ਖਹਿਰਾ ਦਾ ਸਵਾਲ: ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਦੋਂ ਕਿਉਂ ਨਾ ਬੋਲੇ ਟਕਸਾਲੀ ਆਗੂ

Gurwinder Singh
Updated: December 6, 2018, 3:21 PM IST
ਖਹਿਰਾ ਦਾ ਸਵਾਲ: ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਦੋਂ ਕਿਉਂ ਨਾ ਬੋਲੇ ਟਕਸਾਲੀ ਆਗੂ
Gurwinder Singh
Updated: December 6, 2018, 3:21 PM IST
ਸੁਖਪਾਲ ਸਿੰਘ ਖਹਿਰਾ ਵੱਲੋਂ 8 ਦਸੰਬਰ ਦੇ ਇਨਸਾਫ਼ ਮਾਰਚ ਸਬੰਧੀ ਲੋਕਾਂ ਨੂੰ ਲਾਮਬੰਦ ਕਰਨ ਲਈ ਨਾਭਾ ਵਿਚ ਵਿਸ਼ੇਸ਼ ਤੌਰ ਉਤੇ ਪਹੁੰਚ ਕੀਤੀ ਗਈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਹੈ ਅਤੇ ਢਾਈ ਲੱਖ ਕਰੋੜ ਦਾ ਸੂਬਾ ਅੱਜ ਕਰਜ਼ਾਈ ਹੈ ਅਤੇ ਅੱਜ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਆਤਮ ਹੱਤਿਆ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਜੇ ਵੀ ਫਰਾਰ ਹਨ। ਉਨ੍ਹਾਂ ਦਾ ਇਨਸਾਫ਼ ਮਾਰਚ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਪਟਿਆਲਾ ਵਿਖੇ ਖਤਮ ਹੋਵੇਗਾ।

ਇਸ ਵਿਚ ਆਪ ਪਾਰਟੀ ਦੇ 8 ਵਿਧਾਇਕਾਂ, ਬੈਂਸ ਭਰਾਵਾਂ ਤੋਂ ਇਲਾਵਾ ਪਟਿਆਲਾ ਦੇ ਸਾਂਸਦ ਧਰਮਵੀਰ ਗਾਂਧੀ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕਰਨਗੇ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਸੀਂ ਆਮ ਪਾਰਟੀ ਵਿੱਚ ਰਲੇਵਾਂ ਬਿਲਕੁਲ ਵੀ ਨਹੀਂ ਕਰਾਂਗੇ ਕਿਉਂਕਿ ਉਹ ਸਮਾਂ ਲੰਘ ਚੁੱਕਾ ਹੈ ਅਤੇ ਅਸੀਂ ਆਪਣੇ ਦਮ ਉਤੇ ਹੀ ਸਭ ਕੁਝ ਕਰਾਂਗੇ।ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਪੰਚਾਇਤੀ ਚੋਣਾਂ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਅਤੇ ਨਗਰ ਨਿਗਮ ਚੋਣਾਂ ਨੂੰ ਸਰਕਾਰ ਹਾਈਜੈਕ ਕਰਦੀ ਹੈ, ਇਸ ਲਈ ਅਸੀਂ ਨਹੀਂ ਲੜਾਂਗੇ।

ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਸੈਸ਼ਨ ਉਤੇ ਬੋਲਦੇ ਕਿਹਾ ਕਿ ਜੋ ਗਲਤੀ ਅਕਾਲੀ ਦਲ ਨੇ ਕੀਤੀ, ਉਹੀ ਹੀ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਦੁਹਰਾ ਰਹੇ ਹਨ। ਸੈਸ਼ਨ ਨੂੰ ਇਨ੍ਹਾਂ ਨੇ ਕੋਝਾ ਮਜ਼ਾਕ ਬਣਾ ਦਿੱਤਾ ਹੈ। ਅਕਾਲੀ ਦਲ ਦੇ ਟਕਸਾਲੀ ਆਗੂਆਂ ਵੱਲੋਂ ਨਵਾਂ ਅਕਾਲੀ ਦਲ ਬਣਾਏ ਜਾਣ ਉਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਫੈਸਲਾ ਅਕਾਲੀ ਦਲ ਦੇ ਟਕਸਾਲੀ ਆਗੂਆਂ ਵੱਲੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸਨ, ਉਦੋਂ ਲੈਣਾ ਚਾਹੁੰਦਾ ਸੀ ਪਰ ਦੇਰ ਆਏ ਦਰੁਸਤ ਆਏ।

 
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...