ਗੁਰੂ ਘਰ ਮੱਥਾ ਟੇਕਣ ਆਏ ਪਰਿਵਾਰ ਦੀ ਕਾਰ ਚੋਰੀ, ਘਟਨਾ CCTV ਵਿਚ ਕੈਦ

ਗੁਰੂ ਘਰ ਮੱਥਾ ਟੇਕਣ ਆਏ ਪਰਿਵਾਰ ਦੀ ਕਾਰ ਚੋਰੀ, ਘਟਨਾ CCTV ਵਿਚ ਕੈਦ

  • Share this:
    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡੇਰਾ ਬਾਬਾ ਨਾਨਕ ਤੋਂ 14 ਨਵੰਬਰ ਨੂੰ ਸੁਲਤਾਨਪੁਰ ਲੋਧੀ ਮੱਥਾ ਟੇਕਣ ਆਏ ਪਰਿਵਾਰ ਦੀ ਕਾਰ ਚੋਰੀ ਹੋ ਗਈ ਸੀ। ਹੁਣ ਚੋਰੀ ਦੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ।

    ਗੁਰਦੁਆਰਾ ਬੇਰ ਸਾਹਿਬ ਦੇ ਨੇੜੇ ਬੇਬੇ ਨਾਨਕੀ ਨਿਵਾਸ ਵਿਚ ਪਰਿਵਾਰ ਜਦੋਂ ਮੱਥਾ ਟੇਕ ਕੇ ਵਾਪਸ ਆਇਆ ਤਾਂ ਉਨ੍ਹਾਂ ਦੀ ਕਾਰ ਗਾਇਬ ਸੀ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਸੀਸੀਟੀਵੀ ਵਿਚ ਦਿੱਸ ਰਿਹਾ ਹੈ ਕਿ ਨਿਹੰਗ ਸਿੰਘ ਦਿੱਸਣ ਵਾਲਾ ਇਕ ਵਿਅਕਤੀ ਕਾਰ ਚੋਰੀ ਕਰ ਰਿਹਾ ਹੈ। ਇਹ ਪਤਾ ਲੱਗਾ ਹੈ ਕਿ ਪ੍ਰਕਾਸ਼ ਪੁਰਬ ਵਾਲੇ ਦਿਨ ਇਸ ਸ਼ਖਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਰ ਤੇ ਕੁਝ ਮੋਬਾਇਲ ਫੋਨ ਵੀ ਚੋਰੀ ਕੀਤੇ।
    First published: