ਸਿੱਧੂ ਨੂੰ ਕੈਪਟਨ-ਬਾਦਲਾਂ ਦੇ ਦੋਸਤਾਨਾ ਸਬੰਧਾਂ ਬਾਰੇ ਸੱਚ ਬੋਲਣ ਦੀ ਕੀਮਤ ਚੁਕਾਉਣੀ ਪਈ: ਖਹਿਰਾ

News18 Punjab
Updated: July 14, 2019, 4:43 PM IST
ਸਿੱਧੂ ਨੂੰ ਕੈਪਟਨ-ਬਾਦਲਾਂ ਦੇ ਦੋਸਤਾਨਾ ਸਬੰਧਾਂ ਬਾਰੇ ਸੱਚ ਬੋਲਣ ਦੀ ਕੀਮਤ ਚੁਕਾਉਣੀ ਪਈ: ਖਹਿਰਾ
News18 Punjab
Updated: July 14, 2019, 4:43 PM IST
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਸ ਨੇ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਵਿਖੇ ਕੈਪਟਨ-ਬਾਦਲ ਦੀ ਆਪਸੀ ਗੰਢ ਤੁੱਪ ਬਾਰੇ ਸੱਚ ਬੋਲਿਆ ਸੀ। ਖਹਿਰਾ ਨੇ ਕਿਹਾ ਕਿ ਸਮੁੱਚੀ ਵਜ਼ਾਰਤ ਵਿੱਚ ਫੇਰ ਬਦਲ ਮਹਿਜ਼ ਇੱਕ ਡਰਾਮਾ ਸੀ ਜੋ ਕਿ ਕੈਪਟਨ ਅਤੇ ਬਾਦਲਾਂ ਦੇ ਰਿਸ਼ਤਿਆਂ ਦਾ ਖ਼ੁਲਾਸਾ ਕਰਨ ਵਾਲੇ ਸਿੱਧੂ ਨੂੰ ਸਬਕ ਸਿਖਾਉਣ ਲਈ ਘੜਿਆ ਗਿਆ ਸੀ।

ਖਹਿਰਾ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲੀ ਹੈ, ਉਸ ਨੇ ਮੁਕਾਬਲੇ ਦੇ ਡਰੋਂ ਕਿਸੇ ਵੀ ਜੱਟ ਸਿੱਖ ਲੀਡਰ ਨੂੰ ਉੱਠਣ ਨਹੀਂ ਦਿੱਤਾ। ਕੈਪਟਨ ਦੇ ਇਰਦ ਗਿਰਦ ਕੇਵਲ ਖ਼ੁਸ਼ਾਮਦੀ ਲੀਡਰਾਂ ਲਈ ਹੀ ਸਥਾਨ ਹੈ। ਖਹਿਰਾ ਨੇ ਕਿਹਾ ਕਿ ਤੇਜ਼ ਤਰਾਰ ਕਾਰਜਸ਼ੈਲੀ ਕਾਰਨ ਸਿੱਧੂ ਦੀ ਲੋਕਪ੍ਰਿਅਤਾ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਸੀ। ਵਿਸ਼ੇਸ਼ ਤੌਰ ਉੱਪਰ ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਉਸ ਦੀਆਂ ਨਜ਼ਦੀਕੀਆਂ ਕਾਰਨ ਉਸ ਦੇ ਸਨਮਾਨ ਵਿੱਚ ਵਾਧਾ ਹੋਇਆ।

Loading...
ਖਹਿਰਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਇੱਕ ਰਜਵਾੜਾਸ਼ਾਹੀ ਆਗੂ ਕੈਪਟਨ ਅਮਰਿੰਦਰ ਸਿੰਘ ਕੋਲੋਂ ਇੱਕ ਚੰਗੇ ਇਮਾਨਦਾਰ ਆਗੂ ਨੂੰ ਬਚਾਉਣ ਵਿੱਚ ਫ਼ੇਲ੍ਹ ਰਹੀ ਹੈ। ਖਹਿਰਾ ਨੇ ਸਿੱਧੂ ਨੂੰ ਸੁਝਾਅ ਦਿੱਤਾ ਕਿ ਉਹ ਕਾਂਗਰਸ ਪਾਰਟੀ ਛੱਡਣ ਅਤੇ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਰਵਾਇਤੀ ਭ੍ਰਿਸ਼ਟ ਰਜਵਾੜਾਸ਼ਾਹੀ ਆਗੂਆਂ ਦੇ ਚੁੰਗਲ ਤੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਤੀਸਰੇ ਬਦਲ ਨੂੰ ਮਜ਼ਬੂਤ ਕਰਨ ਲਈ ਯਤਨ ਕਰਨ।
 
First published: July 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...