Home /News /punjab /

ਖਹਿਰਾ ਦੀ ਵੜਿੰਗ ਨੂੰ ਸਲਾਹ- ਜੇ ਸਾਡੇ ਨੇਤਾ ਇਮਾਨਦਾਰ ਨੇ ਤਾਂ ਚਿੰਤਾ ਕਿਸ ਗੱਲ ਦੀ, ਪਾਰਟੀ ਕਾਡਰ ਦੀ ਊਰਜਾ ਬਰਬਾਦ ਨਾ ਕਰੋ...

ਖਹਿਰਾ ਦੀ ਵੜਿੰਗ ਨੂੰ ਸਲਾਹ- ਜੇ ਸਾਡੇ ਨੇਤਾ ਇਮਾਨਦਾਰ ਨੇ ਤਾਂ ਚਿੰਤਾ ਕਿਸ ਗੱਲ ਦੀ, ਪਾਰਟੀ ਕਾਡਰ ਦੀ ਊਰਜਾ ਬਰਬਾਦ ਨਾ ਕਰੋ...

(ਫਾਇਲ ਫੋਟੋ)

(ਫਾਇਲ ਫੋਟੋ)

ਉਨ੍ਹਾਂ ਕਿਹਾ ਹੈ ਕਿ ਉਹ ਕਿਸੇ ਦਾ ਬਚਾਅ ਕਰਨ ਲਈ ਪਾਰਟੀ ਕਾਡਰਾਂ ਦੀ ਊਰਜਾ ਨੂੰ ਬਰਬਾਦ ਨਾ ਕਰਨ ਕਿਉਂਕਿ ਪੰਜਾਬ ਦੇ ਸਾਹਮਣੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਪਾਣੀ ਆਦਿ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ। ਮੈਂ ED ਦਾ ਸਾਹਮਣਾ ਕੀਤਾ, ਮੈਂ ਸੱਚਾ ਸੀ, ਭੁਲੱਥ ਨੇ ਮੈਨੂੰ ਵਿਧਾਨ ਸਭਾ ਲਈ ਵੋਟ ਦਿੱਤੀ। ਜੇਕਰ ਸਾਡੇ ਨੇਤਾ ਇਮਾਨਦਾਰ ਹਨ ਤਾਂ ਚਿੰਤਾ ਕਿਉਂ?

ਹੋਰ ਪੜ੍ਹੋ ...
 • Share this:

  ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਹੈ।

  ਉਨ੍ਹਾਂ ਕਿਹਾ ਹੈ ਕਿ ਉਹ ਕਿਸੇ ਦਾ ਬਚਾਅ ਕਰਨ ਲਈ ਪਾਰਟੀ ਕਾਡਰਾਂ ਦੀ ਊਰਜਾ ਨੂੰ ਬਰਬਾਦ ਨਾ ਕਰਨ ਕਿਉਂਕਿ ਪੰਜਾਬ ਦੇ ਸਾਹਮਣੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਪਾਣੀ ਆਦਿ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ। ਮੈਂ ED ਦਾ ਸਾਹਮਣਾ ਕੀਤਾ, ਮੈਂ ਸੱਚਾ ਸੀ, ਭੁਲੱਥ ਨੇ ਮੈਨੂੰ ਵਿਧਾਨ ਸਭਾ ਲਈ ਵੋਟ ਦਿੱਤੀ। ਜੇਕਰ ਸਾਡੇ ਨੇਤਾ ਇਮਾਨਦਾਰ ਹਨ ਤਾਂ ਚਿੰਤਾ ਕਿਉਂ?

  ਦੱਸ ਦਈਏ ਕਿ ਰਾਜਾ ਵੜਿੰਗ ਦੀ ਅਗਵਾਈ ਵਿਚ ਕਾਂਗਰਸ ਵੱਲੋਂ ਆਪਣੇ ਨੇਤਾ ਭਾਰਤ ਭੂਸ਼ਨ ਆਸ਼ੂ ਦੀ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਹੋਈ ਗ੍ਰਿਫਤਾਰੀ ਦੇ ਵਿਰੋਧ ਵਿਚ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ।

  ਕਾਂਗਰਸ ਦਾ ਦਾਅਵਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਉਨ੍ਹਾਂ ਦੇ ਆਗੂਆਂ ਨੂੰ ਫਸਾਇਆ ਜਾ ਰਿਹਾ ਹੈ। ਉਧਰ, ਕਾਂਗਰਸ ਆਗੂਆਂ ਨੂੰ ਸਵਾਲ ਵੀ ਕੀਤੇ ਜਾ ਰਹੇ ਹਨ ਕਿ ਜੇਕਰ ਉਨ੍ਹਾਂ ਦੇ ਆਗੂ ਬੇਕਸੂਰ ਹਨ ਤੇ ਫਿਰ ਡਰ ਕਿਸ ਗੱਲ ਦਾ ਹੈ। ਨਿਆਂ ਪ੍ਰਣਾਲੀ ਉਤੇ ਭਰੋਸਾ ਕਰਨ।

  Published by:Gurwinder Singh
  First published:

  Tags: Amarinder Raja Warring, Indian National Congress, Punjab congess, Sukhpal Singh Khaira