• Home
  • »
  • News
  • »
  • punjab
  • »
  • SUNNY KANTH APPOINTED PRESIDENT OF LOK INSAF PARTY YOUTH WING PUNJAB

ਸੰਨੀ ਕੈਂਥ ਲੋਕ ਇਨਸਾਫ ਪਾਰਟੀ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਨਿਯੁਕਤ

ਸੰਨੀ ਕੈਂਥ ਲੋਕ ਇਨਸਾਫ ਪਾਰਟੀ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਨਿਯੁਕਤ

ਸੰਨੀ ਕੈਂਥ ਲੋਕ ਇਨਸਾਫ ਪਾਰਟੀ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਨਿਯੁਕਤ

  • Share this:
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇਹੋਏ ਪਾਰਟੀ ਦੇ ਮੁੱਖ ਬੁਲਾਰੇ ਅਤੇ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥਨੂੰ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ।

ਇਸ ਸੰਬਧੀ ਜਾਣਕਾਰੀ ਦਿੰਦੇ ਹੋਏਬੈਂਸ ਨੇ ਦੱਸਿਆ ਕਿ ਸੰਨੀ ਕੈਂਥ ਜਦੋਂ ਤੋਂ ਪਾਰਟੀ ਵਿਚ ਸ਼ਾਮਲ ਹੋਇਆ ਹੈ ਉਦੋਂ ਤੋਂ ਹੀਇਸ ਨੇ ਵੱਡੀ ਗਿਣਤੀ ਵਿਚ ਨੋਜਵਾਨ ਵਰਗ ਨੂੰ ਪਾਰਟੀ ਨਾਲ ਜੋੜਨ ਲਈ ਵਧੀਆ ਉਪਰਾਲੇ ਕੀਤੇਅਤੇ ਪਾਰਟੀ ਨੀਤੀਆਂ ਨੂੰ ਘਰ ਘਰ ਪੁਹੰਚਾਉਣ ਲਈ ਦਿਨ ਰਾਤ ਮਿਹਨਤ ਕੀਤੀ, ਜਿਸ ਕਾਰਨਇਨਾ ਨੂੰ ਪਾਰਟੀ ਵਲੋਂ ਮਾਣ ਸਨਮਾਨ ਦਿੱਤਾ ਗਿਆ ਹੈ। ਉਨਾ ਹੋਰ ਕਿਹਾ ਕਿ ਲੋਕ ਇਨਸਾਫਪਾਰਟੀ ਮਿਹਨਤੀ ਵਰਕਰਾਂ ਨੂੰ ਇਸੇ ਤਰਾਂ ਮਾਣ ਬਖਸ਼ਦੀ ਹੈ। ਇਸ ਮੋਕੇ ਤੇ ਨਵ ਨਿਯੁਕਤਪੰਜਾਬ ਯੂਥ ਲਿਪ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਪਾਰਟੀ ਹਾਈ ਕਮਾਂਡ ਦਾਧੰਨਵਾਦ ਕਰਦੇ ਹੋਏ ਕਿਹਾ ਕਿ ਜਲਦ ਹੀ ਪਾਰਟੀ ਨੀਤੀਆਂ ਨਾਲ ਚੱਲਣ ਵਾਲੇ ਵਾਲੇ ਨੋਜਵਾਨਾਦੀ ਕਾਰਜਕਾਰਨੀ ਬਣਾਉਣ ਉਪਰੰਤ ਜਿਲਾ ਪੱਧਰ ਤੇ ਯੂਨਿਟ ਬਣਾਏ ਜਾਣਗੇ, ਜਿਹੜੇ ਪਾਰਟੀਦੀਆਂ ਪੰਜਾਬ ਪੱਖੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਨੀਤੀਆਂ ਨੂੰ ਘਰ ਘਰ ਪੁੰਹਚਾਉਣ ਲਈ ਦਿਨਰਾਤ ਇਕ ਕਰਨਗੇ। ਉਨਾ ਹੋਰ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾ ਵਿਚ ਪਾਰਟੀਉਮੀਦਵਾਰਾਂ ਦੀ ਜਿੱਤ ਲਈ ਯੂਥ ਵਿੰਗ ਅਹਿਮ ਰੋਲ ਅਦਾ ਕਰੇਗਾ।

ਵਰਨਣਯੋਗ ਹੈ ਕਿ ਗਗਨਦੀਪਸਿੰਘ ਸੰਨੀ ਕੈਂਥ ਇਕ ਪੜ੍ਹੇ ਲਿੱਖੇ ਗਰੈਜੂਏਟ ਇਨਸਾਨ ਹਨ ਜੋਕਿ ਦਲਿਤ ਵਰਗ ਅਤੇ ਸਮਾਜਸੇਵੀ ਪਰਿਵਾਰ ਨਾਲ ਸਬੰਧ ਰੱਖਦਾ ਹੈ, ਉਨਾ ਦੇ ਪਿਤਾ ਸ. ਹਰਬੰਸ ਸਿੰਘ ਕੈਂਥ ਸਮਾਜਸੇਵਾ ਕਰਦੇ ਹੋਏ ਗਰੀਬ ਬੱਚਿਆਂ ਨੂੰ ਮੁੱਫਤ ਸਿੱਖਿਆ ਪ੍ਰਦਾਨ ਕਰ ਰਹੇ ਹਨ ਅਤੇ ਉਨਾ ਦੇਛੋਟੇ ਭਰਾ ਪਰਮਿੰਦਰ ਸਿੰਘ ਪ੍ਰਿੰਸ ਕੈਂਥ ਫਲਾਵਰ ਇਨਕਲੇਵ ਦੇ ਸਰਪੰਚ ਵਜੋਂ ਸੇਵਾ ਨਿਭਾਰਹੇ ਹਨ। ਜੋ ਕਿ ਗਰੀਬ ਗੁਰਬੇ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਸਦਾ ਹਾਜਰ ਰਹਿੰਦੇ ਹਨ।
Published by:Ashish Sharma
First published: