 2020, 4:00 PM IST
share image
ਦਿੱਲੀ ਚੋਣਾਂ; ਸੁਖਦੇਵ ਢੀਂਡਸਾ ਦੀ BJP ਨਾਲ ਗੁਪਤ ਮੀਟਿੰਗ!
ਸੁਖਦੇਵ ਢੀਂਡਸਾ ਦੀ BJP ਨਾਲ ਗੁਪਤ ਮੀਟਿੰਗ! 

  • Share this:
  • Facebook share img
  • Twitter share img
  • Linkedin share img
Pankaj Kapahi
ਦਿੱਲੀ ਵਿਚ ਅਕਾਲੀ ਦਲ ਨੇ ਚੋਣ ਨਾ ਲੜਨ ਦਾ ਫੈਸਲਾ ਲਿਆ ਤਾਂ ਹੁਣ ਅਕਾਲੀ ਦਲ ਬਾਦਲ ਤੋਂ ਵੱਖਰੇ ਹੋਏ ਲੀਡਰਾਂ ਦੀ ਨਜ਼ਰ ਦਿੱਲੀ ਚੋਣਾਂ ਉਤੇ ਹੈ। ਅਸਲ ਵਿਚ, ਅਕਾਲੀ ਦਲ ਬਾਦਲ ਦੇ ਵਿਰੋਧੀ ਹੁਣ ਇਸ ਦਾ ਪੂਰਾ ਲਾਹਾ ਲੈਣਾ ਚਾਹੁੰਦੇ ਹਨ।

ਸੂਤਰਾਂ ਮੁਤਾਬਕ ਪਿਛਲੇ ਦਿਨਾਂ ਵਿਚ ਸਫ਼ਰ-ਏ-ਅਕਾਲੀ ਦਲ ਦੇ ਸਮਾਗਮ ਵਿਚ ਪਹੁੰਚੇ ਲੀਡਰ ਹੁਣ BJP ਨੂੰ ਹਿਮਾਇਤ ਦੇਣਾ ਚਾਹੁੰਦੇ ਹਨ। ਸਫ਼ਰ-ਏ-ਅਕਾਲੀ ਸਮਾਗਮ ਨੂੰ ਸੁਖਦੇਵ ਸਿੰਘ ਢੀਂਡਸਾ ਨੇ ਲੀਡ ਕੀਤਾ ਸੀ ਤੇ ਬਾਕੀ ਆਗੂਆਂ ਨੇ ਢੀਂਡਸਾ ਨੂੰ ਆਪਣਾ ਆਗੂ ਮੰਨ ਲਿਆ ਸੀ। ਸੂਤਰਾਂ ਮੁਤਾਬਿਕ ਕੱਲ੍ਹ ਦੇਰ ਦਿੱਲੀ ਵਿਚ ਸੁਖਦੇਵ ਢੀਂਡਸਾ ਨੇ BJP ਆਲਾਕਮਾਨ ਨਾਲ ਮੁਲਾਕਾਤ ਕੀਤੀ ਹੈ।
ਇਸ ਵਿਚ ਕੁਝ ਹੋਰ ਟਕਸਾਲੀ ਅਕਾਲੀ ਵੀ ਸ਼ਾਮਿਲ ਸਨ। ਇਨ੍ਹਾਂ ਲੀਡਰਾਂ ਦਾ ਭਾਜਪਾ ਨਾਲ ਸੰਪਰਕ ਸਾਧਣ ਦਾ ਸਿੱਧਾ ਮਤਲਬ ਕੱਢਿਆ ਜਾ ਰਿਹਾ ਕਿ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਇਹ ਲੀਡਰ ਜਲਦ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਸਕਦੇ ਹਨ।

ਟਕਸਾਲੀਆਂ ਦੀ ਭਾਜਪਾ ਨੂੰ ਸਮਰਥਨ ਦੇਣ ਦੀ ਕੀ ਹੈ ਵਜ੍ਹਾ?

ਟਕਸਾਲੀ ਅਕਾਲੀ ਇਸ ਗੱਲ ਨੂੰ ਸਮਝਦੇ ਹਨ ਕਿ ਅਕਾਲੀ ਦਲ ਨਾਲ ਭਾਜਪਾ ਦਾ ਰਿਸ਼ਤਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਹਰਿਆਣਾ ਤੋਂ ਬਾਅਦ ਦਿੱਲੀ ਵਿਚ ਭਾਜਪਾ ਨੇ ਅਕਾਲੀ ਦਲ ਨਾਲ ਦੂਰੀ ਬਣਾ ਲਈ ਹੈ ਅਤੇ ਇਸੇ ਦਾ ਲਾਹਾ ਅਕਾਲੀ ਲੈਣਾ ਚਾਹੁੰਦੇ ਹਨ।

ਮਨਜੀਤ ਜੀਕੇ ਵੀ ਇਸ ਗੱਲ ਨੂੰ ਸਮਝਦੇ ਹਨ ਕਿ ਅਗਲੇ ਸਾਲ DSGMC ਦੀਆਂ ਚੋਣਾਂ ਆਉਣੀਆਂ ਹਨ ਅਤੇ ਜੇਕਰ ਭਾਜਪਾ ਨੂੰ ਚੋਣਾਂ ਵਿਚ ਹਿਮਾਇਤ ਕੀਤੀ ਤਾਂ ਭਾਜਪਾ ਦਿੱਲੀ ਸਿੱਖ ਗੁਰੂਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਨਾਲ ਖੜ੍ਹ ਸਕਦੀ ਹੈ। ਸੁਖਦੇਵ ਢੀਂਡਸਾ ਇਸ ਗੱਲ ਨੂੰ ਸਮਝਦੇ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ  ਵੀ ਜਲਦੀ ਕਰਵਾਈਆਂ ਜਾ ਸਕਦੀਆਂ ਹਨ, ਇਸੇ ਕਰਕੇ ਸਫ਼ਰ-ਏ-ਅਕਾਲੀ ਲੀਡਰ ਭਾਜਪਾ ਨਾਲ ਗੁਪਤ ਮੀਟਿੰਗਾਂ ਕਰ ਰਹੇ ਹਨ।
First published: January 28, 2020
ਹੋਰ ਪੜ੍ਹੋ
ਅਗਲੀ ਖ਼ਬਰ