• Home
  • »
  • News
  • »
  • punjab
  • »
  • TALIBAN ORDERS ISSUED BY FARMER LEADERS HARJEET GREWAL ARSHDEEP ARSHI

ਕਿਸਾਨ ਆਗੂ ਦੇ ਰਹੇ ਤਾਲੀਬਾਨੀ ਫੁਰਮਾਨ: ਹਰਜੀਤ ਗਰੇਵਾਲ

 ਕਿਸਾਨ ਆਗੂ ਦੇ ਰਹੇ ਤਾਲੀਬਾਨੀ ਫੁਰਮਾਨ: ਹਰਜੀਤ ਗਰੇਵਾਲ (file photo)

ਕਿਸਾਨ ਆਗੂ ਦੇ ਰਹੇ ਤਾਲੀਬਾਨੀ ਫੁਰਮਾਨ: ਹਰਜੀਤ ਗਰੇਵਾਲ (file photo)

  • Share this:
ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਹੁਣ ਨਵੇਂ ਬਿਆਨ ਵਿੱਚ ਕਿਸਾਨ ਆਗੂਆਂ ਦੇ ‘ਤਾਲੀਬਾਨੀ’ ਫੁਰਮਾਨਾਂ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਜੋ ਹਾਲਤ ਤਾਲੀਬਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਹੈ, ਉਹੀ ਕਿਸਾਨ ਆਗੂ ਇੱਥੇ ਕਰਨਾ ਚਾਹੁੰਦੇ ਹਨ।  ਉਹਨਾਂ ਕਿਹਾ ਕਿ ਜੋਗਿੰਦਰ ਸਿੰਘ ਉਗਰਾਹਾਂ ( ਬੀਕੇਯੂ ਉਗਰਾਹਾਂ ਦੇ ਪ੍ਰਧਾਨ) ਵੱਡੇ ਮਾਓਵਾਦੀ ਹਨ ਅਤੇ ਉਹਨਾਂ ਦੀ ਮਨਸ਼ਾ ਅਸੀਂ ਜਾਣਦੇ ਹਾਂ।

ਜਿਕਰਯੋਗ ਹੈ ਕਿ ਬੀਕੇਯੂ (ਏਕਤਾ) ਉਗਰਾਹਾਂ ਨੇ 21 ਫਰਵਰੀ ਨੂੰ ਬਰਨਾਲੇ ਵਿੱਚ ਮਜਦੂਰ ਕਿਸਾਨ ਮਹਾਂਰੈਲੀ ਦਾ ਆਯੋਜਨ ਕੀਤਾ ਸੀ ਜਿੱਥੇ ਵੱਡਾ ਇਕੱਠ ਦੇਖਣ ਨੂੰ ਮਿਲਿਆ। ਗਰੇਵਾਲ ਦਾ ਪਿੰਡ ਧਨੌਲਾ ਵੀ ਬਰਨਾਲਾ ਜਿਲ੍ਹੇ ਵਿੱਚ ਹੀ ਪੈਂਦਾ ਹੈ।

ਗਰੇਵਾਲ ਦਾ ਕਹਿਣਾ ਹੈ ਕਿ ਖਾਪ ਪੰਚਾਇਤਾਂ ਬਹੁਤ ਸਨਮਾਨਯੋਗ ਹਨ ਅਤੇ ਇਹਨਾਂ ਦਾ ਆਜਾਦੀ ਦੀ ਲੜਾਈ ਵਿੱਚ ਵੀ ਯੋਗਦਾਨ ਹੈ ਪਰ ਕਿਸਾਨ ਇਹਨਾਂ ਦਾ ਰੂਪ ਵਿਗਾੜ ਰਹੇ ਹਨ। ਉਹਨਾਂ ਕਿਹਾ ਕਿ ਬੰਗਾਲ ਵਿੱਚ ਟਰੈਕਟਰ ਮਾਰਚ ਦੀ ਕਾਲ ਦੇਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਖਿਲਾਫ ਸਾਜਿਸ਼ ਹੈ।
Published by:Ashish Sharma
First published: