Home /News /punjab /

Talwandi Sabo : ਪਤਨੀ ਅਤੇ ਬੇਟੀ ਦਾ ਕਤਲ ਕਰਨ ਵਾਲਾ ਕਥਿਤ ਮੁੱਖ ਦੋਸ਼ੀ ਗ੍ਰਿਫਤਾਰ

  • Share this:
Munish Garg

ਤਲਵੰਡੀ ਸਾਬੋ - ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਇੱਕ ਲੱਕੜ ਦੀ ਫੱਟੀ ਮਾਰ ਕੇ ਆਪਣੀ ਪਤਨੀ ਅਤੇ ਛੇ ਸਾਲ੍ਹਾ ਬੇਟੀ ਦਾ ਦੋਹਰਾ ਕਤਲ ਕਰਨ ਵਾਲਾ ਮੁੱਖ ਕਥਿਤ ਦੋਸੀ ਤਲਵੰਡੀ ਸਾਬੋ ਪੁਲਸ ਨੇ ਕਾਬੂ ਕਰ ਲਿਆਂ ਹੈ ਜਦਕਿ ਉਸ ਦੇ ਮਾਤਾ ਪਿਤਾ ਦੀ ਪੁਲਸ ਭਾਲ ਕਰ ਰਹੀ ਹੈ ਅਤੇ ਜਲਦੀ ਹੀ ਕਾਬੂ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।

ਦੱਸਣਾ ਬਣਦਾ ਹੈ ਕਿ ਬੀਤੇ ਦਿਨ ਪਿੰਡ ਤਿਉਣਾ ਪੁਜਾਰੀਆਂ ਵਿਖੇ ਇੱਕ ਸਰਾਬੀ ਵਿਅਕਤੀ ਨੇ ਸਵੇਰ ਸਮੇ ਲੱਕੜ ਦੀ ਫੱਟੀ ਮਾਰ ਕੇ ਆਪਣੀ ਪਤਨੀ ਅਤੇ ਛੇ ਸਾਲ੍ਹਾ ਬੇਟੀ ਦਾ ਬੇਰਹਿਮੀ ਨਾਲ ਦੋਹਰਾ ਕਤਲ ਕਰ ਦਿੱਤਾ ਸੀ ਜਿਸ ਵਿੱਚ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕਾ ਦੇ ਪਿਤਾ ਅਜਮੇਰ ਸਿੰਘ ਵਾਸੀ ਕਰਾਈਵਾਲਾ [ਮੁਕਤਸਰ ਸਾਹਿਬ] ਦੇ ਬਿਆਨ ਤੇ ਮ੍ਰਿਤਕਾ ਦੇ ਪਤੀ ਅਮਰਜੀਤ ਸਿੰਘ ਉਰਫ ਅਮਰਾ ਅਤੇ ਉਸ ਦੇ ਮਾਤਾ ਪਿਤਾ ਖਿਲਾਫ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰ ਲਿਆਂ ਸੀ ਜਿਸ ਵਿੱਚ ਪੁਲਸ ਨੇ ਕਾਰਵਾਈ ਕਰਦੇ ਹੋਏ ਹੁਣ ਮੁੱਖ ਕਥਿਤ ਦੋਸੀ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆਂ ਹੈ।

ਤਲਵੰਡੀ ਸਾਬੋ ਥਾਣਾ ਮੁੱਖੀ ਦਲਜੀਤ ਸਿੰਘ ਬਰਾੜ ਨੇ ਦੱਸਿਆਂ ਕਿ ਕਥਿਤ ਦੋਸੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ ਕੀਤਾ ਜਾ ਰਿਹਾ ਹੈ ਜਦੋ ਮਾਮਲੇ ਵਿੱਚ ਨਾਮਜਦ ਉਸ ਦੇ ਮਾਤਾ ਪਿਤਾ ਨੂੰ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਜਿੰਨਾ ਨੂੰ ਜਲਦੀ ਕਾਬੂ ਕਰ ਲਿਆਂ ਜਾਵੇਗਾ।
Published by:Ashish Sharma
First published:

Tags: Bathinda, Talwandi Sabo

ਅਗਲੀ ਖਬਰ