ਟਕਸਾਲੀ ਅਕਾਲੀ ਦਲ ਦੇ ਇਕਲੌਤੇ ‘ਬੀਰ’ ਨੂੰ ਪਈਆਂ ਨੋਟਾ ਤੋਂ ਵੀ ਘੱਟ ਵੋਟਾਂ

News18 Punjab
Updated: May 23, 2019, 6:53 PM IST
ਟਕਸਾਲੀ ਅਕਾਲੀ ਦਲ ਦੇ ਇਕਲੌਤੇ ‘ਬੀਰ’ ਨੂੰ ਪਈਆਂ ਨੋਟਾ ਤੋਂ ਵੀ ਘੱਟ ਵੋਟਾਂ
ਟਕਸਾਲੀ ਅਕਾਲੀ ਦਲ ਦੇ ਇਕਲੌਤੇ ‘ਬੀਰ’ ਨੂੰ ਪਈਆਂ ਨੋਟਾ ਤੋਂ ਵੀ ਘੱਟ ਵੋਟਾਂ

  • Share this:
ਅਮਨਦੀਪ ਬਰਾੜ:

ਅਕਾਲੀ ਦਲ ਤੋਂ ਅਲੱਗ ਹੋ ਕੇ ਵੱਖਰਾ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਟਕਸਾਲੀ ਬਾਬਿਆਂ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਆਨੰਦਪੁਰ ਸਾਹਿਬ ਸੀਟ ਤੋਂ ਉਮੀਦਵਾਰ ਬੀਰਦਵਿੰਦਰ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਪਈਆਂ ਹਨ. ਟਕਸਾਲੀ ਅਕਾਲੀ ਦਲ ਨੇ ਬੀਰਦਵਿੰਦਰ ਪਿੱਛੇ ਦੋ ਗੱਠਜੋੜ ਤੋੜ ਦਿੱਤੇ ਸਨ। ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀ ਗੱਲ ਬੀਰ ਦਵਿੰਦਰ ਕਰ ਕੇ ਹੀ ਸਿਰੇ ਨਹੀਂ ਲੱਗੀ ਸੀ. ਕਿਉਂ ਕਿ ਟਕਸਾਲੀ ਇਹ ਸੀਟ ਛੱਡਣ ਲਈ ਤਿਆਰ ਨਹੀਂ ਸਨ।

Loading...
ਆਨੰਦਪੁਰ ਸਾਹਿਬ ਸੀਟ ਤੋਂ ਬੀਰ ਦਵਿੰਦਰ ਨੂੰ 10315 ਵੋਟਾਂ ਪਈਆਂ ਜਦੋਂ ਕਿ ਲੋਕਾਂ ਨੇ ਨੋਟਾ ਦੇ ਹੱਕ ਚ 17069 ਵੋਟਾਂ ਪਈਆਂ. ਕੁੱਲ ਮਿਲਾ ਕੇ ਨੋਟਾ ਨੂੰ ਲਗਭਗ 7 ਹਜਾਰ ਵੱਧ ਵੋਟਾਂ ਪਈਆਂ।
ਪਾਰਟੀ ਨੇ ਖੰਡੂਰ ਸਾਹਿਬ ਸੀਟ ਉੱਤੇ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦਿੱਤਾ ਸੀ ਪਰ ਉਹ ਵੀ ਜਿੱਤ ਨਹੀਂ ਸਕੇ। ਸੰਗਰੂਰ ਤੋਂ ਪਾਰਟੀ ਉਮੀਦਵਾਰ ਰਾਜਦੇਵ ਖਾਲਸਾ ਨੇ ਸਿਹਤ ਠੀਕ ਨਾ ਹੋਣ ਦਾ ਬਹਾਨਾ ਲਾ ਕੇ ਨਾਮਜ਼ਦਗੀ ਦਾਖਲ ਕਰਨ ਤੋਂ ਹੀ ਮਨ੍ਹਾ ਕਰ ਦਿੱਤਾ ਸੀ।
First published: May 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...