
ਨਗਰ ਕੌਂਸਲ ਦੇ ਮੁਲਾਜ਼ਮ ਸਿਆਸੀ ਪਾਰਟੀਆਂ ਦੇ ਹੋਰਡਿੰਗ ਬੋਰਡ ਹਟਾਉਂਦੇ ਹੋਏ
Munish Garg
ਤਲਵੰਡੀ ਸਾਬੋ - ਭਾਰਤ ਦੇ ਚੋਣ ਕਮਿਸ਼ਨ ਵੱਲੋਂ 14 ਫਰਵਰੀ 2022 ਨੂੰ ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਦੇ ਐਲਾਨ ਤੋ ਬਾਅਦ ਚੋਣ ਜਾਬਤਾ ਲੱਗਦਿਆਂ ਹੀ ਨਗਰ ਕੌਂਸਲ ਤਲਵੰਡੀ ਸਾਬੋ ਵੱਲੋਂ ਸ਼ਹਿਰ ਅੰਦਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਪ੍ਰਚਾਰ ਲਈ ਲੱਗੇ ਹੋਲਡਿੰਗ ਬੋਰਡਾਂ ਨੂੰ ਤੇਜੀ ਨਾਲ ਹਟਾ ਦਿੱਤਾ ਗਿਆ ਹੈ। ਨਗਰ ਅੰਦਰ ਦੇ ਨਿਸ਼ਾਨ-ਏ- ਖਾਲਸਾ ਚੌਕ, ਬੱਸ ਸਟੈਡ, ਮੋੜ ਚੌਕ, ਗਿੱਲਾ ਵਾਲਾ ਖੂਹ, ਰੋੜੀ ਰੋਡ, ਬਠਿੰਡਾ ਰੋਡ ਸਮੇਤ ਸਮੂਹ ਚੋਕਾਂ ਵਿੱਚ ਪੰਜਾਬ ਸਰਕਾਰ ਸਮੇਤ ਕਈ ਪਾਰਟੀਆਂ ਦੇ ਲੱਗੇ ਪ੍ਰਚਾਰ ਬੋਰਡ ਉਤਾਰ ਦਿੱਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸ਼ਹਿਰ ਅੰਦਰ ਸਿਆਸੀ ਪਾਰਟੀਆਂ ਦੇ ਹੋਲਡਿੰਗ ਬੋਰਡ ਜੋ ਸਰਕਾਰੀ ਇਮਾਰਤਾਂ, ਜਨਤਕ ਸਰਕਾਰੀ ਥਾਵਾਂ ਉਤੇ ਲੱਗੇ ਹੋਏ ਸਨ, ਨੂੰ ਹਟਾਉਂਦਿਆਂ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕੀਤੀ ਗਈ ਹੈ। ਇਸ ਮੌਕੇ ਤੇ ਕੌਂਸਲਰ ਅਧਿਕਾਰੀ ਦਵਿੰਦਰ ਸਰਮਾਂ ਤੋਂ ਇਲਾਵਾ ਵੱਡੀ ਤਦਾਦ ਵਿੱਚ ਕੌਂਸਲ ਕਰਮਚਾਰੀ ਬੋਰਡ ਉਤਾਰਨ ਵਿੱਚ ਲੱਗੇ ਹੋਏ ਸਨ। ਦੇ ਹੋਏ
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।