
ਨਸ਼ਾ ਵੇਚਦੀ ਗ੍ਰਿਫ਼ਤਾਰ ਮਹਿਲਾ ਬਾਰੇ ਜਲੰਧਰ ਦੇ SSP ਨੇ ਕੀਤੇ ਹੈਰਾਨਕੁਨ ਖੁਲਾਸੇ
ਜਲੰਧਰ : ਫਿਲੌਰ ਇਲਾਕੇ ਦੇ ਪਿੰਡ ਕੰਨਾਂ ਵਿੱਚ ਇਕ ਮਹਿਲਾ ਦੀ ਨਸ਼ਾ ਵੇਚਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਉਸ 'ਤੇ ਐਕਸ਼ਨ ਲੈਂਦੇ ਮਹਿਲਾ ਨੂੰ ਪੱਚੀ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਕਿਸੇ ਸਮਾਜ ਸੇਵੀ ਸੰਸਥਾ ਦੇ ਲੋਕਾਂ ਵੱਲੋਂ ਇਕ ਵੀਡੀਓ ਭੇਜੀ ਗਈ ਸੀ ਜਿਸ ਵਿੱਚ ਫਿਲੌਰ ਇਲਾਕੇ ਦੇ ਗੰਨਾ ਪਿੰਡ ਦੀ ਇੱਕ ਮਹਿਲਾ ਨਸ਼ਾ ਵੇਚ ਕੇ ਉਸ ਦੇ ਪੈਸੇ ਲੈਂਦੀ ਹੋਈ ਨਜ਼ਰ ਆ ਰਹੀ ਸੀ।
ਵੀਡੀਓ ਦੇਖਣ ਤੋਂ ਬਾਅਦ ਫੌਰਨ ਐਕਸ਼ਨ ਲੈਂਦੇ ਹੋਏ ਫਿਲੌਰ ਥਾਣੇ ਦੀ ਪੁਲੀਸ ਵੱਲੋਂ ਇਸ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ਕੋਲੋਂ ਪੱਚੀ ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ । ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਜਦ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮਹਿਲਾ ਦਾ ਪਤੀ ਜੋ ਕਿ ਟੈਕਸੀ ਚਲਾਉਂਦਾ ਹੈ, ਉਸ ਉੱਤੇ ਵੀ ਨਸ਼ਾ ਵੇਚਣ ਦਾ ਇੱਕ ਮਾਮਲਾ ਦਰਜ ਹੈ। ਮਹਿਲਾ ਦੀ ਸੱਸ ਉਪਰ ਵੀ ਇੱਕ ਮਾਮਲਾ ਦਰਜ ਹੈ ਜਦਕਿ , ਮਹਿਲਾ ਦੇ ਸਹੁਰੇ ਉੱਪਰ ਨਸ਼ਾ ਵੇਚਣ ਦੇ ਤੇਰਾਂ ਮਾਮਲੇ ਦਰਜ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਮਹਿਲਾ ਦਾ ਸਹੁਰਾ ਇਨ੍ਹਾਂ ਵਿੱਚੋਂ ਹੀ ਇੱਕ ਮਾਮਲੇ ਦੇ ਚਲਦੇ ਜੇਲ੍ਹ ਵਿੱਚ ਬੰਦ ਸੀ ਅਤੇ ਪੈਰੋਲ ਤੇ ਬਾਹਰ ਆਇਆ ਹੋਇਆ ਸੀ ਜਿਸ ਨੂੰ ਦੁਬਾਰਾ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ। ਐੱਸ ਐੱਸ ਪੀ ਸਵਪਨ ਸ਼ਰਮਾ ਦੇ ਮੁਤਾਬਕ ਕਿਉਂਕਿ ਇਹ ਪੂਰਾ ਪਰਿਵਾਰ ਨਸ਼ੇ ਦੇ ਵਪਾਰ ਵਿੱਚ ਲਿਪਤ ਹੋ ਕੇ ਲੋਕਾਂ ਨੂੰ ਨਸ਼ਾ ਸਪਲਾਈ ਕਰ ਉਨ੍ਹਾਂ ਦੇ ਘਰ ਉਜਾੜਨ ਤੇ ਆਇਆ ਹੋਇਆ ਸੀ । ਹੁਣ ਇਸ ਪੂਰੇ ਪਰਿਵਾਰ 'ਤੇ ਕਾਰਵਾਈ ਕਰਦੇ ਹੋਏ ਇਸ ਪਰਿਵਾਰ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਏਗੀ।
ਇਹ ਸੀ ਮਾਮਲਾ-
ਥਾਣਾ ਮੁਖੀ ਫਿਲੌਰ ਸਬਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇਂ ਹੋਏ ਥਾਣਾ ਫਿਲੌਰ ਦੇ ਮੁਖੀ ਨਰਿੰਦਰ ਸਿੰਘ ਨੇ ਦੱਸਿਆ 14 ਮਈ ਨੂੰ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਦੇ ਏ.ਐਸ.ਆਈ ਉਮੇਸ਼ ਕੁਮਾਰ ਸਮੇਤ ਸਾਥੀਆ ਗੰਨਾ ਪਿੰਡ ਵਿਖੇ ਮੋਜੂਦ ਸਨ। ਉੱਥੇ ਇੱਕ ਔਰਤ ਜਿਸਦੇ ਹੱਥ ਵਿੱਚ ਕੋਈ ਵਸਤੂ ਫੜੀ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜੇ ਲਿਫਾਫਾ ਨੂੰ ਸੁੱਟ ਕੇ ਭੱਜਣ ਲੱਗੀ ਜਿਸਨੂੰ ਮਹਿਲਾ ਕ੍ਰਮਚਾਰੀ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਰੱਜੀ ਪਤਨੀ ਸੋਨੂੰ ਵਾਸੀ ਗੰਨਾ ਪਿੰਡ ਦੱਸਿਆ ਅਤੇ ਉਸ ਵੱਲੋਂ ਸੁੱਟੇ ਲਿਫਾਫਾ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ।
ਜਿਸ ਤੇ ਦੋਸ਼ਣ ਤੇ ਖਿਲਾਫ ਮੁਕੱਦਮਾ ਨੰਬਰ 100 ਧਾਰਾ 21ਬੀ-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਦਰਜ ਰਜਿਸ਼ਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ। ਉਕਤ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਸਬੰਧੀ ਸੋਸ਼ਲ਼ ਮੀਡੀਆ ਉੱਤੇ ਵਾਇਰਲ ਵੀਡੀਓ ਫਿਲੌਰ ਦੇ ਗੰਨੇ ਦੇ ਪਿੜ ਦੀ ਹੈ, ਇੱਥੇ ਪਤੀ-ਪਤਨੀ ਦੋਵਾਂ ਦਾ ਕਾਰੋਬਾਰ ਕਰਦੇ ਹਨ। ਇਸ ਵੀਡੀਓ ਵਿੱਚ ਜਿਸ ਵਿਅਕਤੀ ਦਾ ਨਾਮ ਸੰਨੀ ਦੱਸਿਆ ਜਾ ਰਿਹਾ ਹੈ। ਇੱਕ ਵਿਅਕਤੀ ਵੱਲੋਂ ਇਸਦਾ ਇੱਕ ਸਟਿੰਗ ਕੀਤਾ, ਜਿਸ ਵਿੱਚ ਸੰਨੀ ਦੀ ਪਤਨੀ ਘਰ ਦੇ ਅੰਦਰ ਜਾ ਕੇ ਨਸ਼ੇ ਦੀਆਂ ਪੂੜੀਆਂ ਬਣਾ ਰਹੀ ਹੈ ਅਤੇ ਦੋ ਸੌ ਰੁਪਏ ਦੇ ਬਕਾਏ ਦਿੱਤੇ ਜਾ ਰਹੇ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।