Home /News /punjab /

ਤੁਸੀਂ ਹੱਕਾਂ ਦੀ ਆਵਾਜ਼ ਨੂੰ ਦਬਾਉਣ ਲੱਗ ਪਏ ਹੋ, ਇਸੇ ਲਈ ਤੁਹਾਨੂੰ ਲੋਕਾਂ ਨੇ ਚੁਣਿਆ ਸੀ?-ਸੁਖਜਿੰਦਰ ਰੰਧਾਵਾ

ਤੁਸੀਂ ਹੱਕਾਂ ਦੀ ਆਵਾਜ਼ ਨੂੰ ਦਬਾਉਣ ਲੱਗ ਪਏ ਹੋ, ਇਸੇ ਲਈ ਤੁਹਾਨੂੰ ਲੋਕਾਂ ਨੇ ਚੁਣਿਆ ਸੀ?-ਸੁਖਜਿੰਦਰ ਰੰਧਾਵਾ

ਤੁਸੀਂ ਹੱਕਾਂ ਦੀ ਆਵਾਜ਼ ਨੂੰ ਦਬਾਉਣ ਲੱਗ ਪਏ ਹੋ, ਇਸੇ ਲਈ ਤੁਹਾਨੂੰ ਲੋਕਾਂ ਨੇ ਚੁਣਿਆ ਸੀ?-ਸੁਖਜਿੰਦਰ ਰੰਧਾਵਾ

ਤੁਸੀਂ ਹੱਕਾਂ ਦੀ ਆਵਾਜ਼ ਨੂੰ ਦਬਾਉਣ ਲੱਗ ਪਏ ਹੋ, ਇਸੇ ਲਈ ਤੁਹਾਨੂੰ ਲੋਕਾਂ ਨੇ ਚੁਣਿਆ ਸੀ?-ਸੁਖਜਿੰਦਰ ਰੰਧਾਵਾ

Disciplinary action against protesting teachers in barnala-ਬਰਨਾਲਾ ਵਿਖੇ ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਅਨੁਸ਼ਾਸਨੀ ਕਾਰਵਾਈ ਦੇ ਹੁਕਮ ਦਾ ਪੰਜਾਬ ਦੇ ਸਾਬਾਕ ਡਿਪਟੀ ਮੁੱਖ ਮੰਤਰੀ ਤੇ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਵਿਰੋਧ ਕੀਤਾ ਹੈ।

  • Share this:

    ਬਰਨਾਲਾ ਵਿਖੇ ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਅਨੁਸ਼ਾਸਨੀ ਕਾਰਵਾਈ ਦੇ ਹੁਕਮ ਦਾ ਪੰਜਾਬ ਦੇ ਸਾਬਾਕ ਡਿਪਟੀ ਮੁੱਖ ਮੰਤਰੀ ਤੇ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਵਿਰੋਧ ਕੀਤਾ ਹੈ। ਉਨ੍ਹਾਂ ਨੇ ਫੇਸਬੁੱਕ ਅਕਾਉਂਟ ਉੱਤੇ ਲਿਖਿਆ ਹੈ ਕਿ ਅਧਿਆਪਕ ਆਪਣੇ ਹੱਕਾਂ ਲਈ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਦੇਣ ਗਏ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ। ਤੁਸੀਂ ਹੱਕਾਂ ਦੀ ਆਵਾਜ਼ ਨੂੰ ਦਬਾਉਣ ਲੱਗ ਪਏ ਹੋ, ਇਸੇ ਲਈ ਤੁਹਾਨੂੰ ਲੋਕਾਂ ਨੇ ਚੁਣਿਆ ਸੀ?

    ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸਦਿਆਂ ਕਿਹਾ ਕਿ ਪਗੜੀ ਭਗਤ ਸਿੰਘ ਵਾਲੀ ਤੇ ਕੰਮ ਅੰਗਰੇਜ਼ਾਂ ਵਾਲੇ। ਇਸਦੇ ਨਾਲ ਹੀ ਅਕਾਲੀ ਦਲ ਨੇ ਤੰਜ ਕੱਸਿਆ ਕਿ ਸਮੇਂ ਦੇ ਨਾਲ AAP ਸਟੈਂਡ ਵੀ ਬਦਲ ਗਈ।

    ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦਾ ਟਵੀਟ...

    'ਪੰਜਾਬ ਵਿੱਚ ਬਦਲਾਅ ਦੀ ਸ਼ੁਰੂਆਤ ਹੋ ਚੁੱਕੀ ਹੈ ... AAP ਸਰਕਾਰ ਨੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣ ਵਾਲੇ ਅਧਿਆਪਕਾਂ ਖਿਲਾਫ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ। ਪਗੜੀ ਭਗਤ ਸਿੰਘ ਵਾਲੀ ਤੇ ਕੰਮ ਅੰਗਰੇਜ਼ਾਂ ਵਾਲੇ ...ਬੱਲੇ ਓਏ ਭਗਵੰਤ ਮਾਨ ਸਾਬ੍ਹ ... ਹੈੱਟ ਵੀ ਪਾ ਲਓ ਹੁਣ..'

    ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਨੇ ਤੰਜ ਕੱਸਿਆ ਕਿ ਸਮੇਂ ਦੇ ਨਾਲ AAP ਸਟੈਂਡ ਵੀ ਬਦਲ ਗਈ।

    'ਪਗੜੀ ਭਗਤ ਸਿੰਘ ਵਾਲੀ ਤੇ ਕੰਮ ਅੰਗਰੇਜ਼ਾਂ ਵਾਲੇ'-ਮਾਨ ਸਰਕਾਰ ਵੱਲੋਂ ਟੀਚਰਾਂ 'ਤੇ ਅਨੁਸ਼ਾਸਨੀ ਕਾਰਵਾਈ 'ਤੇ ਬੋਲੀ BJP

    ਸਿੱਖਿਆ ਮੰਤਰੀ ਦੀ ਬਰਨਾਲਾ ਰਹਾਇਸ਼ ਅੱਗੇ ਪਰਿਵਾਰਾਂ ਸਮੇਤ ਬੈਠੇ ਅਧਿਆਪਕਾਂ ਨਾਲ ਗੰਭੀਰ ਪੱਧਰ ਦੀ ਗੱਲਬਾਤ ਚਲਾ ਕੇ ਮਸਲਿਆਂ ਦਾ ਹੱਲ ਕੱਢਣ ਦੇ ਜਮਹੂਰੀ ਢੰਗ ਤਰੀਕੇ ਦੀ ਥਾਂ, ਸਿੱਖਿਆ ਮੰਤਰੀ ਵੱਲੋਂ ਦਫਤਰ ਡੀਪੀਆਈ (ਐ: ਸਿੱ:) ਰਾਹੀਂ ਅਧਿਆਪਕਾਂ ਨੂੰ ਧਮਕਾਊ ਨੋਟਿਸ ਜਾਰੀ ਕਰਵਾਉਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਨੇ ਸਖ਼ਤ ਨਿਖੇਧੀ ਕੀਤੀ ਹੈ।

    Published by:Sukhwinder Singh
    First published:

    Tags: AAP Punjab, Bhagwant Mann, Education department, Teachers