ਮਨੋਜ ਸ਼ਰਮਾ
ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਅੱਜ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਅਸ਼ਵਨੀ ਸੇਖੜੀ ਅਤੇ ਅਨਿਲ ਦੱਤੀ ਪਹੁੰਚੇ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ 'ਤੇ ਜੋ ਧਾਰਾ ਲਗਾਈ ਗਈ ਹੈ, ਇਸ ਤਹਿਤ ਪੰਜਾਬ ਦੀਆਂ ਜੇਲ੍ਹਾਂ ਚ ਇਕ ਵੀ ਵਿਅਕਤੀ ਸਜਾ ਨਹੀਂ ਕੱਟ ਰਿਹਾ ਕਿਉ ਕਿ ਸਿੱਧੂ ਨੂੰ ਸਜ਼ਾ ਧਾਰਾ 323 ਤਹਿਤ ਹੋਈ ਹੈ ਅਤੇ ਕੋਰਟ ਦੀਆਂ ਛੁੱਟੀਆਂ ਖਤਮ ਹੋਣ ਮਗਰੋਂ ਅਸੀਂ ਰੀਵਿਊ ਪਟੀਸ਼ਨ ਪਾਵਾਂਗੇ ਅਤੇ ਉਮੀਦ ਹੈ ਕਿ ਸਿੱਧੂ ਸਾਹਿਬ ਲਈ ਇੱਕ ਚੰਗਾ ਫੈਸਲਾ ਆਵੇਗਾ। ਉਨ੍ਹਾਂ ਕਿਹਾ ਕਿ ਜੇਕਰ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਫਸਰ ਦੀ ਸਜ਼ਾ ਨੂੰ ਕੈਬਨਿਟ ਮਾਫ ਕਰ ਸਕਦੀ ਤਾਂ ਸਿੱਧੂ ਦਾ ਅਪਰਾਧ ਉਸਦੇ ਮੁਕਾਬਲੇ ਘੱਟ ਹੈ।
ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਇਮਾਨਦਾਰ ਵਰਕਰਾਂ ਅਤੇ ਕੁਰੱਪਟ ਬੰਦਿਆ ਵਿਚਕਾਰ ਲਕੀਰ ਖਿਚਣੀ ਪਵੇਗੀ ਅਸੀਂ ਇਮਾਨਦਾਰ ਆਗੂਆਂ ਦੇ ਖਿਲਾਫ ਬਦਲੇਖੋਰੀ ਦੀ ਭਾਵਨਾ ਤਹਿਤ ਦਰਜ ਮਾਮਲੇ ਦਾ ਵਿਰੋਧ ਕਰਾਂਗੇ ਪਰ ਭ੍ਰਿਸ਼ਟ ਦੇ ਹੱਕ ਵਿਚ ਨਹੀਂ ਚਲਾਂਗੇ ਕਿਉਂਕਿ ਜੇਕਰ ਪਹਿਲਾ ਕੈਪਟਨ ਸਰਕਾਰ ਨੇ ਗਲਤ ਬੰਦਿਆਂ ਨੂੰ ਕਲੀਨ ਚਿੱਟ ਨਾ ਦਿੱਤੀ ਹੁੰਦੀ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।
ਸੁਖਪਾਲ ਖਹਿਰਾ ਨੇ ਅੱਗੇ ਕਿਹਾ ਕਿ ਆਪ ਸਰਕਾਰ ਦਾ 3 ਮਹੀਨੇ ਵਿਚ ਹੀ ਅਕਸ ਖਰਾਬ ਹੋ ਗਿਆ ਹੈ।ਆਪ ਨੇ ਆਪਣੇ ਬਰਖਾਸਤ ਮੰਤਰੀ ਵਿਜੈ ਸਿੰਗਲਾ ਦੀ ਆਡੀਓ ਅਜੇ ਤਕ ਨਹੀਂ ਦਿਖਾਈ ਨਾ ਕਦੇ ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਅਪਰੇਸ਼ਨ ਦਿਖਾਇਆ, ਜਿਸ ਤੋਂ ਸਾਫ ਹੈ ਕਿ ਅਸਲੀਅਤ ਕਿ ਹੈ ਉਨ੍ਹਾਂ ਕਿਹਾ ਕਿ ਆਪ ਦੇ ਆਗੂਆਂ ਨੂੰ ਦੂਜੇ ਪਾਰਟੀਆਂ ਹੀ ਭ੍ਰਿਸ਼ਟ ਨਜਰ ਆਉਂਦੀਆਂ ਨੇ ਆਪਣੀ ਨਹੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਗੈਂਗਸਟਰ ਨਾ ਤਾਂ ਆਪਣੇ ਬਲਬੂਤੇ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਨੇ ਪੈਦਾ ਕੀਤੇ ਨੇ ਨਾ ਹੀ ਕਿਸੇ ਲੀਡਰ ਵੱਲੋਂ, ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਉਹ ਗਲਤ ਰਸਤੇ 'ਤੇ ਚੱਲਦੇ ਹਨ, ਪਰ ਮੇਰਾ ਮੰਨਣਾ ਹੈ ਕਿ ਗੈਂਗਸਟਰ ਖਤਮ ਹੋਣੇ ਚਾਹੀਦੇ ਹਨ ਪਰ ਇਸ ਮਾਮਲੇ 'ਚ ਸਰਕਾਰ ਦੀ ਕਾਰਵਾਈ ਬਹੁਤ ਢਿੱਲੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।