• Home
 • »
 • News
 • »
 • punjab
 • »
 • SULTANPUR LODHI ELDERLY WOMAN KILLED WITH INTENT TO LOOT ACCUSED ARRESTED

ਸੁਲਤਾਨਪੁਰ ਲੋਧੀ: ਲੁੱਟ ਦੀ ਨੀਅਤ ਨਾਲ ਕੀਤਾ ਸੀ ਬਜ਼ੁਰਗ ਮਹਿਲਾ ਦਾ ਕਤਲ, ਮੁਲਜ਼ਮ ਗ੍ਰਿਫਤਾਰ

ਸੁਲਤਾਨਪੁਰ ਲੋਧੀ: ਲੁੱਟ ਦੀ ਨੀਅਤ ਨਾਲ ਕੀਤਾ ਸੀ ਬਜ਼ੁਰਗ ਮਹਿਲਾ ਦਾ ਕਤਲ, ਮੁਲਜ਼ਮ ਗ੍ਰਿਫਤਾਰ

ਸੁਲਤਾਨਪੁਰ ਲੋਧੀ: ਲੁੱਟ ਦੀ ਨੀਅਤ ਨਾਲ ਕੀਤਾ ਸੀ ਬਜ਼ੁਰਗ ਮਹਿਲਾ ਦਾ ਕਤਲ, ਮੁਲਜ਼ਮ ਗ੍ਰਿਫਤਾਰ

 • Share this:
  Jagjit Dhanju

  ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਇਕ 77 ਸਾਲਾ ਬਜ਼ੁਰਗ ਔਰਤ ਦਾ ਬੀਤੀ ਦਿਨ ਭੇਦਭਰੇ ਹਾਲਾਤਾਂ ਵਿਚ ਕਤਲ ਕਰ ਦਿੱਤਾ ਗਿਆ ਸੀ ਜਿਸ ਦਾ ਮਾਮਲਾ 48 ਘੰਟੇ ਵਿੱਚ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਮੁਤਾਬਕ ਸੁਲਤਾਨਪੁਰ ਲੋਧੀ ਦੇ ਧੀਰਾਂ ਮੁਹੱਲਾ ਦੀ ਰਹਿਣ ਵਾਲੀ ਸਰੋਜ ਦਾ ਕਤਲ ਨਜਦੀਕੀ ਸਬਜ਼ੀ ਦੀ ਦੁਕਾਨ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਆਪਣੇ ਸਾਥੀ ਦੀ ਮਦਦ ਨਾਲ ਲੁੱਟ ਦੀ ਨੀਅਤ ਨਾਲ ਕਤਲ ਕੀਤਾ ਸੀ।

  ਬਜ਼ੁਰਗ ਔਰਤ ਦਾ ਗਲਾਂ ਘੁੱਟ ਕੇ ਮੌਤ ਦੇ ਘੱਟ ਉਤਾਰ ਦਿੱਤਾ ਸੀ  ਜਿਸ ਵਿਚ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਕਤਲ ਦਾ ਮਾਮਲਾ ਸੁਲਝਾ ਕੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਰਿਮਾਂਡ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

  ਸੁਲਤਾਨਪੁਰ ਲੋਧੀ ਦੀ 77 ਸਾਲਾ ਬਜ਼ੁਰਗ ਮਹਿਲਾ ਸਰੋਜ ਕੁਮਾਰੀ ਸਥਾਨਕ ਮੁਹੱਲਾ ਧੀਰਾ ਵਿਚ ਰਹਿੰਦੀ ਸੀ। ਉਹ 10-12 ਸਾਲ ਪਹਿਲਾਂ ਸਿਹਤ ਵਿਭਾਗ ਵਿੱਚੋਂ ਰਿਟਾਇਰਡ ਹੋਈ ਸੀ ਅਤੇ ਫਿਲਹਾਲ ਆਪਣੇ ਘਰ ਵਿਚ ਬਿਲਕੁਲ ਇਕੱਲੀ ਰਹਿੰਦੀ ਸੀ।

  ਦੱਸਿਆ ਜਾ ਰਿਹਾ ਹੈ ਕਿ ਸਵੇਰੇ ਉਸ ਦੇ ਘਰ ਕੰਮ ਕਰਨ ਵਾਲੀ ਪੁੱਜੀ ਜਿਸ ਵੱਲੋਂ ਦਰਵਾਜ਼ਾ ਖੜਕਾਇਆ ਪ੍ਰੰਤੂ ਬਜ਼ੁਰਗ ਮਹਿਲਾ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਅਤੇ ਨਾ ਹੀ ਆਵਾਜ਼ ਦੇ ਕੇ ਜਵਾਬ ਦਿਤਾ ਗਿਆ। ਕੰਮ ਕਰਨ ਵਾਲੀ ਔਰਤ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਇਸ ਮਾਮਲੇ ਨੂੰ 48 ਘੰਟੇ ਵਿੱਚ ਪੁਲਿਸ ਨੇ ਸੁਲਝਾ ਲਿਆ ਹੈ।
  Published by:Gurwinder Singh
  First published: