ਸੁਖਪਾਲ ਖਹਿਰਾ ਨੂੰ 7 ਦਿਨਾਂ ਦੇ ਰਿਮਾਂਡ ਉਤੇ ਭੇਜਿਆ

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇਕ ਦਿਨ ਦੇ ਰਿਮਾਂਡ ਮਗਰੋਂ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ

ਸੁਖਪਾਲ ਖਹਿਰਾ ਨੂੰ 7 ਦਿਨਾਂ ਦੇ ਰਿਮਾਂਡ ਉਤੇ ਭੇਜਿਆ (file photo)

ਸੁਖਪਾਲ ਖਹਿਰਾ ਨੂੰ 7 ਦਿਨਾਂ ਦੇ ਰਿਮਾਂਡ ਉਤੇ ਭੇਜਿਆ (file photo)

  • Share this:
    ਮੋਹਾਲੀ:  ਹਵਾਲਾ ਮਾਮਲੇ ਵਿੱਚ ਬੀਤੇ ਦਿਨ ਸਾਬਕਾ ਵਿਧਾਇਕ ਸੁਖਪਾਲ ਖਹਿਰਾ (Former MLA Sukhpal Khaira) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਗ੍ਰਿਫ਼ਤਾਰ ਕੀਤਾ ਸੀ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇਕ ਦਿਨ ਦੇ ਰਿਮਾਂਡ ਮਗਰੋਂ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅੱਜ ਮੋਹਾਲੀ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਦਾ 7 ਦਿਨ ਦਾ ਰਿਮਾਂਡ ਦਿੱਤਾ ਹੈ, ਜਦਕਿ ਈਡੀ ਨੇ 14 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਅੱਜ ਸਮੇਤ 7 ਦਿਨ ਦਾ ਰਿਮਾਂਡ ਦਿੱਤਾ ਹੈ। ਹੁਣ ਸੁਖਪਾਲ ਸਿੰਘ ਖਹਿਰਾ ਨੂੰ 18 ਨਵੰਬਰ ਨੂੰ ਇਸ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਮੈਂ ਅਮਰੀਕਾ ਦੇ ਅਧਿਕਾਰਤ ਦੌਰੇ 'ਤੇ ਗਿਆ ਹੋਇਆ ਸੀ ਅਤੇ ਉੱਥੇ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਸੀ। ਮੈਂ ਈਡੀ ਨੂੰ ਸਾਰੇ ਸਬੂਤ ਦੇ ਦਿੱਤੇ ਹਨ ਅਤੇ ਜਾਂਚ ਦੌਰਾਨ ਵੀ ਮੈਂ ਸਭ ਕੁਝ ਠੋਸ ਤਰੀਕੇ ਨਾਲ ਰੱਖਾਂਗਾ। ਮੈਂ ਬੇਕਸੂਰ ਹਾਂ ਅਤੇ ਮੈਨੂੰ ਕਿਸੇ ਤਰ੍ਹਾਂ ਦਾ ਘਬਰਾਹਟ ਨਹੀਂ ਹੈ।    ਇਸ ਮੌਕੇ ਉਨ੍ਹਾਂ ਦੇ ਵਕੀਲ ਹਰਿੰਦਰਪਾਲ ਸਿੰਘ ਈਸਰ ਨੇ ਕਿਹਾ ਕਿ ਜਿਨ੍ਹਾਂ 3 ਕਰੋੜ 'ਤੇ ਸਵਾਲ ਉਠਾਏ ਜਾ ਰਹੇ ਹਨ, ਉਨ੍ਹਾਂ ਦੇ ਸਾਰੇ ਸਬੂਤ ਈਡੀ ਨੂੰ ਦੇ ਦਿੱਤੇ ਗਏ ਹਨ। ਜੇਕਰ ਈਡੀ ਨੇ ਜਾਂਚ ਕਰਨੀ ਹੈ ਤਾਂ ਉਸ ਨੂੰ ਆਮ ਆਦਮੀ ਪਾਰਟੀ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਗਲਤ ਤਰੀਕੇ ਨਾਲ ਚੰਦਾ ਲਿਆ ਹੈ ਅਤੇ ਇਸ ਆਧਾਰ 'ਤੇ ਪਾਰਟੀ ਦੀ ਮਾਨਤਾ ਵੀ ਰੱਦ ਹੋ ਸਕਦੀ ਹੈ। ਹਰਿੰਦਰਪਾਲ ਸਿੰਘ ਈਸਰ ਨੇ ਕਿਹਾ ਕਿ ਖਹਿਰਾ ਦੇ ਪਰਿਵਾਰ ਨਾਲ ਸਲਾਹ ਕਰਕੇ ਅਗਲਾ ਕਦਮ ਉਠਾਵਾਂਗੇ।
    Published by:Ashish Sharma
    First published: