ਸੁਖਦੇਵ ਢੀਂਡਸਾ ਬਨਾਮ ਰਣਜੀਤ ਸਿੰਘ ਬ੍ਰਹਮਪੁਰਾ-ਪੁਰਾਣੇ ਸਾਥੀ ਬਣੇ ਸਿਆਸੀ ਵਿਰੋਧੀ

News18 Punjabi | News18 Punjab
Updated: July 8, 2020, 7:19 PM IST
share image

ਕਹਿੰਦੇ ਨੇ ਸਿਆਸਤ 'ਚ ਕਦੇ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ.....ਦੋਸਤ ਕਦੋਂ ਵਿਰੋਧੀ ਬਣ ਜਾਵੇ ਤੇ ਦੁਸ਼ਮਣ ਕਦੋਂ ਸਾਥੀ ਬਣ ਜਾਵੇ, ਕੋਈ ਨਹੀਂ ਜਾਣਦਾ....ਇਹ ਵਕਤ ਤੇ ਹਲਾਤ ਹੀ ਤੈਅ ਕਰਦੇ ਨੇ.....ਕੀ ਅਜਿਹਾ ਹੀ ਕੁਝ ਹੋਇਆ ਸੁਖਦੇਵ ਸਿੰਘ ਢੀਂਡਸਾ ਤੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਵਿਚਾਲੇ....

  • Share this:
  • Facebook share img
  • Twitter share img
  • Linkedin share img
ਕਹਿੰਦੇ ਨੇ ਸਿਆਸਤ 'ਚ ਕਦੇ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ.....ਦੋਸਤ ਕਦੋਂ ਵਿਰੋਧੀ ਬਣ ਜਾਵੇ ਤੇ ਦੁਸ਼ਮਣ ਕਦੋਂ ਸਾਥੀ ਬਣ ਜਾਵੇ, ਕੋਈ ਨਹੀਂ ਜਾਣਦਾ....ਇਹ ਵਕਤ ਤੇ ਹਲਾਤ ਹੀ ਤੈਅ ਕਰਦੇ ਨੇ.....ਅਜਿਹਾ ਹੀ ਕੁਝ ਹੋਇਆ ਸੁਖਦੇਵ ਸਿੰਘ ਢੀਂਡਸਾ ਤੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਵਿਚਾਲੇ....
ਸੁਖਦੇਵ ਸਿੰਘ ਢੀਂਡਸਾ ਨੇ ਅਜੇ ਆਪਣੇ ਨਵੇਂ ਸਿਆਸੀ ਸਫ਼ਰ ਦੀ ਸ਼ੁਰੂਆਤ ਹੀ ਕੀਤੀ ਹੈ....ਕਿ ਪੁਰਾਣੇ ਦੋਸਤ ਸਿਆਸੀ ਵਿਰੋਧੀ ਬਣ ਗਏ ਨੇ.....ਇੱਕ ਪਾਸੇ ਢੀਂਡਸਾ ਬਾਦਲ ਪਰਿਵਾਰ ਨਾਲ ਸਿਆਸੀ ਲੜਾਈ ਲੜ ਰਹੇ ਨੇ ਤਾਂ ਦੂਜੇ ਪਾਸੇ ਪੁਰਾਣੇ ਸਾਥੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਦੇਵ ਸਿੰਘ ਢੀਂਡਸਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ......ਦਰਅਸਲ ਬ੍ਰਹਮਪੁਰਾ ਨੇ ਢੀਂਡਸਾ ਨੂੰ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਢੀਂਡਸਾ ਨੇ ਇਸ ਪੇਸ਼ਕਸ਼ ਨੂੰ ਠੁਕਰਾ ਕੇ ਆਪਣਾ ਨਵਾਂ ਸਿਆਸੀ ਰਾਹ ਚੁਣ ਲਿਆ....ਢੀਂਡਸਾ ਨੇ ਅਕਾਲੀ ਦਲ ਟਕਸਾਲੀ ਚ ਸੰਨਮਾਰੀ ਕਰਕੇ ਬ੍ਰਹਮਪੁਰਾ ਦੇ ਦੋ ਅਹਿਮ ਸਾਥੀ ਸੇਵਾ ਸਿੰਘ ਸੇਖਵਾਂ ਤੇ ਬੀਰ ਦਵਿੰਦਰ ਸਿੰਘ ਵੀ ਆਪਣੇ ਨਾਲ ਕਰ ਲਏ...ਇਸ ਸੰਨਮਾਰੀ ਤੋਂ ਭੜਕੇ ਬ੍ਰਹਮਪੁਰਾ ਨੇ ਢੀਂਡਸਾ ਖਿਲਾਫ ਮੋਰਚਾ ਖੋਲ੍ਹ ਦਿੱਤਾ....ਢੀਂਡਸਾ ਤੇ ਪੁੱਤਰ ਮੋਹ ਚ ਫਸੇ ਹੋਣ ਦੇ ਇਲਜ਼ਾਮ ਲਾਏ...... ਤੇ ਜਲਦ ਢੀਂਡਸਾ ਨੂੰ ਐਕਪੋਜ ਕਰਨ ਦਾ ਦਾਅਵਾ ਕੀਤਾ....
ਬ੍ਰਹਮਪੁਰਾ ਨੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਕੀਤੇ ਦਾਅਵੇ ਤੇ ਵੀ ਸਵਾਲ ਖੜ੍ਹੇ ਕੀਤੇ.....ਤੇ ਸ਼੍ਰੋਮਣੀ ਅਕਾਲੀ ਦਲ ਤੇ ਢੀਂਡਸਾ ਦੀ ਥਾਂ ਬਾਦਲ ਪਰਿਵਾਰ ਦੇ ਦਾਅਵੇ ਨੂੰ ਮਜਬੂਤ ਦੱਸਿਆ....
ਰਣਜੀਤ ਸਿੰਘ ਬ੍ਰਹਮਪੁਰਾ ਦੇ ਤੇਵਰ ਤਲਖ ਨੇ ਪਰ ਸੁਖਦੇਵ ਸਿੰਘ ਢੀਂਡਸਾ ਨੂੰ ਅਜੇ ਵੀ ਉਮੀਦ ਹੈ ਕਿ ਉਹ ਬ੍ਰਹਮਪੁਰਾ ਨੂੰ ਮਨਾ ਲੈਣਗੇ....ਤੇ ਅਕਾਲੀ ਦਲ ਟਕਸਾਲੀ ਉਹਨਾਂ ਦੀ ਪਾਰਟੀ ਚ ਰਲੇਵਾਂ ਕਰੇਗਾ...
ਸੁਖਦੇਵ ਢੀਂਡਸਾ ਨੇ ਅਜੇ ਨਵੇਂ ਸਿਆਸੀ ਸਫ਼ਰ ਚ ਪੈਰ ਹੀ ਧਰਿਆ....ਅਕਾਲੀ ਦਲ ਟਕਸਾਲੀ ਦੀ ਵੀ ਪੰਜਾਬ ਚ ਕੋਈ ਸਿਆਸੀ ਪ੍ਰਾਪਤੀ ਨਹੀਂ....ਪਰ ਸੱਤਾ ਦੀ ਕੁਰਸੀ ਵੱਲ ਵਧਣ ਤੋਂ ਪਹਿਲਾਂ ਹੀ ਦੋ ਦਿੱਗਜਾਂ ਨੇ ਇੱਕ ਦੂਜੇ ਦੇ ਰਾਹ ਚ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ.
Published by: Anuradha Shukla
First published: July 8, 2020, 7:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading