ਰਾਹ ਦਾ ਸਭ ਤੋਂ ਵੱਡਾ ਰੋੜਾ ਹਟ ਗਿਐ, ਹੁਣ ਮਿਸ਼ਨ ਜਿੱਤੇਗਾ ਪੰਜਾਬ ਉਤੇ ਪੂਰਾ ਫੋਕਸ ਹੋਵੇਗਾ: ਮੁਸਤਫਾ

ਰਾਹ ਦਾ ਸਭ ਤੋਂ ਵੱਡਾ ਰੋੜਾ ਹਟ ਗਿਐ, ਹੁਣ ਮਿਸ਼ਨ ਜਿੱਤੇਗਾ ਪੰਜਾਬ ਤੇ ਪੂਰਾ ਫੋਕਸ ਹੋਵੇਗਾ (ਫਾਇਲ ਫੋਟੋ)

ਰਾਹ ਦਾ ਸਭ ਤੋਂ ਵੱਡਾ ਰੋੜਾ ਹਟ ਗਿਐ, ਹੁਣ ਮਿਸ਼ਨ ਜਿੱਤੇਗਾ ਪੰਜਾਬ ਤੇ ਪੂਰਾ ਫੋਕਸ ਹੋਵੇਗਾ (ਫਾਇਲ ਫੋਟੋ)

 • Share this:
  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਵੱਡਾ ਬਿਆਨ ਦਿੱਤਾਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਦਾ ਆਪਰੇਸ਼ਨ ਇਨਸਾਫ ਪੂਰਾ ਹੋ ਗਿਆ ਹੈ, ਦੇਰ ਜ਼ਰੂਰ ਹੋਈ ਪਰ ਹੁਣ ਇਹ ਮਿਸ਼ਨ ਪੂਰਾ ਹੋ ਗਿਆ।

  ਕਾਂਗਰਸ ਫਤਿਹ ਮਿਸ਼ਨ 2022 ਦਾ ਸਭ ਤੋਂ ਵੱਡਾ ਰੋੜਾ ਹਟ ਗਿਆ ਹੈ। ਹੁਣ ਮਿਸ਼ਨ ਜਿੱਤੇਗਾ ਪੰਜਾਬ ਉਤੇ ਪੂਰਾ ਫੋਕਸ ਹੋਵੇਗਾ। ਮਿਸ਼ਨ 2022 ਦਾ ਸਭ ਤੋਂ ਵੱਡਾ ਰੋੜਾ ਹਟ ਗਿਆ ਹੈ।

  ਹੁਣ ਸਵਾਲ ਉਠ ਰਹੇ ਹਨ ਕਿ ਸਲਾਹਕਾਰ ਕਿਸ ਰੋੜੇ ਦੀ ਗੱਲ ਕਰ ਰਹੇ ਹਨ। ਇਸ ਦੌਰਾਨ ਚਰਚਾ ਹੈ ਕਿ ਮੁਸਤਫਾ ਦਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਵੱਲ ਹੈ। ਕਿਉਂਕਿ ਉਹ ਪਿਛਲੇ ਕਾਫੀ ਦਿਨਾਂ ਤੋਂ ਕੈਪਟਨ ਉਤੇ ਸਿੱਧੇ ਹਮਲੇ ਕਰ ਰਹੇ ਹਨ।

  ਦੱਸ ਦਈਏ ਕਿ ਪਿਛਲੇ ਦਿਨੀਂ ਮੁਸਤਫਾ ਨੇ ਕਿਹਾ ਕਿ ਜੇਕਰ ਉਸ ਨੇ ਮੂੰਹ ਖੋਲ ਦਿੱਤਾ ਤਾਂ ਕੈਪਟਨ ਦੇ ਵੱਡੇ ਰਾਜ਼ ਬਾਹਰ ਆ ਜਾਣਗੇ। ਹੁਣ ਚਰਚਾ ਹੈ ਕਿ ਮੁਸਤਫਾ ਵੱਲੋਂ ਕੈਪਟਨ ਨੂੰ ਰਾਹ ਦਾ ਰੋੜਾ ਦੱਸਿਆ ਗਿਆ ਹੈ। ਕਿਉਂਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ।
  Published by:Gurwinder Singh
  First published: