Home /News /punjab /

Jenny Johal Song: ਜੈਨੀ ਜੌਹਲ ਦੇ `ਲੈਟਰ ਟੂ ਸੀਐਮ` 'ਤੇ ਬੋਲੇ ਸੁਖਪਾਲ ਖਹਿਰਾ- ਗੀਤ ਰਾਹੀਂ ਮਾਨ ਸਰਕਾਰ ਨੂੰ ਦਿਖਾਇਆ ਸ਼ੀਸ਼ਾ

Sukhpal Khaira On Jenny Johal Song: ਪੰਜਾਬੀ ਗਾਇਕਾ ਜੈਨੀ ਜੌਹਲ (Jenny Johal) ਦਾ ਗੀਤ `ਲੈਟਰ ਟੂ ਸੀਐਮ`(Letter To CM) ਰਿਲੀਜ਼ ਹੁੰਦੇ ਹੀ ਪੰਜਾਬ ਦੀ ਸਿਆਸਤ ਭੱਖ ਗਈ ਹੈ। ਦੱਸ ਦੇਈਏ ਕਿ ਇਸ ਗਾਣੇ ਵਿੱਚ ਗਾਇਕਾ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਲਈ ਇਨਸਾਫ ਦੀ ਮੰਗ ਕੀਤੀ ਗਈ ਹੈ। ਇਸ ਗੀਤ ਦਾ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਕਈ ਸਿਆਸੀ ਆਗੂਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ। ਇਸ ਗਾਣੇ ਉੱਪਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਟਵੀਟ ਕਰ ਆਪਣੇ ਵਿਚਾਰ ਸਾਹਮਣੇ ਰੱਖੇ ਹਨ।

ਹੋਰ ਪੜ੍ਹੋ ...
  • Share this:

ਜਾਣਕਾਰੀ ਲਈ ਦੱਸ ਦੇਈਏ ਕਿ ਗਾਇਕਾ ਜੈਨੀ ਦੇ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਜੈਨੀ ਜੌਹਲ ਦੇ ਹੱਕ ਵਿੱਚ ਕਈ ਪੰਜਾਬੀ ਕਲਾਕਾਰਾਂ ਦੇ ਨਾਲ-ਨਾਲ ਸਿਆਸੀ ਆਗੂਆਂ ਦੇ ਬਿਆਨ ਸਾਹਮਣੇ ਆ ਚੁੱਕੇ ਹਨ। ਗਾਇਕਾ ਦੇ ਸਮਰਥਨ ਵਿੱਚ ਕਈ ਪੰਜਾਬੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਕਾਂਗਰਸੀ ਆਗੂ ਖਹਿਰਾ ਨੇ ਟਵਿੱਟਰ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਜੈਨੀ ਜੌਹਲ ਦੇ ਅਰਥ ਭਰਪੂਰ ਗੀਤ ਨੂੰ ਇਸ ਤਰ੍ਹਾਂ ਹਟਾਏ ਜਾਣ ਦਾ ਮੈਂ ਵਿਰੋਧ ਕਰਦਾ ਹਾਂ। ਜੈਨੀ ਜੌਹਲ ਨੇ ਆਪਣੇ ਗੀਤ ਰਾਹੀਂ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਤਾਂ ਸਰਕਾਰ ਨੂੰ ਬੁਰਾ ਲੱਗ ਗਿਆ।" ਇਸ ਕੈਪਸ਼ਨ ਦੇ ਨਾਲ ਖਹਿਰਾ ਨੇ ਪੋਸਟ ਵਿੱਚ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਟੈਗ ਕਰ ਲਿਖਿਆ ਇਹ "ਬਦਲਾਅ" ਨਹੀਂ "ਬਦਲਾ" ਸਿਆਸਤ ਹੈ।

ਇਸ ਦੌਰਾਨ ਕਾਂਗਰਸੀ ਆਗੂ ਵੱਲੋਂ ਇੱਕ ਤੋਂ ਵੱਧ ਇੱਕ ਲਗਾਤਾਰ ਕਈ ਟਵੀਟ ਕੀਤੇ ਗਏ।  ਜਿਸ ਵਿੱਚ ਜੈਨੀ ਦੇ ਸਮਰਥਨ ਅਤੇ ਮਾਨ ਸਰਕਾਰ ਉੱਪਰ ਤੰਜ ਕੱਸੇ ਗਏ ਹਨ।

ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਦਾ ਗੀਤ `ਲੈਟਰ ਟੂ ਸੀਐਮ`ਨੂੰ ਲੈ ਕੇ ਪੰਜਾਬ ਸਰਕਾਰ ਵਿੱਚ ਸਖਤ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਜਿਸ ਤੋਂ ਬਾਅਦ ਗਾਇਕਾ ਨੂੰ ਐਫਆਈਆਰ ਕਰਾਵਉਣ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਹਾਲਾਂਕਿ ਕੁੱਝ ਘੰਟਿਆਂ ਬਾਅਦ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਜੈਨੀ ਦੇ ਸਮਰਥਨ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀ ਵੀ ਜੇਲ੍ਹ ਵਿੱਚ ਜਾ ਕੇ ਕੁੜੀ ਨਾਲ ਬੈਠਾਂਗੇ।

Published by:Rupinder Kaur Sabherwal
First published:

Tags: AAP Punjab, Bhagwant Mann, Entertainment, Entertainment news, Punjab, Sidhu Moose Wala