Home /News /punjab /

ਜਾਖੜ ਨੇ ਪੁੱਛਿਆ ਸਵਾਲ- ‘ਰਾਜਸਥਾਨ ਦਾ ਚੰਨੀ’ ਕੌਣ ਹੋਵੇਗਾ

ਜਾਖੜ ਨੇ ਪੁੱਛਿਆ ਸਵਾਲ- ‘ਰਾਜਸਥਾਨ ਦਾ ਚੰਨੀ’ ਕੌਣ ਹੋਵੇਗਾ

ਜਾਖੜ ਨੇ ਪੁੱਛਿਆ ਸਵਾਲ- ‘ਰਾਜਸਥਾਨ ਦਾ ਚੰਨੀ’ ਕੌਣ ਹੋਵੇਗਾ (ਫਾਇਲ ਫੋਟੋ)

ਜਾਖੜ ਨੇ ਪੁੱਛਿਆ ਸਵਾਲ- ‘ਰਾਜਸਥਾਨ ਦਾ ਚੰਨੀ’ ਕੌਣ ਹੋਵੇਗਾ (ਫਾਇਲ ਫੋਟੋ)

ਰਾਜਸਥਾਨ ਵਿਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਸ਼ਾਮ ਹੋਣੀ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਾਂਗਰਸ ਪਾਰਟੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘ਰਾਜਸਥਾਨ ਦਾ ਚੰਨੀ’ ਕੌਣ ਹੋਵੇਗਾ।

 • Share this:

  ਰਾਜਸਥਾਨ ਵਿਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਸ਼ਾਮ ਹੋਣੀ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਾਂਗਰਸ ਪਾਰਟੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘ਰਾਜਸਥਾਨ ਦਾ ਚੰਨੀ’ ਕੌਣ ਹੋਵੇਗਾ।

  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਘਟਨਾਕ੍ਰਮ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਪੁੱਛਿਆ ਹੈ ਕਿ ਰਾਜਸਥਾਨ ਦਾ ਚੰਨੀ ਕੌਣ ਹੋਏਗਾ।

  ਦੱਸ ਦਈਏ ਕਿ ਜਾਖੜ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਉਹ ਕਾਂਗਰਸ ਵਿਚ ਸਨ ਤੇ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਣ ਉਤੇ ਵੱਡੇ ਸਵਾਲ ਚੁੱਕੇ ਸਨ।

  ਜਾਖੜ ਨੇ ਬਾਅਦ ਵਿੱਚ ਜਨਤਕ ਤੌਰ ’ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਵਿਧਾਇਕਾਂ ਦਾ ਸਮਰਥਨ ਹਾਸਲ ਸੀ, ਇਸ ਦੇ ਬਾਵਜੂਦ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਚੰਨੀ ਨੂੰ ਅਹੁਦਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸੁਰ ਬਾਗੀ ਰਹੇ ਤੇ ਅੰਤ ਉਹ ਭਾਜਪਾ ਵਿਚ ਸ਼ਾਮਲ ਹੋ ਗਏ।

  Published by:Gurwinder Singh
  First published:

  Tags: Channi, Charanjit Singh Channi, Sunil Jakhar