ਲਾਪਤਾ ਦੇ ਪੋਸਟਰਾਂ ਪਿੱਛੋਂ ਗੁਰਦਾਸਪੁਰ ਪੁੱਜੇ ਸਨੀ ਦਿਓਲ, ਵਿਕਾਸ ਕਾਰਜਾਂ ਦੀ ਸਮੀਖਿਆ

News18 Punjabi | News18 Punjab
Updated: February 15, 2020, 1:44 PM IST
share image
ਲਾਪਤਾ ਦੇ ਪੋਸਟਰਾਂ ਪਿੱਛੋਂ ਗੁਰਦਾਸਪੁਰ ਪੁੱਜੇ ਸਨੀ ਦਿਓਲ, ਵਿਕਾਸ ਕਾਰਜਾਂ ਦੀ ਸਮੀਖਿਆ
ਲਾਪਤਾ ਦੇ ਪੋਸਟਰ ਲੱਗਣ ਪਿੱਛੋਂ ਗੁਰਦਾਸਪੁਰ ਪੁੱਜੇ ਸਨੀ ਦਿਓਲ

ਇਸ ਦੌਰਾਨ ਉਹ ਪਠਾਨਕੋਟ ਪਹੁੰਚੇ ਜਿੱਥੇ ਉਨ੍ਹਾਂ ਨੇ ਅਰਧ ਪਹਾੜੀ ਇਲਾਕੇ ਦੁਨੇਰਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਲਾਕੇ ’ਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।

  • Share this:
  • Facebook share img
  • Twitter share img
  • Linkedin share img
ਲੋਕ ਸਭਾ ਹਲਕਾ ਗੁਰਦਾਸਪੁਰ ’ਚ ਚੋਣਾਂ ਤੋਂ ਬਾਅਦ ਗਾਇਬ ਹੋਣ ਦੇ ਪੋਸਟਰ ਲੱਗਣ ਤੋਂ ਬਾਅਦ ਸਾਂਸਦ ਸਨੀ ਦਿਓਲ ਨੇ ਹਲਕੇ ਦਾ ਦੌਰਾ ਕੀਤਾ। ਇਸ ਦੌਰਾਨ ਉਹ ਪਠਾਨਕੋਟ ਪਹੁੰਚੇ ਜਿੱਥੇ ਉਨ੍ਹਾਂ ਨੇ ਅਰਧ ਪਹਾੜੀ ਇਲਾਕੇ ਦੁਨੇਰਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਲਾਕੇ ’ਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।

ਦੱਸ ਦਈਏ ਕਿ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਸਨੀ ਅਜਿਹੇ ਗਾਇਬ ਹੋਏ ਕਿ ਕਦੇ ਆਪਣੇ ਹਲਕੇ ਵਿਚ ਫੇਰਾ ਨਹੀਂ ਪਾਇਆ। ਇਕ ਵਾਰ ਉਹ ਆਏ ਜ਼ਰੂਰ ਸਨ ਪਰ ਭਾਜਪਾ ਆਗੂਆਂ ਨੂੰ ਮਿਲ ਕੇ ਹੀ ਤੁਰਦੇ ਬਣੇ। ਲੋਕਾਂ ਵਿਚ ਇਸ ਨੂੰ ਲੈ ਕੇ ਕਾਫੀ ਨਾਰਾਜ਼ਗੀ ਸੀ ਜਿਸ ਕਾਰਨ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਲਾਏ ਗਏ। ਹੁਣ ਸਨੀ ਦਿਓਲ ਹਲਕੇ ਵਿਚ ਪੁੱਜੇ ਹਨ।

ਲੋਕਾਂ ਨੂੰ ਦਿੱਤੀ ਜਾਵੇਗੀ ਇਹ ਸਹੂਲਤ...
ਇਸ ਤੋਂ ਇਲਾਵਾ ਸਾਂਸਦ ਸਨੀ ਦਿਓਲ ਨੇ ਕਿਹਾ ਕਿ ਪਠਾਨਕੋਟ ’ਚ ਹਿਮਾਚਲ ਨੂੰ ਜਾਣ ਵਾਲੀ ਰੇਲਵੇ ਲਾਇਨ ਉਤੇ ਪੈਂਦੇ ਫਾਟਕ ਤੋਂ  ਲੋਕਾਂ ਨੂੰ ਨਿਜਾਤ ਦੇਣ ਲਈ ਐਲਿਵੇਟਰ ਦਾ ਨਿਰਮਾਣ ਕਰਵਾਇਆ ਜਾਵੇਗਾ। ਤਾਂ ਜੋ ਲੋਕਾਂ ਨੂੰ ਫਾਟਕ ਕਾਰਨ ਆਉਣ ਵਾਲੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ।

ਪੋਸਟਰ ਮਾਮਲੇ ਦਾ ਠੀਕਰਾ ਮੀਡੀਆ ਸਿਰ ਭੰਨਿਆ

ਦੂਜੇ ਪਾਸੇ ਜਦੋਂ ਸਨੀ ਦਿਓਲ ਤੋਂ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਮੀਡੀਆ ਨੂੰ ਕਿਹਾ ਕਿ ਜਿਵੇਂ ਦਾ ਤੁਸੀਂ ਕਰਵਾਉਂਦੇ ਰਹੋਗੇ, ਉਝ ਲੋਕ ਕਰਦੇ ਰਹਿਣਗੇ। ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ।
First published: February 15, 2020
ਹੋਰ ਪੜ੍ਹੋ
ਅਗਲੀ ਖ਼ਬਰ