ਅਸਤੀਫਾ ਵਾਪਸ ਲੈ ਕੇ ਬੁਰੇ ਫਸੇ ਖਹਿਰਾ, 'ਆਪ' ਤੇ ਅਕਾਲੀ ਦਲ ਨੇ ਬਣਾਈ ਇਹ ਰਣਨੀਤੀ...

ਅਕਾਲੀ ਦਲ ਨੇ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਨੂੰ ਜਿੱਥੇ ਤੁਰਤ ਅਯੋਗ ਠਹਿਰਾਉਣ ਦੀ ਮੰਗ ਕੀਤੀ, ਉਥੇ ਹੀ 'ਆਪ' ਨੇ ਖਹਿਰਾ ਦਾ ਮਾਮਲਾ ਅਦਾਲਤ ਤੱਕ ਲੈ ਜਾਣ ਦੀ ਚਿਤਾਵਨੀ ਦੇ ਰਹੀ ਹੈ

 • Share this:
  ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਅਸਤੀਫਾ ਵਾਪਸ ਲੈਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ (ਆਪ) ਨੇ ਖਹਿਰਾ ਖਿਲਾਫ ਝੰਡਾ ਚੁੱਕ ਲਿਆ ਹੈ। ਅਕਾਲੀ ਦਲ ਨੇ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਨੂੰ ਜਿੱਥੇ ਤੁਰਤ ਅਯੋਗ ਠਹਿਰਾਉਣ ਦੀ ਮੰਗ ਕੀਤੀ, ਉਥੇ ਹੀ 'ਆਪ' ਨੇ ਖਹਿਰਾ ਦਾ ਮਾਮਲਾ ਅਦਾਲਤ ਤੱਕ ਲੈ ਜਾਣ ਦੀ ਚਿਤਾਵਨੀ ਦੇ ਦਿੱਤੀ ਹੈ।

  ਹੁਣ ਤੱਕ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਨੂੰ ਰਗੜੇ ਲਾਉਂਦੇ ਆ ਰਹੇ ਹਨ ਪਰ ਹੁਣ ਵਾਰੀ ਆਮ ਆਦਮੀ ਪਾਰਟੀ ਦੀ ਹੈ। ਕਿਉਂਕਿ ਇਹ ਮੌਕਾ ਖੁਦ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ, ਆਪਣੇ ਅਸਤੀਫੇ ਉਤੇ ਯੂ-ਟਰਨ ਲੈ ਕੇ। ਇਸ ਲਈ ਖਹਿਰਾ ਖਿਲਾਫ ਹੋਣ ਵਾਲੀ ਕਾਰਵਾਈ ਲਈ ਆਮ ਆਦਮੀ ਪਾਰਟੀ ਸਰਗਰਮ ਹੋ ਗਈ ਹੈ। ਬੇਸ਼ੱਕ ਖਹਿਰਾ ਨੇ ਵਿਧਾਇਕੀ ਤੋਂ ਅਸਤੀਫਾ ਵਾਪਸ ਲੈ ਲਿਆ ਹੈ ਪਰ ਆਮ ਆਦਮੀ ਪਾਰਟੀ ਸਪੀਕਰ ਕੋਲੋਂ ਜਲਦ ਖਹਿਰਾ ਖਿਲਾਫ ਕਾਰਵਾਈ ਦੀ ਮੰਗ ਕਰਨ ਜਾਵੇਗੀ।

  ਆਪ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਖਹਿਰਾ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਜਾਏਗੀ ਤੇ ਜੇਕਰ ਸਪੀਕਰ ਵੱਲੋਂ ਕੋਈ ਵੀ ਕਦਮ ਨਾ ਚੁੱਕਿਆ ਗਿਆ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ। ਖਹਿਰਾ ਖਿਲਾਫ ਆਮ ਆਦਮੀ ਪਾਰਟੀ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਝੰਡਾ ਚੁੱਕ ਲੈ ਲਿਆ ਹੈ। ਅਕਾਲੀ ਦਲ ਦੇ ਸੀਨੀਆਰ ਆਗੂ ਬੀਬੀ ਜਗੀਰ ਕੌਰ ਮੁਤਾਬਕ ਖਹਿਰਾ ਹੁਣ ਨਵੀਂ ਪਾਰਟੀ ਬਣਾਉਣ ਚੁੱਕੇ ਹਨ, ਇਸ ਲਈ ਤੁਰਤ ਖਹਿਰਾ ਨੂੰ ਅਯੋਗ ਠਹਿਰਾਇਆ ਜਾਵੇ।

  ਦੱਸ ਦਈਏ ਕਿ ਬੀਤੇ ਦਿਨ ਬੜੇ ਨਾਟਕੀ ਢੰਗ ਨਾਲ ਸੁਖਪਾਲ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਆਪਣਾ ਅਸਤੀਫਾ ਵਾਪਸ ਮੰਗਿਆ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਇੱਕ-ਇੱਕ ਕਰਕੇ ਸਾਥੀਆਂ ਦੇ ਸਾਥ ਛੱਡਣ ਮਗਰੋਂ ਖਹਿਰਾ ਇਕੱਲੇ ਰਹਿ ਗਏ ਹਨ। ਇਸ ਲਈ ਉਹ ਸਰਗਰਮ ਸਿਆਸਤ 'ਚ ਬਣੇ ਰਹਿਣ ਲਈ ਵਿਧਾਇਕ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ, ਪਰ ਹੁਣ ਆਮ ਆਦਮੀ ਪਾਰਟੀ ਖਹਿਰਾ ਦੀ ਵਿਧਾਇਕੀ ਖਿਲਾਫ ਅਦਾਲਤ ਤੱਕ ਜਾਣ ਦੀ ਵੀ ਗੱਲ ਕਹਿ ਚੁੱਕੀ ਹੈ, ਯਾਨੀ ਅਸਤੀਫਾ ਵਾਪਸ ਲੈ ਕੇ ਖਹਿਰਾ ਕਸੂਤੇ ਫਸਦੇ ਨਜ਼ਰ ਆ ਰਹੇ ਹਨ।
  First published: