ਪੰਜਾਬ 'ਚ ਤੰਬਾਕੂ, ਗੁਟਕਾ ਤੇ ਨਿਕੋਟੀਨ ਯੁਕਤ ਪਾਨ ਮਸਾਲੇ 'ਤੇ ਪਾਬੰਦੀ


Updated: October 12, 2018, 6:00 PM IST
ਪੰਜਾਬ 'ਚ ਤੰਬਾਕੂ, ਗੁਟਕਾ ਤੇ ਨਿਕੋਟੀਨ ਯੁਕਤ ਪਾਨ ਮਸਾਲੇ 'ਤੇ ਪਾਬੰਦੀ

Updated: October 12, 2018, 6:00 PM IST
ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼, 2011 ਅਨੁਸਾਰ, ਮਾਰਕੀਟ ਵਿਚ ਉਪਲਬਧ ਗੁਟਕਾ, ਪਾਨ ਮਸਾਲਾ (ਜਿਸ ਵਿਚ ਤੰਬਾਕੂ ਜਾਂ ਨਿਕੋਟੀਨ ਪਾਈ ਜਾਂਦੀ ਹੈ), ਪ੍ਰੋਸੈਸਡ/ਫਲੇਵਰਡ/ਸੁਗੰਧਿਤ ਚਬਾਉਣ ਵਾਲੇ ਤੰਬਾਕੂ ਅਤੇ ਹੋਰ ਕੋਈ ਵੀ ਉਤਪਾਦ ਜਿਨ੍ਹਾਂ ਵਿਚ ਤੰਬਾਕੂ ਜਾਂ ਨਿਕੋਟੀਨ ਪਾਈ ਜਾਂਦੀ ਹੈ, ਆਦਿ ਦੇ ਉਤਪਾਦਨ, ਵਿਕਰੀ ਜਾਂ ਵੰਡ, ਸਟੋਰੇਜ 'ਤੇ ਪੰਜਾਬ ਵਿਚ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਰੀਕ ਤੋਂ ਲੈ ਕੇ ਇਕ ਸਾਲ ਦੀ ਪਾਬੰਦੀ ਲਗਾਈ ਗਈ ਹੈ। ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ, ਕਮਿਸ਼ਨਰ, ਪੰਜਾਬ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਭਾਵੇਂ ਇਹ ਉਤਪਾਦ ਪੈਕ ਕੀਤੇ ਜਾਂ ਨਾ ਕੀਤੇ ਹੋਣ, ਇਕੱਲੇ ਜਾਂ ਵੱਖ-ਵੱਖ ਪੈਕਟ ਸਾਂਝੇ ਤੌਰ 'ਤੇ ਵੇਚੇ ਜਾਣ, ਇਨ੍ਹਾਂ 'ਤੇ ਪਾਬੰਦੀ ਸਬੰਧੀ ਇਹ ਨਿਯਮ ਸਖ਼ਤੀ ਨਾਲ ਲਾਗੂ ਹੋਣਗੇ। ਇਸ ਸਬੰਧੀ ਨੋਟੀਫਿਕੇਸ਼ਨ 09 ਅਕਤੂਬਰ, 2018 ਨੂੰ ਜਾਰੀ ਕੀਤਾ ਜਾ ਚੁੱਕਾ ਹੈ।

ਸ੍ਰੀ ਪੰਨੂੰ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਗੁਟਕੇ ਦੀ ਵਿਕਰੀ 'ਤੇ ਲਗਾਈ ਪਾਬੰਦੀ ਨੂੰ ਨਾਕਾਮ ਬਣਾਉਣ ਲਈ ਉਤਪਾਦਕਾਂ ਵੱਲੋਂ ਜੋ ਪਾਨ ਮਸਾਲਾ (ਬਿਨਾਂ ਤੰਬਾਕੂ) ਵੇਚਿਆ ਜਾਂਦਾ ਹੈ ਅਤੇ ਜੋ ਫਲੇਵਰਡ ਚਬਾਉਣ ਵਾਲਾ ਤੰਬਾਕੂ ਵੱਖਰੇ ਸੈਸ਼ੇ ਵਿਚ ਪੈਕ ਕਰਕੇ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਅਕਸਰ ਇਕੋ ਵਿਕਰੇਤਾ ਵੱਲੋਂ ਇਕੋ ਥਾਂ 'ਤੇ ਦੋਵੇਂ ਚੀਜ਼ਾਂ ਨੂੰ ਇਕੱਠਿਆਂ ਵੇਚਿਆ ਜਾਂਦਾ ਹੈ। ਇਹ ਜਾਣਬੁੱਝ ਕੇ ਕੀਤਾ ਜਾਂਦਾ ਹੈ ਤਾਂ ਜੋ ਉਪਭੋਗਤਾ ਪਾਨ ਮਸਾਲਾ ਅਤੇ ਫਲੇਵਰਡ ਚਬਾਉਣ ਵਾਲਾ ਤੰਬਾਕੂ ਇਕੋ ਥਾਂ ਤੋਂ ਖਰੀਦ ਕੇ ਇਸ ਦਾ ਮਿਸ਼ਰਨ ਬਣਾ ਕੇ ਇਸ ਨੂੰ ਗੁਟਕੇ ਦੀ ਥਾਂ ਵਰਤ ਸਕਣ। ਇਸ ਤਰ੍ਹਾਂ ਗੁਟਕਾ ਜੋ ਕਿ ਸੇਵਨ ਲਈ ਪਹਿਲਾਂ ਤੋਂ ਹੀ ਤਿਆਰ ਮਿਸ਼ਰਨ ਹੁੰਦਾ ਹੈ, ਉਸ ਦੀ ਥਾਂ 'ਤੇ ਪਾਨ ਮਸਾਲਾ ਅਤੇ ਫਲੇਵਰਡ/ਸੁਗੰਧਿਤ ਚਬਾਉਣ ਵਾਲੇ ਤੰਬਾਕੂ ਵੀ ਵਰਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਸੂਬੇ ਵਿਚ ਪ੍ਰੋਸੈਸਡ/ਫਲੇਵਰਡ/ ਸੁਗੰਧਿਤ ਚਬਾਉਣ ਵਾਲੇ ਤੰਬਾਕੂ, ਗੁਟਕਾ ਅਤੇ ਤੰਬਾਕੂ ਯੁਕਤ ਪਾਨ ਮਸਾਲੇ 'ਤੇ ਪਾਬੰਦੀ ਲਗਾਈ ਗਈ ਹੈ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ