ਭਾਜਪਾ ਆਗੂ ਸੁਰਜੀਤ ਜਿਆਣੀ ਵੱਲੋਂ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਐਗਜਿਟ ਪੋਲ ਦੀ ਭਵਿੱਖਬਾਣੀ ਸਹੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਰੌਲਾ ਜ਼ਿਆਦਾ ਹੈ ਪਰ ਸਾਈਲੈਂਟ ਵੋਟ ਇਸ ਪਾਰਟੀ ਨੂੰ ਨਹੀਂ ਗਿਆ।
ਆਮ ਆਦਮੀ ਪਾਰਟੀ ਵਾਲੇ ਰੌਲਾ ਵੱਧ ਪਾਉਂਦੇ ਹਨ। ਉਨ੍ਹਾਂ ਕਿਹਾ ਕਿ 10 ਤਰੀਕ ਨੂੰ ਸਾਰਿਆਂ ਦਾ ਪਤਾ ਲੱਗ ਜਾਣਾ ਹੈ।
ਉਨ੍ਹਾਂ ਕਿਹਾ ਕਿ ਅੱਜ ਕੱਲ਼੍ਹ ਦੇ ਵੋਟਰ ਸਥਾਈ ਨਹੀਂ ਹਨ, ਸ਼ਾਮ ਨੂੰ ਸਾਨੂੰ ਬੁਲਾ ਕੇ ਗੱਲ ਕਰ ਲੈਂਦੇ ਹਨ ਤੇ ਦੂਜੇ ਦਿਨ ਕਿਸੇ ਹੋਰ ਨੂੰ ਬੁਲਾਂ ਲੈਂਦੇ ਹਨ। ਇਸ ਲਈ ਅੱਜ ਕੱਲ੍ਹ ਐਗਜਿਟ ਪੋਲ ਦੇ ਨਤੀਜਿਆਂ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ 15-16 ਤੋਂ ਘੱਟ ਨਹੀਂ ਆਉਣਗੀਆਂ, ਅਕਾਲੀ ਦਲ ਨੂੰ 35-36 ਤੋਂ ਵੱਧ ਸੀਟਾਂ, ਕਾਂਗਰਸ ਵਾਲੇ 24-25 ਉਤੇ ਸਿਮਟ ਜਾਣਗੇ ਤੇ ਆਮ ਆਦਮੀ ਪਾਰਟੀ 30-31 ਤੋਂ ਉਪਰ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਵਿਚ ਰਹਿੰਦੇ ਹਾਂ। ਇਹ ਸਾਡਾ ਅੰਦਾਜਾ ਹੈ।
ਉਨ੍ਹਾਂ ਕਿਹਾ ਕਿ ਵੋਟਾਂ ਪੈ ਗਈਆਂ ਨੇ ਹੁਣ ਪਰਦਾ ਕਿਸ ਗੱਲ ਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Punjab Assembly Polls 2022, Punjab Election 2022