ਸੁਨੀਲ ਜਾਖੜ ਦਾ ਸਿੱਧੂ 'ਤੇ ਵੱਡਾ ਹਮਲਾ-'ਬਸ, ਹੁਣ ਬਹੁਤ ਹੋ ਗਿਆ'

ਸਿਰਫ ਸੁਨੀਲ ਜਾਖੜ ਹੀ ਨਹੀਂ... ਸਗੋਂ ਕਈ ਹੋਰ ਕਾਂਗਰਸੀ ਵੀ ਨਵਜੋਤ ਸਿੱਧੂ ਨੂੰ ਸਬਰ ਰੱਖਣ ਦੀ ਨਸੀਹਤ ਦੇ ਰਹੇ ਹਨ।

ਸੁਨੀਲ ਜਾਖੜ ਦਾ ਸਿੱਧੂ 'ਤੇ ਵੱਡਾ ਹਮਲਾ-'ਬਸ, ਹੁਣ ਬਹੁਤ ਹੋ ਗਿਆ'( ਫਾਈਲ ਫੋਟੋ)

  • Share this:
    ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਨਵਜੋਤ ਸਿੰਘ ਸਿੱਧੂ 'ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਬਸ, ਹੁਣ ਬਹੁਤ ਹੋ ਗਿਆ। ਮੁੱਖ ਮੰਤਰੀ ਦੇ ਕੰਮਕਾਜ ਵਿੱਚ ਦਖਲਅੰਦਾਜੀ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ AG ਤੇ DGP ਦੀ ਨਿਯੁਕਤੀ ਤੇ ਸਵਾਲ CM ਦੀ ਕਾਬਲੀਅਤ ਤੇ ਸਵਾਲ ਹੈ।  ਸੁਨੀਲ ਜਾਖੜ ਨੇ ਟਵੀਟ ਕੀਤਾ ਹੈ...'ਬਸ, ਹੁਣ ਬਹੁਤ ਹੋ ਗਿਆ... CM ਦੇ ਅਧਿਕਾਰ ਖੇਤਰ 'ਚ ਦਖਲ ਦੇਣ ਦੀਆਂ ਕੋਸ਼ਿਸਾਂ ਬੰਦ ਕਰੋ, AG ਅਤੇ DGP ਦੀ ਨਿਯੁਕਤੀ 'ਤੇ ਸਵਾਲ ਚੁੱਕਣ ਦਾ ਮਤਲਬ CM ਅਤੇ ਗ੍ਰਹਿ ਮੰਤਰੀ ਦੇ ਫੈਸਲੇ ਲੈਣ ਦੀ ਕਾਬਲੀਅਤ 'ਤੇ ਸਵਾਲ ਚੁੱਕਣਾ ਹੈ...ਸਮਾਂ ਆ ਗਿਆ ਹੈ ਕਿ ਹੁਣ ਸਭ ਠੀਕ ਕੀਤਾ ਜਾਵੇ। '

    ਸਿਰਫ ਜਾਖੜ ਹੀ ਨਹੀਂ... ਸਗੋਂ ਕਈ ਹੋਰ ਕਾਂਗਰਸੀ ਵੀ ਨਵਜੋਤ ਸਿੱਧੂ ਨੂੰ ਸਬਰ ਰੱਖਣ ਦੀ ਨਸੀਹਤ ਦੇ ਰਹੇ ਹਨ। ਕੈਬਿਨੇਟ ਮੰਤਰੀ ਵੇਰਕਾ ਨੇ ਵੀ ਸਿੱਧੂ ਨੂੰ ਨਸੀਅਤ ਦਿੰਦਿਆਂ ਕਿਹਾ ਹੈ ਕਿ ਸਿਆਸਤ 'ਚ ਸਬਰ ਅਤੇ ਐਡਜਸਟਮੈਂਟ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦਾ ਤਰੀਕਾ ਠੀਕ ਨਹੀਂ ਹੈ। ਸਿੱਧੂ ਨੂੰ ਜਲਦਬਾਜ਼ੀ 'ਚ ਲਏ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਵੇਰਕਾ ਨੇ ਕਿਹਾ ਕਿਪਾਰਟੀ ਦੇ ਮਾਮਲਿਆਂ ਦੀ ਪਾਰਟੀ ਅੰਦਰ ਹੀ ਚਰਚਾ ਹੋਣੀ ਚਾਹੀਦੀ ਹੈ।
    Published by:Sukhwinder Singh
    First published: