Home /News /punjab /

ਜਾਖੜ ਵੱਲੋਂ ਕੇਂਦਰ ਵਿਰੁਧ ਸਾਰੀਆਂ ਪਾਰਟੀਆਂ ਨੂੰ ਇੱਕਜੁਟ ਹੋਣ ਦਾ ਸੱਦਾ, ਜਾਣੋ ਕਿਉਂ ਕੀਤੀ ਅਪੀਲ

ਜਾਖੜ ਵੱਲੋਂ ਕੇਂਦਰ ਵਿਰੁਧ ਸਾਰੀਆਂ ਪਾਰਟੀਆਂ ਨੂੰ ਇੱਕਜੁਟ ਹੋਣ ਦਾ ਸੱਦਾ, ਜਾਣੋ ਕਿਉਂ ਕੀਤੀ ਅਪੀਲ

ਜਾਖੜ ਵੱਲੋਂ ਕੇਂਦਰ ਵਿਰੁਧ ਸਾਰੀਆਂ ਪਾਰਟੀਆਂ ਨੂੰ ਇੱਕਜੁਟ ਹੋਣ ਦਾ ਸੱਦਾ, ਜਾਣੋ ਕਿਉਂ ਕੀਤੀ ਅਪੀਲ

ਜਾਖੜ ਨੇ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਭਗਵੰਤ ਮਾਨ, ਢੀਂਡਸਾ, ਸਿੱਧੂ ਤੇ ਚੰਨੀ ਇਕੱਠੇ ਹੋ ਕੇ ਕੇਜਰੀਵਾਲ ਨਾਲ ਗੱਲ ਕਰਨ ਅਤੇ ਸਰਬ ਪਾਰਟੀ ਮੀਟਿੰਗ ਬੁਲਾਓ।

 • Share this:

  ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਸੱਤਾਧਾਰੀ ਕੇਂਦਰ ਸਰਕਾਰ ਖਿਲਾਫ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਡੱਟਣ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਦੇ ਹੱਕਾਂ ਨੂੰ ਕੁਚਲਣ ਤੋਂ ਬਚਾਇਆ ਜਾ ਸਕੇ। ਜਾਖਰ ਨੇ ਕਿਹਾ ਕਿ ਹੁਣ ਤੱਕ 60-40 ਦੀ ਰੇਸ਼ੋ ਦੇ ਨਿਯੁਕਤੀਆਂ ਸਨ ਪਰ ਹੁਣ ਕੋਈ ਵੀ ਅਫ਼ਸਰ ਯੂਟੀ ਕੈਡਰ ਦਾ ਲਗਾਇਆ ਜਾ ਸਕਦਾ ਹੈ। ਇਹ ਪਹਿਲੀ ਵਾਰ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੀਸੀਐਸ/ਐਚਸੀਐਸ ਦੀ ਥਾਂ 3 ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਯੋਗਤਾ ਨਿਯਮਾਂ ਨੂੰ ਵੀ ਬਦਲ ਦਿੱਤਾ ਗਿਆ ਹੈ। ਜੋ ਕਿ ਪਹਿਲਾਂ ਨਾਲੋਂ ਸਖ਼ਤ ਕਰ ਦਿੱਤੇ ਹਨ।

  ਜਾਖੜ ਨੇ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਭਗਵੰਤ ਮਾਨ, ਢੀਂਡਸਾ, ਸਿੱਧੂ ਤੇ ਚੰਨੀ ਇਕੱਠੇ ਹੋ ਕੇ ਕੇਜਰੀਵਾਲ ਨਾਲ ਗੱਲ ਕਰਨ ਅਤੇ ਸਰਬ ਪਾਰਟੀ ਮੀਟਿੰਗ ਬੁਲਾਓ।

  ਜਾਖੜ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਵਿੱਚ ਰੇਲਵੇ ਬੰਦ ਹੋਇਆ ਹੈ, ਜੀਐਸਟੀ ਬੰਦ ਹੋਇਆ ਹੈ, ਜੀਡੀਪੀ ਵਿੱਚ ਕਰਜ਼ੇ ਦਾ ਪ੍ਰੋਜੈਕਟ ਹੁਣ ਸੈਕਟਰ ਦੁਆਰਾ ਸਾਬਤ ਹੋਵੇਗਾ, ਇਸ ਤਰ੍ਹਾਂ ਦੇ ਕਦਮ ਸੂਬੇ ਨੂੰ ਤਬਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਭਾਜਪਾ ਦੇ ਨਾਲ ਹਨ, ਆਪਣੀ ਹੈਸੀਅਤ ਅਤੇ ਗਿਆਨ ਦੀ ਵਰਤੋਂ ਕਰਕੇ ਅਮਿਤ ਸ਼ਾਹ ਅਤੇ ਮੋਦੀ ਨੂੰ ਇਸ ਮੁੱਦੇ ਦੀ ਗੰਭੀਰਤਾ ਸਮਝਾਉਣ। ਉਨ੍ਹਾਂ ਅਕਾਲੀ ਦਲ ਉਤੇ ਨਿਸ਼ਾਨਾ ਲਾਉਂਦਿਆ ਕਿਹਾ ਕਿ ਆਪਣੀ ਕੁਰਸੀ ਦੇ ਲਾਲਚ ਵਿੱਚ ਕੇਂਦਰ ਤੋਂ ਇਸ ਮੁੱਦੇ ’ਤੇ ਆਵਾਜ਼ ਨਹੀਂ ਉਠਾ ਰਿਹਾ।

  Published by:Ashish Sharma
  First published:

  Tags: BJP, Modi government, Punjab Congress, Sunil Jakhar