ਜ਼ਮੀਨ ਗਿਰਵੀ ਰੱਖ ਕੇ ਕੈਨੇਡਾ ਭੇਜੀ ਲਾੜੀ ਮੁੱਕਰੀ, ਘਰਵਾਲੇ ਨੂੰ ਸੱਦਣ ਤੋਂ ਕੀਤਾ ਇਨਕਾਰ

News18 Punjabi | News18 Punjab
Updated: February 16, 2020, 7:03 PM IST
share image
ਜ਼ਮੀਨ ਗਿਰਵੀ ਰੱਖ ਕੇ ਕੈਨੇਡਾ ਭੇਜੀ ਲਾੜੀ ਮੁੱਕਰੀ, ਘਰਵਾਲੇ ਨੂੰ ਸੱਦਣ ਤੋਂ ਕੀਤਾ ਇਨਕਾਰ
ਜ਼ਮੀਨ ਗਿਰਵੀ ਰੱਖ ਕੇ ਕੈਨੇਡਾ ਭੇਜੀ ਲਾੜੀ ਮੁਕਰੀ, ਘਰਵਾਲੇ ਨੂੰ ਸੱਦਣ ਤੋਂ ਕੀਤਾ ਇਨਕਾਰ

ਇਕ ਨੌਜਵਾਨ ਨੂੰ ਵਿਆਹ ਕਰਵਾ ਕੇ ਵਿਦੇਸ਼ ਜਾਣ ਦਾ ਲਾਲਚ ਕਰਨਾ ਉਦੋਂ ਮਹਿੰਗਾ ਪੈ ਗਿਆ ਜਦੋਂ ਲਾੜੇ ਨੇ ਲੱਖਾਂ ਰੁਪਏ ਲਾ ਕੇ ਲਾੜੀ ਨੂੰ ਕੈਨੇਡਾ ਭੇਜਿਆ ਪਰ ਲਾੜੀ ਨੇ ਉਸ ਨੂੰ ਕੈਨੇਡਾ ਬੁਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ।

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਲਈ ਹਰ ਹੀਲਾ ਕਰਦੇ ਹਨ ਪਰ ਉਹ ਕਈ ਵਾਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਸਬ ਡਵੀਜਨ ਤਲਵੰਡੀ ਸਾਬੋ ਤੋਂ ਜਿਥੇ ਇਕ ਨੌਜਵਾਨ ਨੂੰ ਵਿਆਹ ਕਰਵਾ ਕੇ ਵਿਦੇਸ਼ ਜਾਣ ਦਾ ਲਾਲਚ ਕਰਨਾ ਉਦੋਂ ਮਹਿੰਗਾ ਪੈ ਗਿਆ ਜਦੋਂ ਲੱਖਾਂ ਰੁਪਏ ਲਾ ਕੇ ਲਾੜੀ ਨੂੰ ਕੈਨੇਡਾ ਭੇਜਿਆ ਪਰ ਲਾੜੀ ਨੇ ਉਸ ਨੂੰ ਕੈਨੇਡਾ ਬੁਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਜਿਸ ਕਾਰਨ ਲਾੜੇ ਨੂੰ ਵੱਡਾ ਝਟਕਾ ਲੱਗਾ। ਇਸ ਤੋਂ ਬਾਅਦ ਪੀੜਤ ਲੜਕੇ ਦੇ ਮਾਪੇ ਇਨਸਾਫ ਲਈ ਦਰ-ਦਰ ਦੀਆਂ ਠੋਕਰਾ ਖਾ ਰਹੇ ਹਨ।

ਕੁੜੀ ਵੱਲੋਂ ਵਿਆਹ ਤੋਂ ਪਹਿਲਾਂ ਰੱਖੀ ਗਈ ਸੀ ਸ਼ਰਤ...

ਮਾਪਿਆ ਵੱਲੋਂ ਬਹੁਤ ਹੀ ਚਾਵਾਂ, ਰੀਤੀ ਰਿਵਾਜ਼ਾ ਨਾਲ ਮੁੰਡੇ ਦਾ ਵਿਆਹ ਫਤਿਹਗੜ੍ਹ ਚੂੜੀਆਂ ਦੀ ਲੜਕੀ ਨਾਲ ਕੀਤਾ ਗਿਆ ਸੀ। ਪਰ ਵਿਆਹ ਤੋਂ ਪਹਿਲਾਂ ਇਹ ਸ਼ਰਤ ਰੱਖੀ ਗਈ ਕਿ ਲੜਕੀ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਲ਼ੜਕੇ ਵੱਲੋਂ ਚੁੱਕਿਆ ਜਾਵੇਗਾ ਤੇ ਵਿਦੇਸ਼ ਜਾਣ ਤੋਂ ਬਾਅਦ ਲੜਕੀ, ਲੜਕੇ ਨੂੰ ਵਿਦੇਸ਼ ਬੁਲਾ ਲਵੇਗੀ। ਦੋਹਾਂ ਦਾ ਵਿਆਹ ਹੋਣ ਤੋਂ ਬਾਅਦ ਵਿਆਹ ਨੂੰ ਰਜਿਸਟਰਡ ਵੀ ਕਰਵਾ ਦਿੱਤਾ ਗਿਆ।
ਪੀੜਤ ਲੜਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੜਕੀ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਹਨ। ਨਾਲ ਹੀ ਉੱਥੇ ਵਿਦੇਸ਼ ’ਚ ਕੋਰਸ ਵੀ ਕਰਵਾਇਆ। ਇਸ ਤੋਂ ਬਾਅਦ ਜਦੋਂ ਲੜਕੇ ਨੂੰ ਵੀ ਵਿਦੇਸ਼ ਬੁਲਾਉਣ ਦਾ ਸਮਾਂ ਆਇਆ ਤਾਂ ਲੜਕੀ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਕਿਲੇ ਜਮੀਨ ਤੇ ਇਕ ਪਲਾਟ ਨੂੰ ਗਿਰਵੀ ਰੱਖ ਤੇ ਕਈਆਂ ਤੋਂ ਪੈਸੇ ਉਧਾਰ ਲੈਣ ਤੋਂ ਬਾਅਦ ਹੀ ਲੜਕੀ ਨੂੰ ਵਿਦੇਸ਼ ਭੇਜਿਆ ਤੇ ਕੋਰਸ ਕਰਵਾਇਆ। ਪਰ ਉਸ ਨੇ ਉੱਥੇ ਜਾਕੇ ਲੜਕੇ ਨੂੰ ਵਿਦੇਸ਼ ਬੁਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਜਿਸ ਕਾਰਨ ਹੁਣ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। 

ਪੁਲਿਸ ਨੇ ਕੀਤਾ ਮਾਮਲਾ ਦਰਜ...

ਦਰ-ਦਰ ਦੀਆਂ ਠੋਕਰਾਂ ਖਾ ਰਹੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਲੜਕੀ ਤੇ ਉਸ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੀੜਤ ਨੇ ਇਨਸਾਫ ਲਈ ਜਿਲ੍ਹਾ ਪੁਲਿਸ ਮੁੱਖੀ ਨੂੰ ਇਨਸਾਫ ਲਈ ਦਰਖਾਸਤ ਦਿੱਤੀ ਹੈ। ਜਿਸ ਉਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਲੜਕੀ ਸਮੇਤ 5 ਪਰਿਵਾਰਿਕ ਮੈਂਬਰਾਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
First published: February 16, 2020
ਹੋਰ ਪੜ੍ਹੋ
ਅਗਲੀ ਖ਼ਬਰ