Home /News /punjab /

ਮਨਪ੍ਰੀਤ ਨੇ ਪਹਿਲਾਂ ਅਕਾਲੀ ਦਲ ਦਾ ਬੇੜਾ ਗਰਕ ਕੀਤਾ, ਫਿਰ ਸਾਨੂੰ ਡੋਬਿਆ ਤੇ ਹੁਣ ਭਾਜਪਾ ਦੀ ਵਾਰੀ: ਰੰਧਾਵਾ

ਮਨਪ੍ਰੀਤ ਨੇ ਪਹਿਲਾਂ ਅਕਾਲੀ ਦਲ ਦਾ ਬੇੜਾ ਗਰਕ ਕੀਤਾ, ਫਿਰ ਸਾਨੂੰ ਡੋਬਿਆ ਤੇ ਹੁਣ ਭਾਜਪਾ ਦੀ ਵਾਰੀ: ਰੰਧਾਵਾ

ਮਨਪ੍ਰੀਤ ਨੇ ਪਹਿਲਾਂ ਅਕਾਲੀ ਦਲ ਦਾ ਬੇੜਾ ਗਰਕ ਕੀਤਾ, ਫਿਰ ਸਾਨੂੰ ਡੋਬਿਆ ਤੇ ਹੁਣ ਭਾਜਪਾ ਦੀ ਵਾਰੀ: ਰੰਧਾਵਾ (ਫਾਇਲ ਫੋਟੋ)

ਮਨਪ੍ਰੀਤ ਨੇ ਪਹਿਲਾਂ ਅਕਾਲੀ ਦਲ ਦਾ ਬੇੜਾ ਗਰਕ ਕੀਤਾ, ਫਿਰ ਸਾਨੂੰ ਡੋਬਿਆ ਤੇ ਹੁਣ ਭਾਜਪਾ ਦੀ ਵਾਰੀ: ਰੰਧਾਵਾ (ਫਾਇਲ ਫੋਟੋ)

ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਪਿੱਛੋਂ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਇਸ ਨੇ ਪਹਿਲਾਂ ਅਕਾਲੀ ਦਲ ਦਾ ਬੇੜਾ ਗਰਕ ਕੀਤਾ, ਫਿਰ ਆਪਣੀ ਪੀਪੀਪੀ ਪਾਰਟੀ ਬਣਾਈ, ਫਿਰ ਸਾਡੀ ਬਦਕਿਸਮਤੀ ਤੇ ਸਾਨੂੰ ਡੋਬ ਗਿਆ, ਹੁਣ ਉਹ ਭਾਜਪਾ ਦੀ ਅੰਤਿਮ ਅਰਦਾਸ ਕਰਕੇ ਆਵੇਗਾ।

ਹੋਰ ਪੜ੍ਹੋ ...
  • Share this:

ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਪਿੱਛੋਂ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਇਸ ਨੇ ਪਹਿਲਾਂ ਅਕਾਲੀ ਦਲ ਦਾ ਬੇੜਾ ਗਰਕ ਕੀਤਾ, ਫਿਰ ਆਪਣੀ ਪੀਪੀਪੀ ਪਾਰਟੀ ਬਣਾਈ, ਫਿਰ ਸਾਡੀ ਬਦਕਿਸਮਤੀ ਤੇ ਸਾਨੂੰ ਡੋਬ ਗਿਆ, ਹੁਣ ਉਹ ਭਾਜਪਾ ਦੀ ਅੰਤਿਮ ਅਰਦਾਸ ਕਰਕੇ ਆਵੇਗਾ।

ਉਨ੍ਹਾਂ ਨੇ ਆਖਿਆ ਕਿ ਮੈਂ ਇਸ ਵਿਅਕਤੀ ਨੂੰ ਪਹਿਲਾਂ ਹੀ ਸਮਝ ਚੁੱਕਾ ਸੀ, ਪਰ ਹਾਈਕਮਾਂਡ ਨਹੀਂ ਮੰਨੀ।

ਇਸ ਕਾਰਨ ਪੰਜਾਬ ਦੇ ਸਾਰੇ ਮੁਲਾਜ਼ਮ ਸਾਡੇ ਵਿਰੁੱਧ ਹੋ ਗਏ। ਸਭ ਤੋਂ ਵੱਧ ਪੈਸਾ ਬਠਿੰਡਾ ਵਿੱਚ ਖਰਚਿਆ ਗਿਆ, ਫਿਰ ਵੀ ਇੱਥੋਂ ਦੇ ਲੋਕਾਂ ਨੇ ਇਸ ਨੂੰ ਨਮੋਸ਼ੀ ਭਰੀ ਹਾਰ ਦਿੱਤੀ। ਇਸ ਦੇ ਚੱਲਦੇ ਜਗਰੂਪ ਸਿੰਘ ਗਿੱਲ ਨੂੰ ਮੇਅਰ ਵੀ ਨਹੀਂ ਬਣਾਇਆ ਗਿਆ।

ਅਸੀਂ ਵੀ ਇਸ ਦੀ ਕੁਆਲਟੀ ਦੇਖ ਕੇ ਲਿਆਏ ਸੀ, ਹੁਣ ਭਾਜਪਾ ਨੂੰ ਪਤਾ ਲੱਗ ਜਾਵੇਗਾ।  ਉਨ੍ਹਾਂ ਆਖਿਆ ਕਿ ਅਸੀਂ ਹੁਣ ਵੀ ਪ੍ਰਨੀਤ ਕੌਰ ਨੂੰ ਹਟਾਉਣ ਦੀ ਮੰਗ ਕਰ ਰਹੇ ਹਾਂ, ਜੋ ਪਹਿਲਾਂ ਹੀ ਬਾਹਰ ਹੈ, ਪਰ ਪਤਾ ਨਹੀਂ ਕਿਉਂ ਕਾਰਵਾਈ ਨਹੀਂ ਹੋ ਰਹੀ।

ਉਧਰ, ਪਾਰਟੀ ਛੱਡਦਿਆਂ ਹੀ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਉਤੇ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਮਨਪ੍ਰੀਤ ਨੂੰ 'ਪੈਦਾਇਸ਼ੀ ਸੱਤਾ ਦਾ ਭੁੱਖਾ' ਦੱਸਿਆ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਤੇ ਲਿਖਿਆ-ਚੰਗਾ ਛੁਟਕਾਰਾ ਮਿਲਿਆ ਹੈ, ਉਹ ਜਮਾਂਦਰੂ ਸੱਤਾ ਦਾ ਭੁੱਖਾ। ਉਹ ਇਹ ਜਾਣਦੇ ਹੋਏ ਕਿ ਪਾਰਟੀ ਜਿੱਤ ਰਹੀ ਹੈ, INCIndia ਵਿੱਚ ਸ਼ਾਮਲ ਹੋਇਆ ਸੀ।

5 ਸਾਲ ਉਸ ਵਰਗੇ ਵਿਅਕਤੀ ਦੇ ਸੱਤਾ ਤੋਂ ਬਾਹਰ ਰਹਿਣ ਲਈ ਬੜਾ ਲੰਮਾ ਸਮਾਂ ਹੈ। ਉਨ੍ਹਾਂ ਨੂੰ ਕੁਰਬਾਨੀ ਦਾ ਰੋਣਾ ਰੋਣ ਦੀ ਬਜਾਏ ਕਾਂਗਰਸ ਤੋਂ ਧੋਖੇ ਦੀ ਮੁਆਫੀ ਮੰਗਣੀ ਚਾਹੀਦੀ ਹੈ।''

ਦੱਸ ਦਈਏ ਕਿ ਅਸਤੀਫਾ ਦਿੰਦੇ ਹੋਏ ਮਨਪ੍ਰੀਤ ਨੇ ਪਾਰਟੀ ਅੰਦਰ ਧੜੇਬੰਦੀ ਲਈ ਉੱਚ ਅਹੁਦੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਰਾਹੁਲ ਗਾਂਧੀ ਨੂੰ ਲਿਖੀ ਇੱਕ ਚਿੱਠੀ ਵਿੱਚ ਮਨਪ੍ਰੀਤ ਬਾਦਲ ਨੇ ਕਿਹਾ ਹੈ, ‘ਮੈਂ ਗਹਿਰੇ ਦੁੱਖ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ।’

ਉਨ੍ਹਾਂ ਨੇ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਟਵਿਟ ਰਾਹੀਂ ਦਿੱਤੀ ਹੈ। ਦੱਸ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਖ਼ਬਰਾਂ ਨੇ ਇੱਕ ਵਾਰ ਕਾਂਗਰਸ ਪਾਰਟੀ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਜੱਗ-ਜਾਹਰ ਕਰ ਦਿੱਤਾ ਹੈ।

Published by:Gurwinder Singh
First published:

Tags: Congress, Indian National Congress, Manpreet Badal, Punjab BJP, Punjab congess, Sukhjinder