Home /News /punjab /

ਆਪ ਵਿਧਾਇਕ ਪਠਾਨਮਾਜਰਾ ਨੂੰ 'ਸੌ ਕਰੋੜ ਦੀ ਆਫਰ' ਉਤੇ ਖਹਿਰਾ ਨੇ ਚੁੱਕੇ ਸਵਾਲ

ਆਪ ਵਿਧਾਇਕ ਪਠਾਨਮਾਜਰਾ ਨੂੰ 'ਸੌ ਕਰੋੜ ਦੀ ਆਫਰ' ਉਤੇ ਖਹਿਰਾ ਨੇ ਚੁੱਕੇ ਸਵਾਲ

ਆਪ ਵਿਧਾਇਕ ਪਠਾਨਮਾਜਰਾ ਨੂੰ ਸੌ ਕਰੋੜ ਦੀ ਆਫਰ ਉਤੇ ਖਹਿਰਾ ਨੇ ਚੁੱਕੇ ਸਵਾਲ (ਫਾਇਲ ਫੋਟੋ)

ਆਪ ਵਿਧਾਇਕ ਪਠਾਨਮਾਜਰਾ ਨੂੰ ਸੌ ਕਰੋੜ ਦੀ ਆਫਰ ਉਤੇ ਖਹਿਰਾ ਨੇ ਚੁੱਕੇ ਸਵਾਲ (ਫਾਇਲ ਫੋਟੋ)

ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ (Harmeet Singh Pathanmajra) ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਕਥਿਤ 'ਅਪਰੇਸ਼ਨ ਲੋਟਸ' ਤਹਿਤ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਲਈ ਉਸ ਨੂੰ ਭਾਜਪਾ ਆਗੂ ਦਾ ਫੋਨ ਆਇਆ ਹੈ ਤੇ 100 ਕਰੋੜ ਦੀ ਪੇਸ਼ਕਸ਼ ਕੀਤੀ ਗਈ ਸੀ।

ਹੋਰ ਪੜ੍ਹੋ ...
  • Share this:

ਉਧਰ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਵੀਡੀਓ ਸਾਂਝੀ ਕਰਦੇ ਹੋਏ ਟਵੀਟ ਕੀਤਾ ਹੈ-ਕੀ ਇਹ ਵਿਸ਼ਵਾਸਯੋਗ ਹੈ? ਇਹ ਵਿਧਾਇਕ ਪਠਾਨਮਾਜਰਾ ਆਪਣੀ ਦੂਜੀ ਪਤਨੀ ਦੁਆਰਾ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਕੀ ਤੁਹਾਨੂੰ ਲਗਦਾ ਹੈ ਕਿ ਉਹ ਇੱਕ ਲੱਖ ਦਾ ਵੀ ਹੈ?

@ArvindKejriwal ਨੇ ਅਜਿਹੇ ਚੁਟਕਲਿਆਂ ਰਾਹੀਂ ਪੰਜਾਬ ਵਰਗੇ ਗੰਭੀਰ ਸੂਬੇ ਨੂੰ ਮਜ਼ਾਕ ਵਿੱਚ ਬਦਲ ਦਿੱਤਾ ਹੈ!

ਦੱਸ ਦਈਏ ਕਿ ਆਪ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਉਸ ਦੇ ਵਿਧਾਇਕ ਨੂੰ ਭਾਜਪਾ ਵੱਲੋਂ ਕਥਿਤ ਆਪਰੇਸ਼ਨ ਲੋਟਸ ਤਹਿਤ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਸ ਤਹਿਤ 10 ਵਿਧਾਇਕਾਂ ਨੂੰ 25-25 ਕਰੋੜ ਦੀ ਪੇਸ਼ਕਸ਼ ਕੀਤੀ ਗਈ ਹੈ।

ਹੁਣ ਆਪ ਵਿਧਾਇਕ ਪਠਾਨਮਾਜਰਾ ਨੇ ਦਾਅਵਾ ਕਰ ਦਿੱਤਾ ਹੈ ਕਿ ਉਸ ਨੂੰ ਤਾਂ 100 ਕਰੋੜ ਦੀ ਪੇਸ਼ਕਸ਼ ਆਈ ਸੀ। ਇਸ ਉਤੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ ਤੇ ਆਪ ਨੂੰ ਸਬੂਤ ਪੇਸ਼ ਕਰਨ ਲਈ ਵੰਗਾਰ ਰਹੀਆਂ ਹਨ।

Published by:Gurwinder Singh
First published:

Tags: Aam Aadmi Party, AAP Punjab, Sukhpal Singh Khaira