Home /News /punjab /

ਚੋਰੀ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਪਾਰਟੀ 'ਤੇ ਤਲਵਾਰ ਨਾਲ ਹਮਲਾ, ASI ਜ਼ਖ਼ਮੀ

ਚੋਰੀ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਪਾਰਟੀ 'ਤੇ ਤਲਵਾਰ ਨਾਲ ਹਮਲਾ, ASI ਜ਼ਖ਼ਮੀ

ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

  • Share this:

munish garg

ਰਾਮਾ ਮੰਡੀ, ਤਲਵੰਡੀ ਸਾਬੋ - ਰਾਮਾ ਮੰਡੀ ਦੇ ਨਜ਼ਦੀਕੀ ਪਿੰਡ ਰਾਮਸਰਾ ਵਿਖੇ ਚੋਰੀ ਦੇ ਦੋਸ਼ੀ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਗਈ ਪੁਲਿਸ ਪਾਰਟੀ ਉਤੇ ਦੋਸ਼ੀ  ਨੇ ਤਲਵਾਰ ਦੇ ਨਾਲ ਹਮਲਾ ਕਰਕੇ ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਹੋ ਗਿਆ।

ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਰਾਮਸਰਾ ਦੇ ਪ੍ਰਾਇਮਰੀ ਸਕੂਲ ਵਿੱਚ ਮਿਡ ਡੇ ਮੀਲ ਦੇ ਬਰਤਨਾਂ ਦੀ ਚੋਰੀ ਦੇ ਦੋਸ਼ੀ ਜਗਦੀਪ ਸਿੰਘ ਪੁੱਤਰ ਗੁਰਲਾਲ ਸਿੰਘ ਲੀਲਾ ਪਿੰਡ ਰਾਮਸਰਾਂ ਨੂੰ ਜਦੋਂ ਪੁਲਸ ਪਾਰਟੀ ਗ੍ਰਿਫ਼ਤਾਰ ਕਰਨ ਲਈ ਉਹਦੇ ਘਰ ਪਹੁੰਚੀ ਸੀ। ਦੋਸ਼ੀ ਨੇ ਪਹਿਲਾਂ ਪੁਲੀਸ ਪਾਰਟੀ ਦੇ ਚ ਸ਼ਾਮਿਲ ਸਿਪਾਹੀ ਗਗਨਦੀਪ ਸਿੰਘ ਨਾਲ ਹੱਥੋਪਾਈ ਕੀਤੀ ਜਦੋਂ ਪੁਲੀਸ ਕਰਮਚਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਰੋਪੀ ਭੱਜ ਕੇ ਕਮਰੇ ਵਿੱਚੋਂ ਤਲਵਾਰ ਲੈ ਕੇ ਆਇਆ ਤੇ ਏ ਐੱਸ ਆਈ ਸੁਖਦੇਵ ਸਿੰਘ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਏਐਸਆਈ ਸੁਖਦੇਵ ਸਿੰਘ ਦਾ ਹੱਥ ਕੱਟਿਆ ਗਿਆ ਅਤੇ ਹਮਲੇ ਦਾ ਆਰੋਪੀ ਮੌਕੇ ਤੋਂ ਭੱਜ ਗਿਆ। ਏਐਸਆਈ ਸੁਖਦੇਵ ਸਿੰਘ ਦੇ ਨਾਲ ਗਏ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ।

ਪੁਲਸ ਮੁਲਾਜ਼ਮ ਰਾਮਾ ਮੰਡੀ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ਼

ਰਾਮਾਂ ਮੰਡੀ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਿਡ ਡੇ ਮੀਲ ਦੇ ਬਰਤਨਾਂ ਦੀ ਚੋਰੀ ਹੋਈ ਹੈ , ਜਿਸ ਸਿਲਸਿਲੇ ਵਿਚ ਪੁਲਿਸ ਮੁਲਾਜ਼ਮ ਆਰੋਪੀ ਦੇ ਘਰ ਗਏ ਸਨ। ਫਿਲਹਾਲ ਏਐਸਆਈ ਸੁਖਦੇਵ ਸਿੰਘ ਦੇ ਬਿਆਨਾਂ ਉੱਤੇ ਦੋਸ਼ੀ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ   ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।

Published by:Ashish Sharma
First published:

Tags: Attack, Punjab Police, Talwandi Sabo