Home /News /punjab /

ਪੰਥ ਦੀ ਮਜ਼ਬੂਤੀ ਲਈ ਆਪਸੀ ਮੱਤਭੇਦ ਭੁਲਾ ਇਕ ਪਲੇਟਫਾਰਮ ਉਤੇ ਆਉਣਾ ਪਵੇਗਾ: ਜਥੇਦਾਰ

ਪੰਥ ਦੀ ਮਜ਼ਬੂਤੀ ਲਈ ਆਪਸੀ ਮੱਤਭੇਦ ਭੁਲਾ ਇਕ ਪਲੇਟਫਾਰਮ ਉਤੇ ਆਉਣਾ ਪਵੇਗਾ: ਜਥੇਦਾਰ

ਪੰਥ ਦੀ ਮਜ਼ਬੂਤੀ ਲਈ ਆਪਸੀ ਮੱਤਭੇਦ ਭੁਲਾ ਇਕ ਪਲੇਟਫਾਰਮ ਉਤੇ ਆਉਣਾ ਪਵੇਗਾ: ਜਥੇਦਾਰ

ਪੰਥ ਦੀ ਮਜ਼ਬੂਤੀ ਲਈ ਆਪਸੀ ਮੱਤਭੇਦ ਭੁਲਾ ਇਕ ਪਲੇਟਫਾਰਮ ਉਤੇ ਆਉਣਾ ਪਵੇਗਾ: ਜਥੇਦਾਰ

ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਮੁੰਬਈ ਦੀਆ ਸੰਗਤਾਂ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਇਆ

  • Share this:
Suraj Bhan

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੰਬਈ ਦੇ ਉਲਹਾਸ ਨਗਰ ਕਲਿਆਣ ਤੇ ਅਮਰਨਾਥ ਇਲਾਕੇ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹਾਜਰੀ ਭਰੀ ਤੇ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਰਾਹੀਂ ਨਿਹਾਲ ਕੀਤਾ।

ਇਸ ਮੌਕੇ ਸਿੰਘ ਸਾਹਿਬ ਜੀ ਨੇ ਕਿਹਾ ਕੇ ਜੇਕਰ ਪੰਥ ਨੂੰ ਮਜ਼ਬੂਤ ਕਰਨਾ ਹੈ ਤਾਂ ਸਾਨੂੰ ਆਪਸੀ ਮੱਤਭੇਦ ਭੁਲਾ ਕੇ ਇੱਕ ਪਲੇਟਫਾਰਮ ਉਤੇ ਇਕੱਠਾ ਹੋਣਾ ਪਵੇਗਾ। ਇਸ ਮੌਕੇ  ਇਸ ਇਲਾਕੇ ਦੀਆ ਪ੍ਰਬੰਧਕ ਕਮੇਟੀਆਂ ਦੀ ਇੱਕ ਸੁਪਰੀਮ ਕੌਸਲ ਵੀ ਬਣਾਈ ਜਿਸ ਦਾ ਐਲਾਨ ਸਿੰਘ ਸਾਹਿਬ ਜੀ ਨੇ ਕੀਤਾ। ਤਾਂ ਕੇ ਇਸ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਰ ਵਧੀਆ ਤਰੀਕੇ ਨਾਲ ਹੋ ਸਕੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਆਬਾ ਜੋਨ ਦੇ ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਕਥਾ ਰਾਹੀਂ ਤੇ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ ਤੇ ਭਾਈ ਬਲਦੇਵ ਸਿੰਘ ਬੁਲੰਦਪੁਰੀ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਜਗਸੀਰ ਸਿੰਘ ਮਾਂਗੇਆਣਾ, ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਮਹਿਲ ਸਿੰਘ ਨਾਨਕਸਰ, ਸੁਪਰੀਮ ਕੌਸਲ ਦੇ ਚੇਅਰਮੈਨ ਰਸਮੇਲ ਸਿੰਘ, ਭਾਈ ਬਲਬੀਰ ਸਿੰਘ ਸਿੰਘ ਸਭਾ ਦਾਦਰ ਦੇ ਪਰਧਾਨ ਰਘਬੀਰ ਸਿੰਘ ਗਿੱਲ ਹਾਜਰ ਸਨ।
Published by:Gurwinder Singh
First published:

Tags: Akal takht

ਅਗਲੀ ਖਬਰ