
Talwandi Sabo : ਕਈ ਪਰਿਵਾਰ ਹੋਰ ਪਾਰਟੀਆਂ ਛੱਡ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
Munish Garg
ਤਲਵੰਡੀ ਸਾਬੋ - ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵੱਲੋਂ ਪਿਛਲੇ ਸਮੇਂ ਤੋਂ ਆਰੰਭੀ ਜ਼ੋਰਦਾਰ ਚੋਣ ਮੁਹਿੰਮ ਦੌਰਾਨ ਹਲਕੇ ਦੇ ਪਿੰਡਾਂ\ਸ਼ਹਿਰਾਂ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਦਾ ਉਨਾਂ ਨੂੰ ਭਰਪੂਰ ਸਮੱਰਥਨ ਮਿਲਦਾ ਦਿਖਾਈ ਦੇ ਰਿਹਾ ਹੈ। ਇਸੇ ਕੜੀ ਵਿੱਚ ਅੱਜ ਪਿੰਡ ਲਾਲੇਆਣਾ ਅਤੇ ਮਲਕਾਣਾ ਦੇ ਵੱਡੀ ਗਿਣਤੀ ਪਰਿਵਾਰਾਂ ਨੇ ਵੱਖ ਵੱਖ ਪਾਰਟੀਆਂ ਦਾ ਸਾਥ ਛੱਡਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਐਲਾਨ ਕੀਤਾ।
ਉਕਤ ਦੋਵਾਂ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਿਰੋਪੇ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਅਕਾਲੀ ਬਸਪਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦੇਣ ਦਾ ਯਕੀਨ ਦਵਾਇਆ। ਉਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਲੋਕ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਉਨਾਂ ਦੇ ਕੰਮਕਾਜ ਜਿਹੜੇ ਜੀਤਮਹਿੰਦਰ ਕਰਵਾ ਸਕਦੈ ਉਹ ਕਿਸੇ ਹੋਰ ਦੇ ਵੱਸ ਦੀ ਗੱਲ ਨਹੀ। ਉਨਾਂ ਕਿਹਾ ਕਿ ਨਾਂਹ ਤਾਂ ਕੰਮ ਕਰਵਾਉਣ ਅਤੇ ਗ੍ਰਾਂਟਾ ਦਵਾਉਣ ਲਈ ਹਿੱਸੇ ਪੱਤੀਆਂ ਰੱਖੀਆਂ ਹਨ ਅਤੇ ਨਾਂਹ ਹੀ ਕਦੇ ਹਲਕੇ ਦੇ ਲੋਕਾਂ ਦਾ ਸਾਥ ਛੱਡਿਆ ਹੈ। ਇਸੇ ਲਈ ਲੋਕ ਉਨਾਂ ਨਾਲ ਜੁੜੇ ਹਨ ਅਤੇ ਜੁੜਦੇ ਜਾ ਰਹੇ ਹਨ। ਸਿੱਧੂ ਨੇ ਕਿਹਾ ਕਿ ਇਸ ਵਾਰ ਅਕਾਲੀ ਬਸਪਾ ਸਰਕਾਰ ਬਣਦਿਆਂ ਹੀ ਉਨਾਂ ਦਾ ਪਹਿਲਾ ਕੰਮ ਹਲਕੇ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਸਿਰੇ ਚੜਾਉਣਾ ਹੋਵੇਗਾ। ਉਨਾਂ ਕਿਹਾ ਕਿ ਤਲਵੰਡੀ ਸਾਬੋ ਨੂੰ ਟੂਰਿਜ਼ਮ ਹੱਬ ਵਜੋਂ ਅਤੇ ਰਾਮਾਂ ਮੰਡੀ ਨੂੰ ਵਾਪਰਕ ਸ਼ਹਿਰ ਵਜੋਂ ਉਭਾਰਨਾਂ ਉਨਾਂ ਦੇ ਏਜੰਡੇ ਤੇ ਹੈ ਅਤੇ ਪਹਿਲਾਂ ਵੀ ਉਹ ਇਸ ਸਬੰਧੀ ਕਈ ਕਦਮ ਉਠਾ ਚੁੱਕੇ ਹਨ।
ਇਸ ਮੌਕੇ ਅਵਤਾਰ ਮੈਨੂੰਆਣਾ, ਸੁਖਬੀਰ ਸਿੰਘ ਚੱਠਾ, ਰਾਮਪਾਲ ਸਿੰਘ ਮਲਕਾਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਤਰਸੇਮ ਸਿੰਘ ਲਾਲੇਆਣਾ ਸਰਕਲ ਪ੍ਰਧਾਨ ਯੂਥ, ਗੁਲਜ਼ਾਰ ਸਿੰਘ ਪੱਪੂ ਮਲਕਾਣਾ, ਧਰਵਿੰਦਰ ਢਿੱਲੋਂ ਗਿਆਨਾ, ਬੀਬੀ ਮਨਜੀਤ ਕੌਰ ਗਿਆਨਾ ਸਰਕਲ ਪ੍ਰਧਾਨ ਮਹਿਲਾ ਵਿੰਗ, ਤਰਸੇਮ ਨੰਬਰਦਾਰ ਮਲਕਾਣਾ, ਗੁਰਮੇਲ ਸਿੰਘ ਲਾਲੇਆਣਾ, ਬਾਬੂ ਸਿੰਘ ਗਿਆਨਾ, ਲਖਵੀਰ ਲੱਕੀ ਸੰਗਤ, ਗੁਰਤੇਜ ਸਿੰਘ ਜੋਗੇਵਾਲਾ, ਗੋਰਾ ਲਾਲੇਆਣਾ ਆਦਿ ਆਗੂ ਮੌਜੂਦ ਸਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।