Live Results Lok Sabha Polls 2019: ਗੁਰਦਾਸਪੂਰ ਤੋਂ ਸੰਨੀ ਦਿਓਲ ਜਿੱਤੇ...
Updated: May 23, 2019, 4:43 PM IST

ਗੁਰਦਾਸਪੂਰ ਤੋਂ ਸੰਨੀ ਦਿਓਲ ਜਿੱਤੇ...
- news18-Punjabi
- Last Updated: May 23, 2019, 4:43 PM IST
ਸੁਖਬੀਰ ਬਾਦਲ ਨੇ ਕਿਹਾ ਫਿਰੋਜ਼ਪੁਰ ਦੀ ਜਨਤਾ ਦਾ ਸ਼ੁਕਰਾਨਾ ਜਿਹੜਾ ਉਨ੍ਹਾਂ ਨੇ ਸਾਡੇ ਉੱਤੇ ਵਿਸ਼ਵਾਸ ਰੱਖਿਆ। ''ਕਾਂਗਰਸ ਦਾ ਮਿਸ਼ਨ 13 ਫੇਲ ਹੋ ਗਿਆ, ਜਿਹੜੇ ਲੋਕ ਬਾਦਲ ਪਰਿਵਾਰ ਖਿਲਾਫ ਬਿਆਨ ਦਿੰਦੇ ਸਨ, ਲੋਕਾਂ ਨੇ ਉਨ੍ਹਾਂ ਨੂੰ ਸੰਦੇਸ਼ ਦੇ ਦਿੱਤਾ । ਕਾਂਗਰਸ ਨੇ ਸਰਕਾਰੀ ਮਸ਼ੀਨਰੀ ਵਰਤੀ ਪਰ ਹਰਾ ਨਹੀਂ ਸਕੇ।''
ਉਨ੍ਹਾਂ ਕਿਹਾ ਕਿ ''ਮੈਂ ਸੂਬਾ ਸਿਆਸਤ ਵਿੱਚ ਹਾਂ ਉੱਥੇ ਹੀ ਰਹਾਂਗਾ, ਪ੍ਰਧਾਨ ਦੇ ਤੌਰ 'ਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ।''ਸੁਖਬੀਰ ਬਾਦਲ ਨੇ ਕਿਹਾ ਜਾਖੜ ਨੂੰ ਬਹੁਤ ਹੰਕਾਰ ਸੀ, ਪਹਿਲਾਂ ਦੋ ਲੱਖ ਨਾਲ ਜਿੱਤਿਆ ਸੀ ਤੇ ਹੁਣ ਇੱਕ ਲੱਖ ਨਾਲ ਹਾਰ ਗਿਆ।
ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੇ ਟਵੀਟ ਕਰਕੇ ਲਿਖਿਆ ਅੱਛੇ ਦਿਨ ਯਕੀਨਨ ਆਉਣਗੇ
Faqeer Badshah Modi JI , Dharti puttra sunny Deol, Congratulations. Achhe Din Yaqeenan Ayen Ge . pic.twitter.com/wisnZ6XIpa
— Dharmendra Deol (@aapkadharam) May 23, 2019