
ਚੰਨੀ ਦੀ ਪੰਜਾਬ ਦੇ ਨਵੇਂ CM ਵਜੋਂ ਚੋਣ, ਰਾਹੁਲ ਗਾਂਧੀ ਦਾ ਦਲੇਰੀ ਵਾਲਾ ਫੈਸਲਾ- ਜਾਖੜ
ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਨਵੇਂ ਮੁੱਖ ਮੰਤਰੀ ਵਜੋਂ ਚੁਣਨਾ ਰਾਹੁਲ ਗਾਂਧੀ ਦਾ ਇੱਕ 'ਦਲੇਰਾਨਾ ਫੈਸਲਾ' ਸੀ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਥਾਂ ਲੈਣ ਵਾਲਿਆਂ ਵਿੱਚ ਜਾਖੜ ਦਾ ਨਾਂ ਵੀ ਖਬਰਾਂ ਵਿੱਚ ਸੀ।
ਉਨ੍ਹਾਂ ਚੰਨੀ ਦੀ ਮੁੱਖ ਮੰਤਰੀ ਵਜੋਂ ਚੋਣ ਨੂੰ ਲੈ ਕੇ ਪਾਰਟੀ 'ਤੇ ਹਮਲਾ ਕਰਨ ਲਈ ਕਾਂਗਰਸ ਦੇ ਵਿਰੋਧੀਆਂ ਦੀ ਨਿਖੇਧੀ ਕੀਤੀ। ਜਾਖੜ ਨੇ ਟਵਿੱਟਰ 'ਤੇ ਆਪਣਾ ਬਿਆਨ ਸਾਂਝਾ ਕਰਦਿਆਂ ਕਿਹਾ,''(ਪਾਰਟੀ ਦੇ ਸਾਬਕਾ ਪ੍ਰਧਾਨ) ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚੁਣ ਕੇ ਸਮਾਜਿਕ ਵਿਤਕਰੇ ਦੀਆਂ ਰੁਕਾਵਟਾਂ ਨੂੰ ਤੋੜ ਦਿੱਤਾ ਹੈ।''
ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ, “ਇਹ ਦਲੇਰਾਨਾ ਫੈਸਲਾ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਵਿੱਚ ਜੜਿਆ ਹੋਇਆ ਹੈ ਅਤੇ ਇਹ ਨਾ ਸਿਰਫ ਰਾਜਨੀਤੀ ਲਈ ਬਲਕਿ ਰਾਜ ਦੇ ਸਮਾਜਿਕ ਢਾਂਚੇ ਲਈ ਵੀ ਇੱਕ ਮਹੱਤਵਪੂਰਣ ਪਲ ਹੈ।” ਦੋ ਦਿਨ ਪਹਿਲਾਂ ਜਾਖੜ ਦੋਵੇਂ ਨੇਤਾਵਾਂ ਨਾਲ ਜਹਾਜ਼ ਰਾਹੀਂ ਦਿੱਲੀ ਗਏ ਸਨ।
ਅਮਰਿੰਦਰ ਸਿੰਘ ਵੱਲੋਂ ਅਚਾਨਕ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਚੰਨੀ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਹਿੰਦੂ ਭਾਈਚਾਰੇ ਦੇ ਹੋਣ ਕਾਰਨ ਜਾਖੜ ਮੁੱਖ ਮੰਤਰੀ ਦੇ ਅਹੁਦੇ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਸਨ। ਹਾਲਾਂਕਿ, ਅੰਬਿਕਾ ਸੋਨੀ ਸਮੇਤ ਪਾਰਟੀ ਦੇ ਹੋਰ ਨੇਤਾਵਾਂ ਨੇ ਸੁਝਾਅ ਦਿੱਤਾ ਕਿ ਇੱਕ ਸਿੱਖ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇ। ਬਾਅਦ ਵਿੱਚ ਪਤਾ ਲੱਗਾ ਕਿ "ਨਾਰਾਜ਼" ਜਾਖੜ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਹਾਲਾਂਕਿ, ਇਸ ਵੇਲੇ ਸਪੱਸ਼ਟ ਤੌਰ 'ਤੇ ਪੰਜਾਬੀਅਤ ਨੂੰ ਇੱਕ ਵਾਰ ਫਿਰ ਪ੍ਰੀਖਿਆ ਵਿੱਚ ਪਾਉਣ ਦਾ ਖ਼ਤਰਾ ਹੈ ਕਿਉਂਕਿ ਵੰਡੀਆਂ ਪਾਉਣ ਵਾਲੀਆਂ ਸ਼ਕਤੀਆਂ ਪਹਿਲਾਂ ਹੀ ਸਮਾਜ ਨੂੰ ਵੰਡਣ ਲਈ ਇਸ ਪਰਿਵਰਤਨਸ਼ੀਲ ਪਹਿਲ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਜੇ ਇਸ ਨੂੰ ਅਯੋਗ/ਜਾਂ ਪੱਖਪਾਤੀ ਢੰਗ ਨਾਲ ਸੰਭਾਲਿਆ ਜਾਂਦਾ ਹੈ ਤਾਂ ਮਜ਼ਬੂਤ ਭਾਈਚਾਰਕ ਸਾਂਝ ਅਤੇ ਸਦਭਾਵਨਾ ਜੋ ਕਿ ਹਮੇਸ਼ਾਂ ਇਮਤਿਹਾਨ ਦੇ ਸਮੇਂ ਵਿੱਚ ਵੀ ਪੰਜਾਬ ਦਾ ਮਾਣ ਰਹੀ ਹੈ, ਆਸਾਨੀ ਨਾਲ 'ਸ਼ੀਸ਼ੇ ਦੇ ਘਰ' ਵਾਂਗ ਚੂਰ -ਚੂਰ ਹੋ ਜਾਵੇਗੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।